03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸੂਬਾ ਪੱਧਰੀ ਮੀਟਿੰਗ ’ਚ ਪੰਜਾਬ ਨੰਬਰਦਾਰ ਯੂਨੀਅਨ ਵਲੋਂ ਹੱਕੀ ਮੰਗਾਂ ਦੀ ਪੂਰਤੀ ਲਈ ਭਗਵੰਤ ਮਾਨ ਸਰਕਾਰ ਦੇ ਖ਼ਿਲਾਫ਼ ਚੰਡੀਗੜ੍ਹ ਵਿਖੇ 16 ਨੂੰ ਪੱਕੇ ਮੋਰਚੇ ਦਾ ਐਲਾਨ

ਖਡੂਰ ਸਾਹਿਬ, 2 ਨਵੰਬਰ (ਰਸ਼ਪਾਲ ਸਿੰਘ ਕੁਲਾਰ)- ਪੰਜਾਬ ਨੰਬਰਦਾਰ ਯੂਨੀਅਨ ਵਲੋਂ ਨੰਬਰਦਾਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਸਮੇਂ 13 ਨੁਕਾਤੀ ਏਜੰਡੇ ਵਿਚ ਗਰੰਟੀ ਦਿੱਤੀ ਗਈ ਸੀ ਨੂੰ ਲਾਗੂ ਕਰਵਾਉਣ ਲਈ ਪਿਛਲੇ ਪੌਣੇ ਪੰਜ ਸਾਲ ਤੋਂ ਪੰਜਾਬ ਸਰਕਾਰ ਨਾਲ ਸੰਪਰਕ ਵਿਚ ਰਹਿਣ ਦੇ ਬਾਵਜੂਦ ਵੀ ਲਾਗੂ ਨਾ ਹੋਣ ਕਾਰਨ ਪੰਜਾਬ ਦੇ ਸਮੁਚੇ ਨੰਬਰਦਾਰ ਭਾਈਚਾਰੇ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਖਿਲਾਫ ਅੰਤਾਂ ਦਾ ਰੋਸ ਹੈ। ਪੰਜ ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਹਜਾਰਾਂ ਨੰਬਰਦਾਰਾਂ ਵਲੋਂ ਘਿਰਾਓ ਕਰਨ ਉਪਰੰਤ ਮੁੱਖ ਮੰਤਰੀ ਨਾਲ ਲਿਖਤੀ ਮੀਟਿੰਗ ਲਈ ਪੱਤਰ ਦਿੱਤਾ ਗਿਆ, ਪਰ ਉਕਤ ਮੀਟਿੰਗ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ, ਪਰ ਹੁਣ ਪੰਜਾਬ ਨੰਬਰਦਾਰ ਯੂਨੀਅਨ ਵਲੋਂ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬਾ ਕਾਰਜਕਾਰੀ ਪ੍ਰਧਾਨ ਗੁਰਦਰਸਨ ਸਿੰਘ ਗਲੌਲੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ।

ਅਜੀਤ ਡੈਸਕ 03-11-2026
ਖਡੂਰ ਸਾਹਿਬ, 2 ਨਵੰਬਰ (ਰਸ਼ਪਾਲ ਸਿੰਘ ਕੁਲਾਰ)- ਪੰਜਾਬ ਨੰਬਰਦਾਰ ਯੂਨੀਅਨ ਵਲੋਂ ਨੰਬਰਦਾਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਸਮੇਂ 13 ਨੁਕਾਤੀ ਏਜੰਡੇ ਵਿਚ ਗਰੰਟੀ ਦਿੱਤੀ ਗਈ ਸੀ ਨੂੰ ਲਾਗੂ ਕਰਵਾਉਣ ਲਈ ਪਿਛਲੇ ਪੌਣੇ ਪੰਜ ਸਾਲ ਤੋਂ ਪੰਜਾਬ ਸਰਕਾਰ ਨਾਲ ਸੰਪਰਕ ਵਿਚ ਰਹਿਣ ਦੇ ਬਾਵਜੂਦ ਵੀ ਲਾਗੂ ਨਾ ਹੋਣ ਕਾਰਨ ਪੰਜਾਬ ਦੇ ਸਮੁਚੇ ਨੰਬਰਦਾਰ ਭਾਈਚਾਰੇ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਖਿਲਾਫ ਅੰਤਾਂ ਦਾ ਰੋਸ ਹੈ। ਪੰਜ ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਹਜਾਰਾਂ ਨੰਬਰਦਾਰਾਂ ਵਲੋਂ ਘਿਰਾਓ ਕਰਨ ਉਪਰੰਤ ਮੁੱਖ ਮੰਤਰੀ ਨਾਲ ਲਿਖਤੀ ਮੀਟਿੰਗ ਲਈ ਪੱਤਰ ਦਿੱਤਾ ਗਿਆ, ਪਰ ਉਕਤ ਮੀਟਿੰਗ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ, ਪਰ ਹੁਣ ਪੰਜਾਬ ਨੰਬਰਦਾਰ ਯੂਨੀਅਨ ਵਲੋਂ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬਾ ਕਾਰਜਕਾਰੀ ਪ੍ਰਧਾਨ ਗੁਰਦਰਸਨ ਸਿੰਘ ਗਲੌਲੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਅੱਜ ਦੀ ਮੀਟਿੰਗ ਵਿਚ ਸਮੂਹ ਪੰਜਾਬ ਬਾਡੀ ਦੇ ਅਹੁਦੇਦਾਰਾਂ, ਜ਼ਿਲਿਆਂ ਅਤੇ ਤਹਿਸੀਲਾਂ ਦੇ ਅਹੁਦੇਦਾਰਾਂ ਨੇ ਇਕ ਸੁਰ ਹੁੰਦਿਆਂ ਫੈਸਲਾ ਕੀਤਾ ਕਿ ਹੁਣ ਸਰਕਾਰ ਨਾਲ ਆਰ ਪਾਰ ਦੇ ਸੰਘਰਸ਼ ਤੋਂ ਬਿਨਾਂ ਕੋਈ ਹੱਲ ਨਜ਼ਰ ਨਹੀਂ ਆ ਰਿਹਾ, ਇਸ ਲਈ ਆਪਣੇ ਹੱਕਾਂ ਲਈ ਭਗਵੰਤ ਮਾਨ ਸਰਕਾਰ ਦੇ ਖਿਲਾਫ ਚੰਡੀਗੜ੍ਹ ਵਿਖੇ 16 ਨਵੰਬਰ 2026 ਨੂੰ ਪੱਕਾ ਮੋਰਚਾ ਲਗਾਇਆ ਜਾਵੇਗਾ, ਜਿਸ ਸਬੰਧੀ ਸਮੂਹ ਜ਼ਿਲ੍ਹਿਆਂ ਨੂੰ ਤਿਆਰੀਆਂ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਸੂਬਾ ਕਾਰਜਕਾਰੀ ਪ੍ਰਧਾਨ ਗਲੌਲੀ ਅਤੇ ਸੂਬਾ ਸਕੱਤਰ ਜਨਰਲ ਰਸ਼ਪਾਲ ਸਿੰਘ ਰਾਮਪੁਰ, ਸੀਨੀਅਰ ਮੀਤ ਪ੍ਰਧਾਨ ਹਰਕੰਵਲ ਸਿੰਘ ਮੁੰਧ ਜਲੰਧਰ, ਸੀਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਪੰਨੂ ਅੰਮ੍ਰਿਤਸਰ, ਪਿਆਰਾ ਸਿੰਘ ਦਹੇੜਕਾ ਲੁਧਿਆਣਾ ਸੀਨੀ ਮੀਤ ਪ੍ਰਧਾਨ ਨੇ ਕਿਹਾ ਕਿ ਪੌਣੇ ਪੰਜ ਸਾਲ ਤੋਂ ਅਸੀ ਮੁੱਖ ਮੰਤਰੀ ਨਾਲ ਮੀਟਿੰਗ ਮੰਗ ਰਹੇ ਹਾਂ ਪਰ ਅਜੇ ਤੱਕ ਸਾਨੂੰ ਮੀਟਿੰਗ ਦਾ ਟਾਇਮ ਨਹੀਂ ਦਿੱਤਾ ਗਿਆ ਅਤੇ ਸਾਨੂੰ ਭਗਵੰਤ ਮਾਨ ਸਰਕਾਰ ਨੇ ਲਾਰਿਆਂ ਵਿਚ ਰੱਖਿਆ ਹੈ ਅਤੇ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ 2027 