ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅੰਗੀਠਾ ਸਾਹਿਬ ਵਿਖੇ ਬਾਪੂ ਤਰਸੇਮ ਸਿੰਘ ਤੇ ਭਾਈ ਕਲਦਮਨਰੂਪ ਸਿੰਘ ਖ਼ਾਲਸਾ ਨਤਮਸਤਕ ਹੋਏ
ਖਡੂਰ ਸਾਹਿਬ, 2 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)- ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਿਆਈ ਦਿਵਸ ਦੇ ਪਾਵਨ ਮੌਕੇ ਬਾਪੂ ਤਰਸੇਮ ਸਿੰਘ ਅਤੇ ਖਡੂਰ ਸਾਹਿਬ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਕਲਦਮਨਰੂਪ ਸਿੰਘ ਖ਼ਾਲਸਾ ਨੇ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅੰਗੀਠਾ ਸਾਹਿਬ ਵਿਖੇ ਹਾਜ਼ਰੀ ਭਰੀ ਅਤੇ ਗੁਰੂ ਚਰਨਾਂ ਵਿਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਆਗੂਆਂ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੀਵਨ, ਸਿੱਖਿਆਵਾਂ ਅਤੇ ਮਨੁੱਖਤਾ ਪ੍ਰਤੀ ਉਨ੍ਹਾਂ ਵਲੋ ਦਿੱਤੇ ਮਹਾਨ ਯੋਗਦਾਨ ਨੂੰ ਯਾਦ ਕੀਤਾ।
ਸ
ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾ ਗੱਦੀ ਦਿਵਸ ਮੌਕੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅੰਗੀਠਾ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਬਾਪੂ ਤਰਸੇਮ ਸਿੰਘ ਤੇ ਭਾਈ ਕਲਦਮਨ ਰੂਪ ਸਿੰਘ ਖ਼ਾਲਸਾ ਸਾਥੀਆਂ ਸਮੇਤ। ਤਸਵੀਰ–ਕੁਲਾਰ
03-10-2026
ਖਡੂਰ ਸਾਹਿਬ, 2 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)- ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਿਆਈ ਦਿਵਸ ਦੇ ਪਾਵਨ ਮੌਕੇ ਬਾਪੂ ਤਰਸੇਮ ਸਿੰਘ ਅਤੇ ਖਡੂਰ ਸਾਹਿਬ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਕਲਦਮਨਰੂਪ ਸਿੰਘ ਖ਼ਾਲਸਾ ਨੇ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅੰਗੀਠਾ ਸਾਹਿਬ ਵਿਖੇ ਹਾਜ਼ਰੀ ਭਰੀ ਅਤੇ ਗੁਰੂ ਚਰਨਾਂ ਵਿਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਆਗੂਆਂ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੀਵਨ, ਸਿੱਖਿਆਵਾਂ ਅਤੇ ਮਨੁੱਖਤਾ ਪ੍ਰਤੀ ਉਨ੍ਹਾਂ ਵਲੋ ਦਿੱਤੇ ਮਹਾਨ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ, ਸੇਵਾ, ਨਿਮਰਤਾ ਅਤੇ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਲਈ ਅਹਿਮ ਭੂਮਿਕਾ ਨਿਭਾਈ, ਜਿਸ ਤੋਂ ਸਮੁੱਚੀ ਸਿੱਖ ਕੌਮ ਨੂੰ ਸਦਾ ਪ੍ਰੇਰਣਾ ਮਿਲਦੀ ਰਹੇਗੀ। ਇਸ ਪਾਵਨ ਮੌਕੇ ਬਾਪੂ ਤਰਸੇਮ ਸਿੰਘ ਅਤੇ ਕਲਦਮਨ ਰੂਪ ਸਿੰਘ ਖਾਲਸਾ ਨੇ ਸੰਗਤਾਂ ਨੂੰ ਗੁਰਤਾ ਗੱਦੀ ਦਿਵਸ ਦੀ ਵਧਾਈ ਦਿੰਦਿਆਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਤੇ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਰਹਿਣ ਦਾ ਸੱਦਾ ਦਿੱਤਾ। ਇਸ ਮੌਕੇ ਲਖਵਿੰਦਰ ਸਿੰਘ ਫ਼ੌਜੀ, ਬਲਜਿੰਦਰ ਸਿੰਘ ਦੇਊ, ਨਿਸ਼ਾਨ ਸਿੰਘ ਦੇਊ, ਗੁਰਪ੍ਰੀਤ ਸਿੰਘ ਵਲੀਪੁਰ, ਭੁਪਿੰਦਰ ਸਿੰਘ ਵਲੀਪੁਰ, ਜਸਬੀਰ ਸਿੰਘ ਵਲੀਪੁਰ, ਪ੍ਰਭਜੀਤ ਸਿੰਘ ਮੁਗਲ ਚੱਕ, ਅਰਸ਼ਦੀਪ ਸਿੰਘ ਮੁਗਲਚੱਕ, ਅਜਮੇਰ ਸਿੰਘ ਚੰਬਾ ਕਲਾਂ, ਗੁਰਮੀਤ ਸਿੰਘ ਭੈਲ, ਜਰਮਨਜੀਤ ਸਿੰਘ ਬਾਣੀਆ, ਸੁਖਵਿੰਦਰ ਸਿੰਘ ਹੀਰਾ, ਬਲਵਿੰਦਰ ਸਿੰਘ ਖਾਲਸਾ, ਪਲਵਿੰਦਰ ਸਿੰਘ ਖਾਲਸਾ, ਫੂਲਾ ਸਿੰਘ, ਗੁਰਜੀਤ ਸਿੰਘ, ਗੁਰਦੇਵ ਸਿੰਘ, ਦਰਬਾਰਾ ਸਿੰਘ ਮੋਹਣਪੁਰ, ਸੁਰਜੀਤ ਸਿੰਘ ਕੋਟ ਮੁਹੰਮਦ, ਅਮਰਜੀਤ ਸਿੰਘ ਨਿੱਕਾਕੋਟ, ਨਿਰਮਲ ਸਿੰਘ ਨਿੰਮਾ, ਅਨਮੋਲਪ੍ਰੀਤ ਸਿੰਘ, ਸਾਹਿਲ, ਗੁਰਪ੍ਰੀਤ ਸਿੰਘ, ਦਾਨਸ਼ਵੀਰ ਸਿੰਘ, ਸੁਰਜੀਤ ਸਿੰਘ ਫ਼ੌਜੀ, ਕਸਮੀਰ ਸਿੰਘ, ਸਰਵਣ ਸਿੰਘ, ਪ੍ਰਤਾਪ ਸਿੰਘ, ਕਰਤਾਰ ਸਿੰਘ , ਤੀਰਥ ਸਿੰਘ, ਮੁਖਤਾਰ ਸਿੰਘ, ਸੁਖਵਿੰਦਰ ਸਿੰਘ ਮੈਂਬਰ, ਸਾਬ ਸਿੰਘ ਮੈਂਬਰ, ਕੁਲਬੀਰ ਸਿੰਘ ਮੈਂਬਰ, ਸੁਖਰਾਜ ਸਿੰਘ ਫ਼ੌਜੀ, ਪਲਵਿੰਦਰ ਸਿੰਘ, ਇਕਬਾਲ ਸਿੰਘ ਚੌਧਰੀ, ਗੁਰਨਾਮ ਸਿੰਘ, ਰਣਜੋਧ ਸਿੰਘ ਜੋਧਾ, ਇਕਬਾਲ ਸਿੰਘ ਮੈਂਬਰ, ਜਗੀਰ ਸਿੰਘ ਦੁਬਈ ਵਾਲੇ, ਮਨਜਿੰਦਰ ਸਿੰਘ, ਬਘੇਲ ਸਿੰਘ, ਗੁਰਵੇਲ ਸਿੰਘ, ਸੁੱਖਾ ਸਿੰਘ, ਭਗਵੰਤ ਸਿੰਘ, ਪਾਲ ਸਿੰਘ ਮੈਂਬਰ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ, ਗੁਰਜੀਤ ਸਿੰਘ, ਹਰਜਿੰਦਰ ਸਿੰਘ, ਕੁਲਬੀਰ ਸਿੰਘ, ਅਰਜਿੰਦਰ ਸਿੰਘ ਹੀਰਾ, ਗੁਰਸੇਵਕ ਸਿੰਘ, ਗੁਰਬੀਰ ਸਿੰਘ, ਜਸਬੀਰ ਸਿੰਘ ਅਤੇ ਹੋਰ ਸਾਥੀ ਵੀ ਹਾਜ਼ਰ ਸਨ।