ਖਾਲੜਾ, 23 ਜੂਨ (ਜੱਜਪਾਲ ਸਿੰਘ ਜੱਜ)– ਸਮੂਹ ਹਲਕੇ ਦੇ ਨੌਜਵਾਨਾਂ ਨਾਲ ਪਿਆਰ ਰੱਖਣ ਵਾਲੇ ਸਾਬਕਾ ਬਲਾਕ ਪ੍ਰਧਾਨ ਪੰਜਾਬ ਯੂਥ ਕਾਂਗਰਸ ਬਲਰਾਜ ਸਿੰਘ ਬੋਬੀ ਉਧੋਕੇ ਨੂੰ ਕਾਂਗਰਸ ਪਾਰਟੀ ਵਲੋਂ ਪੰਜਾਬ ਯੂਥ ਕਾਂਗਰਸ ਦਾ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ ਹੈ ਅਤੇ ਇਸ ਨਿਯੁਕਤੀ ਨਾਲ ਸਮੁੱਚੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਨੌਜਵਾਨਾਂ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ। ਨਵ ਨਿਯੁਕਤ ਸੂਬਾ ਸਕੱਤਰ ਬਲਰਾਜ ਸਿੰਘ ਬੋਬੀ ਉਧੋਕੇ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੂਬਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਆਦਿ ਹਾਈਕਮਾਂਡ ਪਾਰਟੀ ਦੇ ਅਤੀ ਧੰਨਵਾਦੀ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਇਹ ਜਿੰਮੇਵਾਰੀ ਸੌਂਪੀ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਵਲੋਂ ਸੌਂਪੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦਿਆਂ 2027 ਵਿਚ ਆਉਣ ਵਾਲੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਸਮੁੱਚੇ ਪੰਜਾਬ ਅੰਦਰੋਂ ਜਿਤਾਉਣ ਲਈ ਅਨਥੱਕ ਮਿਹਨਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਵੇਲੇ ਸਮੁੱਚੇ ਸੂਬੇ ਦਾ ਨੌਜਵਾਨ ਵਰਗ ਕਾਂਗਰਸ ਪਾਰਟੀ ਦੇ ਮੋਢੇ ਨਾਲ ਮੋਢਾ ਜੋੜ ਕੇ ਖਲੋਤਾ ਹੋਏ ਅਤੇ ਜਿਸਦੀ ਬਦੌਲਤ 2027 ਵਿਚ ਕਾਂਗਰਸ ਸਪਸ਼ਟ ਬਹੁਮਤ ਨਾਲ ਆਪਣੀ ਸਰਕਾਰ ਬਣਾਵੇਗੀ ਅਤੇ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਡੇ ਫਰਕ ਨਾਲ ਜਿੱਤ ਦਰਜ ਕਰਨਗੇ। ਇਸ ਮੌਕੇ ਜਸਕਰਨ ਸਿੰਘ ਉਧੋਕੇ, ਗੁਰਵੰਤ ਸਿੰਘ ਉਧੋਕੇ ਸਾਬਕਾ ਸਰਪੰਚ ਧਰਮਵੀਰ ਸਿੰਘ ਉਧੋਕੇ, ਜਗਰੂਪ ਸਿੰਘ ਮਾੜੀਮੇਘਾ, ਗੁਰਭੇਜ ਸਿੰਘ ਮਾੜੀਮੇਘਾ, ਸਾਬਕਾ ਸਰਪੰਚ ਸਾਰਜ ਸਿੰਘ ਦਾਸੂਵਾਲ, ਰਾਜਬੀਰ ਗਿੱਲ ਭਿੱਖੀਵਿੰਡ, ਰਾਜਨ ਕੰਡਾ, ਪ੍ਰਿੰਸ ਕੰਡਾ, ਸਰਵਣ ਸਿੰਘ ਉਧੋਕੇ, ਪ੍ਰੇਮ ਸਿੰਘ ਉਧੋਕੇ ਆਦਿ ਵੱਖ-ਵੱਖ ਮੁਹਤਬਾਰਾਂ ਨੇ ਬੌਬੀ ਉਧੋਕੇ ਨੂੰ ਵਧਾਈ ਦਿੰਦਿਆਂ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ।