‘ ਦਿ ਅਲਪਾਈਨ’ ਸਕੂਲ ਤਰਨ ਤਾਰਨ ਦੇ ਵਿਦਿਆਰਥੀਆਂ ਨੇ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ’ਚ ਗੋਲਡ ਮੈਡਲ ਜਿੱਤ ਕੇ ਮਾਰੀ ਬਾਜ਼ੀ
ਤਰਨ ਤਾਰਨ, 12 ਸਤੰਬਰ (ਹਰਿੰਦਰ ਸਿੰਘ)– ‘ਦਿ ਅਲਪਾਈਨ’ ਸਕੂਲ ਤਰਨ ਤਾਰਨ ਦੇ ਖਿਡਾਰੀਆਂ ਨੇ 70 ਵੀਂਆਂ ਪੰਜਾਬ ਜ਼ਿਲ੍ਹਾ ਸਕੂਲ ਖੇਡਾਂ (ਸੈਸ਼ਨ 2026-2027) ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਅੰਡਰ-17 ਤਾਇਕਵਾਂਡੋ ਟੂਰਨਾਮੈਂਟ ਵਿਚ ਸਕੂਲ ਦੀਆਂ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਨੇ ਬਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ।
ਤਰਨ ਤਾਰਨ, 12 ਸਤੰਬਰ (ਹਰਿੰਦਰ ਸਿੰਘ)– ‘ਦਿ ਅਲਪਾਈਨ’ ਸਕੂਲ ਤਰਨ ਤਾਰਨ ਦੇ ਖਿਡਾਰੀਆਂ ਨੇ 70 ਵੀਂਆਂ ਪੰਜਾਬ ਜ਼ਿਲ੍ਹਾ ਸਕੂਲ ਖੇਡਾਂ (ਸੈਸ਼ਨ 2026-2027) ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਅੰਡਰ-17 ਤਾਇਕਵਾਂਡੋ ਟੂਰਨਾਮੈਂਟ ਵਿਚ ਸਕੂਲ ਦੀਆਂ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਨੇ ਬਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ। ਇਸ ਟੂਰਨਾਮੈਂਟ ਦੌਰਾਨ ਸਕੂਲ ਦੇ ਖਿਡਾਰੀਆਂ ਨੇ ਕੁੱਲ 12 ਮੈਡਲ ਆਪਣੇ ਨਾਮ ਕੀਤੇ, ਜਿਨ੍ਹਾਂ ਵਿੱਚ 7 ਗੋਲਡ (ਸੋਨੇ), 2 ਸਿਲਵਰ (ਚਾਂਦੀ) ਅਤੇ 3 ਬ੍ਰੋਂਜ਼ (ਕਾਂਸੀ) ਦੇ ਮੈਡਲ ਸ਼ਾਮਲ ਹਨ। ਇਸ ਸ਼ਾਨਦਾਰ ਜਿੱਤ ‘ਤੇ ਸਕੂਲ ਦੀ ਪ੍ਰਿੰਸੀਪਲ ਲਖਵਿੰਦਰ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਦੱਸਦਿਆਂ ਭਵਿੱਖ ਵਿਚ ਵੀ ਅਜਿਹੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਖਿਡਾਰੀਆਂ ਨੂੰ ਸ਼ਾਨਦਾਰ ਸਿਖਲਾਈ ਦੇਣ ਲਈ ਟ੍ਰੇਨਰ ਹਰਜੀਤ ਸਿੰਘ ਦੀ ਮਿਹਨਤ ਅਤੇ ਯੋਗਦਾਨ ਦੀ ਵੀ ਭਰਪੂਰ ਸ਼ਲਾਘਾ ਕੀਤੀ।