ਮਾਤਾ ਗੁਜਰੀ ਸਕੂਲ ਸਰਹਾਲੀ ਦੀਆਂ ਖਿਡਾਰਨਾਂ ਨੇ ਕਲੱਸਟਰ ਖੇਡਾਂ ਜਿੱਤੀਆਂ
ਸਰਹਾਲੀ ਕਲਾਂ , 4 ਅਗਸਤ (ਅਜੇ ਸਿੰਘ ਹੁੰਦਲ)–ਮਾਤਾ ਗੁਜਰੀ ਕਾਨਵੈਂਟ ਸਕੂਲ ਸਰਹਾਲੀ ਕਲਾਂ ਤਰਨ-ਤਾਰਨ ਦੀ ਟੀਮ ਨੇ ਜੰਮੂ ਵਿਚ ਕਲੱਸਟਰ ਅਠਾਰਾਂ ਕਬੱਡੀ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੀ ਅੰਡਰ-14 ਸਾਲਾ ਕੁੜੀਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਮਾਣ ਵਧਾਇਆ ਅਤੇ ਉਮਰ ਵਰਗ-19 ਸਾਲ ਕੁੜੀਆਂ ਦੀ ਟੀਮ ਨੇ ਵੀ ਦਮਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ ਤੀਜਾ ਸਥਾਨ ਪ੍ਰਾਪਤ ਕੀਤਾ।
ਅਜੀਤ ਡੈਸਕ
05-08-2026