03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਐਨ.ਐਚ.ਐਮ. ਯੂਨੀਅਨ ਕਸੇਲ ਵਲੋਂ ਤੀਆਂ ਦਾ ਤਿਉਹਾਰ ਮਨਾਇਆ

ਝਬਾਲ, 2 ਅਗਸਤ ( ਸੁਖਦੇਵ ਸਿੰਘ) ਐਨ. ਐਚ.

ਅਜੀਤ ਡੈਸਕ 03-08-2026
ਝਬਾਲ, 2 ਅਗਸਤ ( ਸੁਖਦੇਵ ਸਿੰਘ) ਐਨ.ਐਚ.ਐਮ. ਯੂਨੀਅਨ ਸੀ.ਐੱਚ.ਸੀ. ਕਸੇਲ ਵਲੋਂ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਰਵਾਇਤੀ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਅਮਿਤਾ ਸੋਂਧੀ ਅਤੇ ਡਾਕਟਰ ਜਤਿੰਦਰ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ । ਇਸ ਮੌਕੇ ਮਹਿਲਾ ਕਰਮਚਾਰੀਆਂ ਨੇ ਗਿੱਧਾ, ਬੋਲੀਆਂ ਤੇ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ। ਇਸ ਮੌਕੇ ਐਸ.ਐਮ.ਓ. ਡਾ. ਅਮਿਤਾ ਸੋਂਧੀ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਕਰਮਚਾਰੀਆਂ ਵਿਚ ਆਪਸੀ ਸਾਂਝ, ਏਕਤਾ ਅਤੇ ਉਤਸ਼ਾਹ ਨੂੰ ਵਧਾਉਣ ਦੇ ਨਾਲ-ਨਾਲ ਪੰਜਾਬੀ ਵਿਰਸੇ ਨੂੰ ਸੰਭਾਲਣ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਡਾ. ਜਤਿੰਦਰ ਕੌਰ ਨੇ ਐਨ.ਐਚ.ਐਮ. ਯੂਨੀਅਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਮੂਹ ਸਟਾਫ਼ ਨੂੰ ਤੀਆਂ ਦੇ ਪਵਿੱਤਰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਐਨ.ਐਚ.ਐਮ. ਯੂਨੀਅਨ ਦੀ ਪ੍ਰਧਾਨ ਮਨਪ੍ਰੀਤ ਕੌਰ, ਮੀਤ ਪ੍ਰਧਾਨ ਜਸਪਿੰਦਰ ਕੌਰ, ਜਨਰਲ ਸਕੱਤਰ ਕੁਲਦੀਪ ਕੌਰ, ਸਮੂਹ ਮਹਿਲਾ ਸਟਾਫ਼ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਖੇਤੀ ਅਧਾਰਿਤ ਸਨਅਤਾਂ ਨਾਲ ਹੀ ਪੰਜਾਬ ਦੀ ਤਰੱਕੀ ਹੋ ਸਕਦੀ ਹੈ- ਐਸ.ਕੇ.ਐਮ. ਅਗਲੀ ਖ਼ਬਰ ਪਰਾਲੀ ਪ੍ਰਬੰਧਨ ਮਸ਼ੀਨਾਂ ’ਤੇ ਸਬਸਿਡੀ ਲਈ ਅਪਲਾਈ ਲਈ ਅੱਜ ਆਖਰੀ ਦਿਨ- ਡਾ. ਭੁਪਿੰਦਰ ਸਿੰਘ ਏ.ਓ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।