ਦੀਆਂ ਚੋਣਾਂ ਵਿਚ ਨੰਬਰਦਾਰ ਵੀ ਆਮ ਆਦਮੀ ਪਾਰਟੀ ਨੂੰ ਲਾਰਿਆਂ ਵਿਚ ਰੱਖ ਕਿ ਦੱਸ ਦੇਣਗੇ ਕਿ ਝੁਠੇ ਵਾਅਦਿਆਂ ਦਾ ਸਿਲਾ ਕੀ ਹੁੰਦਾ ਹੈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਭਗਵਾਨ ਸਿੰਘ ਮਾਣਕੀ ਮਲੇਰਕੋਟਲਾ, ਜਗਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਫਰੀਦਕੋਟ, ਚਰਨਜੀਤ ਸਿੰਘ ਕਰਤਾਰਪੁਰ ਮੁੱਖ ਬੁਲਾਰਾ, ਵਰਿੰਦਰ ਕੁਮਾਰ ਚੌਧਰੀ ਜ਼ਿਲ੍ਹਾ ਪ੍ਰਧਾਨ ਰੋਪੜ, ਹਰਵੰਤ ਸਿੰਘ ਜਿਲ੍ਹਾ ਪ੍ਰਧਾਨ ਨਵਾਸਹਿਰ, ਕੁਲਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਫਿਰੋਜਪੁਰ, ਹਰਦਰਸ਼ਨ ਸਿੰਘ ਕੋਟਦੁੰਨਾ ਜ਼ਿਲ੍ਹਾ ਪ੍ਰਧਾਨ ਬਰਨਾਲਾ, ਕ੍ਰਿਸ਼ਨ ਸਿੰਘ ਜ਼ਿਲ੍ਹਾ ਆਗੂ ਸੰਗਰੂਰ, ਹਰਭਜਨ ਸਿੰਘ ਬੋਦੇਵਾਲ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ, ਭਾਕਰ ਸਿੰਘ ਜ਼ਿਲ੍ਹਾ ਪ੍ਰਧਾਨ ਬਠਿੰਡਾ, ਯਾਦਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਪਟਿਆਲਾ, ਅੰਮ੍ਰਿਤਪਾਲ ਸਿੰਘ ਗੁਰਨੇ ਜ਼ਿਲ੍ਹਾ ਪ੍ਰਧਾਨ ਮਾਨਸਾ,ਕੁਲਵੰਤ ਸਿੰਘ ਜਿਲ੍ਹਾ ਪ੍ਰਧਾਨ ਗੁਰਦਾਸਪੁਰ, ਗੁਰਦੇਵ ਲਾਲ ਜ਼ਿਲ੍ਹਾ ਪ੍ਰਧਾਨ ਜਲੰਧਰ ਸਹਿਰੀ, ਅਮਰਜੀਤ ਸਿੰਘ ਨੱਥੋਹੇੜੀ ਜਿਲ੍ਹਾ ਪ੍ਰਧਾਨ ਮਲੇਰਕੋਟਲਾ, ਬਲਰਾਮ ਸਿੰਘ ਮਾਨ ਸਿੰਘ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਸੋਹਣ ਸਿੰਘ ਖੋਖਰ ਤਹਿਸੀਲ ਪ੍ਰਧਾਨ ਲੁਧਿਆਣਾ ਸ਼ਹਿਰੀ, ਸੁਰਜੀਤ ਸਿੰਘ ਹੇਅਰ ਤਹਿਸੀਲ ਪ੍ਰਧਾਨ ਨਕੋਦਰ, ਤਰਲੋਚਨ ਸਿੰਘ ਤਹਿਸੀਲ ਪ੍ਰਧਾਨ ਬਾਬਾ ਬਕਾਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਾਂਗਰਸ ਨੇ ਦਿੱਲੀ ਵਿਚ ਰੈਲੀ ਕਰ ਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਛਿੜਕਿਆ ਲੂਣ - ਭਰੋਵਾਲ ਅਗਲੀ ਖ਼ਬਰ ਹਰਜੀਤ ਸਿੰਘ ਐਮਾ ਨੇ ਮਾਰਕੀਟ ਕਮੇਟੀ ਝਬਾਲ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।