ਤਰਨ ਤਾਰਨ, 23 ਜੂਨ (ਹਰਿੰਦਰ ਸਿੰਘ)– ਇਤਿਹਾਸਕ ਨਗਰ ਸੁਰ ਸਿੰਘ ਵਿਖ਼ੇ ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਭਾਈ ਝਾੜੂ ਸਾਹਿਬ ਜੀ ਦੀ ਯਾਦ ਵਿਚ ਸਲਾਨਾ ਜੋੜ ਮੇਲਾ ਨਗਰ ਨਿਵਾਸੀਆ ਦੇ ਸਹਿਜੋਗ ਨਾਲ 25 ਜੂਨ ਨੂੰ ਮਨਾਇਆ ਜਾ ਰਿਹਾ ਹੈ। ਅੱਜ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ, ਜਿਨ੍ਹਾਂ ਦੇ ਭੋਗ 25 ਜੂਨ ਦਿਨ ਦਿਨ ਵੀਰਵਾਰ ਨੂੰ ਪਾਏ ਜਾਣਗੇ। ਉਪਰੰਤ ਕਥਾ ਵੀਚਾਰ ਦਾ ਪਰਵਾਹ ਚਲੇਗਾ ਅਤੇ ਕਵੀਸ਼ਰ ਦਰਬਾਰ ਹੋਵੇਗਾ। ਜਿਸ ਵਿਚ ਪੰਥ ਪ੍ਰਸਿੱਧ ਕਵੀਸ਼ਰ ਭਾਈ ਅਮਰਜੀਤ ਸਿੰਘ ਸਭਰਾ ਦਾ ਜਥਾ ਸੰਗਤਾਂ ਨੂੰ ਗੁਰੂ ਜੱਸ ਸੁਣਾ ਕੇ ਨਿਹਾਲ ਕਰਨਗੇ। ਸੰਪਰਦੀਏ ਦਲ ਬਾਬਾ ਬਿਧੀ ਦੇ 12 ਵੇ ਮੁਖੀ ਸਿੰਘ ਸਾਹਿਬ ਸੰਤ ਬਾਬਾ ਅਵਤਾਰ ਸਿੰਘ ਉਚੇਚੇ ਤੌਰ ’ਤੇ ਹਾਜ਼ਰੀ ਭਰਨਗੇ। ਸਾਰਾ ਦਿਨ ਗੁਰੂ ਕਾ ਅਟੁੱਟ ਲੰਗਰ ਵਰਤੇਗਾ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾ ਸਾਰਾ ਦਿਨ ਚੱਲਣਗੀਆਂ। ਬਾਬਾ ਭਾਈ ਝਾੜੂ ਸਾਹਿਬ ਦੇ ਪ੍ਰੇਮ ਵਾਲੀ ਸੰਗਤ ਪਿੰਡ ਵਲਟੋਹਾ ਤੋਂ ਆ ਕੇ ਤਨੁ ਮਨੁ ਧਨ ਨਾਲ ਸੇਵਾ ਕਰਦੀ ਹੈ। ਨਗਰ ਨਿਵਾਸੀ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਵਲੋ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਆ ਕੇ ਵੱਧ ਸੰਗਤਾਂ ਜੋੜ ਮੇਲੇ ਵਿਚ ਹਾਜ਼ਰੀ ਭਰ ਕੇ ਜਨਮ ਸਫਲਾ ਕਰੋ।