ਬਲਦੇ ਭੱਠ ਵਿਚ ਬੈਠਣ ਦਾ ਸਾਲਾਨਾ ਜੋੜ ਮੇਲਾ 1 ਨਵੰਬਰ ਨੂੰ ਮਨਾਇਆ ਜਾ ਰਿਹਾ—ਬਾਬਾ ਅਵਤਾਰ ਸਿੰਘ ਸੁਰਸਿੰਘ
ਤਰਨ ਤਾਰਨ, 28 ਅਕਤੂਬਰ (ਹਰਿੰਦਰ ਸਿੰਘ)– ਸ੍ਰੀ ਗੁਰੂ ਹਰਿੰਗੋਬਿੰਦ ਸਾਹਿਬ ਜੀ ਦੇ ਅਨਿਨ ਪਿਆਰੇ ਗੁਰਮੁੱਖ ਬ੍ਰਹਮ ਗਿਆਨੀ ਬਾਬਾ ਬਿਧੀ ਚੰਦ ਜੀ ਦੇ ਬਲਦੇ ਭੱਠ ’ਚ ਬੈਠਣ ਸਮੇਂ ਸਤਿਗੁਰੂ ਜੀ ਵਲੋਂ ਰੱਖਿਆ ਕਰਨ ਦਾ ਸਲਾਨਾ ਜੋੜ ਮੇਲਾ ਗੁਰਦੁਆਰਾ ਭੱਠ ਸਾਹਿਬ ਪੱਟੀ (ਜ਼ਿਲ੍ਹਾ ਤਰਨ ਤਾਰਨ) ਵਿਖੇ 1 ਨਵੰਬਰ ਨੂੰ ਬੜੀ ਸ਼ਰਧਾਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ 12 ਵੇਂ ਮੁਖੀ ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਦੱਸਿਆ ਕਿ 31 ਅਕਤੂਬਰ ਦਿਨ ਸ਼ਨੀਵਾਰ ਦੀ ਰਾਤ ਨੂੰ ਰੈਣ ਸੂਬਾਈ ਕੀਰਤਨ ਦਰਬਾਰ ਹੋਵੇਗਾ।
ਅਜੀਤ ਡੈਸਕ
29-10-2026