3 ਰੋਜ਼ਾ ਜ਼ਿਲ੍ਹਾ ਪੱਧਰੀ ਖੇਡਾਂ ’ਚ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਤਖ਼ਤ ਮੱਲ ਦੇ ਖਿਡਾਰੀਆਂ ਨੇ ਅਨੇਕਾਂ ਮੈਡਲ ਜਿੱਤੇ
ਤਰਨ ਤਾਰਨ, 2 ਨਵੰਬਰ (ਹਰਿੰਦਰ ਸਿੰਘ) -ਸਕੂਲ ਸਿੱਖਿਆ ਵਿਭਾਗ ਪੰਜਾਬ ਦਿਸ਼ਾ-ਨਿਰਦੇਸ਼ਾਂ ਅਤੇ ਜਿਲ੍ਹਾ ਸਿੱਖਿਆ ਅਫਸਰ ਕੰਵਲਜੀਤ ਸਿੰਘ ਗਿੱਲ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਰਜਿੰਦਰ ਕੌਰ ਦੀ ਸੁਚੱਜੀ ਅਗਵਾਈ ਹੇਠ ਜ਼ਿਲ੍ਹਾ ਤਰਨ ਤਾਰਨ ਦੀਆਂ 70 ਵੀਆਂ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਜੋ ਕਿ ਸਰਕਾਰੀ ਐਲੀਮੈਂਟਰੀ ਸਕੂਲ ਕੰਨਿਆ ਕੈਰੋਂ ਦੇ ਖੇਡ ਮੈਦਾਨ ‘ਚ ਹੋਈਆਂ ਸਨ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਤਖ਼ਤ ਮੱਲ ਦੇ ਖਿਡਾਰੀਆਂ ਨੇ ਅਨੇਕਾਂ ਮੈਡਲ ਜਿੱਤ ਕੇ ਸਕੂਲ ਦਾ ਕੀਤਾ ਨਾਮ ਰੌਸ਼ਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਤਖ਼ਤ ਮੱਲ ਦੇ ਮੁੱਖ ਅਧਿਆਪਕ ਜਗਜੀਤ ਸਿੰਘ ਖਹਿਰਾ ਸਟੇਟ ਐਵਾਰਡੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਤਖ਼ਤ ਮੱਲ ਦੇ ਖਿਡਾਰੀਆਂ ਨੇ ਕਰਾਟੇ ਖੇਡ ਵਿਚ ਲੜਕੀਆਂ ਅਤੇ ਲੜਕਿਆਂ ਵਲੋਂ ਵੱਖ ਵੱਖ ਭਾਰ ਵਰਗ ਜਿਵੇਂ ਅੰਡਰ 20 ਲੜਕੇ ਵੀਰਪਾਲ ਸਿੰਘ ਨੇ ਗੋਲਡ ਮੈਡਲ, ਅੰਡਰ 23 ਜੁਗਰਾਜ ਸਿੰਘ ਗੋਲਡ ਮੈਡਲ, ਅੰਡਰ 26 ਗੁਰਪ੍ਰੀਤ ਸਿੰਘ ਗੋਲਡ ਮੈਡਲ, ਅੰਡਰ 32 ਵਿਸ਼ਾਲ ਸਿੰਘ ਗੋਲਡ ਮੈਡਲ, ਅੰਡਰ 29 ਅਭੀਜੋਤ ਸਿੰਘ ਬ੍ਰਾਉਨ੍ਜ਼ ਮੈਡਲ, ਅੰਡਰ 36 ਇਸਰਾਇਲ ਬ੍ਰਾਉਨ੍ਜ਼ ਮੈਡਲ, ਇਸੇ ਪ੍ਰਕਾਰ ਲੜਕੀਆਂ ਅੰਡਰ 18 ਮਨਵੀਰ ਕੌਰ ਗੋਲਡ ਮੈਡਲ, ਅੰਡਰ 21 ਮਹਿਕਪ੍ਰੀਤ ਕੌਰ ਗੋਲਡ ਮੈਡਲ, ਅੰਡਰ 24 ਹਰਮਨਪ੍ਰੀਤ ਕੌਰ ਸਿਲਵਰ ਮੈਡਲ, ਅੰਡਰ 27 ਸਿਲਵਰ ਮੈਡਲ, ਅੰਡਰ 34 ਤਨਵੀਰ ਕੌਰ ਸਿਲਵਰ ਮੈਡਲ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 7 ਗੋਲਡ ਮੈਡਲ, 3 ਸਿਲਵਰ, 2 ਬ੍ਰਾਉਨ੍ਜ਼ ਹਾਸਲ ਕਰਕੇ ਬਲਾਕ ਤਰਨ ਤਾਰਨ ਪਰਾਪਰ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਖ
ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਤਖ਼ਤ ਮੱਲ ਦੇ ਵਿਦਿਆਰਥੀ ਸਕੂਲ ਪ੍ਰਬੰਧਕਾਂ ਨਾਲ। ਤਸਵੀਰ–ਲਵਲੀ
03-11-2026
ਤਰਨ ਤਾਰਨ, 2 ਨਵੰਬਰ (ਹਰਿੰਦਰ ਸਿੰਘ) -ਸਕੂਲ ਸਿੱਖਿਆ ਵਿਭਾਗ ਪੰਜਾਬ ਦਿਸ਼ਾ-ਨਿਰਦੇਸ਼ਾਂ ਅਤੇ ਜਿਲ੍ਹਾ ਸਿੱਖਿਆ ਅਫਸਰ ਕੰਵਲਜੀਤ ਸਿੰਘ ਗਿੱਲ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਰਜਿੰਦਰ ਕੌਰ ਦੀ ਸੁਚੱਜੀ ਅਗਵਾਈ ਹੇਠ ਜ਼ਿਲ੍ਹਾ ਤਰਨ ਤਾਰਨ ਦੀਆਂ 70 ਵੀਆਂ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਜੋ ਕਿ ਸਰਕਾਰੀ ਐਲੀਮੈਂਟਰੀ ਸਕੂਲ ਕੰਨਿਆ ਕੈਰੋਂ ਦੇ ਖੇਡ ਮੈਦਾਨ ‘ਚ ਹੋਈਆਂ ਸਨ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਤਖ਼ਤ ਮੱਲ ਦੇ ਖਿਡਾਰੀਆਂ ਨੇ ਅਨੇਕਾਂ ਮੈਡਲ ਜਿੱਤ ਕੇ ਸਕੂਲ ਦਾ ਕੀਤਾ ਨਾਮ ਰੌਸ਼ਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਤਖ਼ਤ ਮੱਲ ਦੇ ਮੁੱਖ ਅਧਿਆਪਕ ਜਗਜੀਤ ਸਿੰਘ ਖਹਿਰਾ ਸਟੇਟ ਐਵਾਰਡੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਤਖ਼ਤ ਮੱਲ ਦੇ ਖਿਡਾਰੀਆਂ ਨੇ ਕਰਾਟੇ ਖੇਡ ਵਿਚ ਲੜਕੀਆਂ ਅਤੇ ਲੜਕਿਆਂ ਵਲੋਂ ਵੱਖ ਵੱਖ ਭਾਰ ਵਰਗ ਜਿਵੇਂ ਅੰਡਰ 20 ਲੜਕੇ ਵੀਰਪਾਲ ਸਿੰਘ ਨੇ ਗੋਲਡ ਮੈਡਲ, ਅੰਡਰ 23 ਜੁਗਰਾਜ ਸਿੰਘ ਗੋਲਡ ਮੈਡਲ, ਅੰਡਰ 26 ਗੁਰਪ੍ਰੀਤ ਸਿੰਘ ਗੋਲਡ ਮੈਡਲ, ਅੰਡਰ 32 ਵਿਸ਼ਾਲ ਸਿੰਘ ਗੋਲਡ ਮੈਡਲ, ਅੰਡਰ 29 ਅਭੀਜੋਤ ਸਿੰਘ ਬ੍ਰਾਉਨ੍ਜ਼ ਮੈਡਲ, ਅੰਡਰ 36 ਇਸਰਾਇਲ ਬ੍ਰਾਉਨ੍ਜ਼ ਮੈਡਲ, ਇਸੇ ਪ੍ਰਕਾਰ ਲੜਕੀਆਂ ਅੰਡਰ 18 ਮਨਵੀਰ ਕੌਰ ਗੋਲਡ ਮੈਡਲ, ਅੰਡਰ 21 ਮਹਿਕਪ੍ਰੀਤ ਕੌਰ ਗੋਲਡ ਮੈਡਲ, ਅੰਡਰ 24 ਹਰਮਨਪ੍ਰੀਤ ਕੌਰ ਸਿਲਵਰ ਮੈਡਲ, ਅੰਡਰ 27 ਸਿਲਵਰ ਮੈਡਲ, ਅੰਡਰ 34 ਤਨਵੀਰ ਕੌਰ ਸਿਲਵਰ ਮੈਡਲ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 7 ਗੋਲਡ ਮੈਡਲ, 3 ਸਿਲਵਰ, 2 ਬ੍ਰਾਉਨ੍ਜ਼ ਹਾਸਲ ਕਰਕੇ ਬਲਾਕ ਤਰਨ ਤਾਰਨ ਪਰਾਪਰ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਤੋਂ ਇਲਾਵਾ ਫੁੱਟਬਾਲ ਸਮੇਤ ਹੋਰ ਖੇਡਾਂ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਹੁਣ ਇਹ ਖਿਡਾਰੀ ਪਟਿਆਲਾ ਵਿਖੇ ਹੋਣ ਵਾਲੀਆਂ ਰਾਜ ਪੱਧਰੀ ਖੇਡਾਂ ਵਿਚ ਭਾਗ ਲੈਣਗੇ। ਇਸ ਮੌਕੇ ਅਧਿਆਪਕ ਗੁਰਿੰਦਰਪਾਲ ਸਿੰਘ, ਕਿਰਨਦੀਪ ਕੌਰ, ਰਵਿੰਦਰ ਕੌਰ, ਆਂਗਣਵਾੜੀ ਵਰਕਰ ਕੁਲਵਿੰਦਰ ਕੌਰ, ਕੰਵਲਜੀਤ ਕੌਰ, ਮਨਜੀਤ ਕੌਰ, ਰਾਜਬੀਰ ਕੌਰ, ਸਿਮਰ ਕੌਰ ਹਾਜ਼ਰ ਸਨ।