04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੇਸ਼ ਦੇ ਮਿਹਨਤਕਸ਼ ਲੋਕਾਂ ਨੂੰ ਤਬਾਹੀ ਵੱਲ ਲਿਜਾ ਰਹੀਆਂ- ਝਾਮਕਾ <br/>

ਅਜੀਤ ਡੈਸਕ 24-05-2026
ਤਰਨ ਤਾਰਨ, 23 ਮਈ (ਇਕਬਾਲ ਸਿੰਘ ਸੋਢੀ)-ਮਜ਼ਦੂਰ, ਕਿਸਾਨ, ਭੱਠਾ ਮਜ਼ਦੂਰ, ਮਨਰੇਗਾ ਮਜ਼ਦੂਰ ਦੀ ਮੀਟਿੰਗ ਨਿੰਦਰ ਸਿੰਘ, ਹਰਦੀਪ ਸਿੰਘ ਤੇ ਬਲਵਿੰਦਰ ਕੌਰ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਸੀ.ਪੀ.ਆਈ.ਐੱਮ.ਐੱਲ. ਲਿਬਰੇਸ਼ਨ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਬਲਬੀਰ ਸਿੰਘ ਝਾਮਕਾ ਨੇ ਕਿਹਾ ਕਿ ਖਾੜੀ ਦੇਸ਼ਾ ਵਿਚ ਈਰਾਨ-ਅਮਰੀਕਾ, ਇਜਰਾਈਲ ਜੰਗ ਦੇ ਕਾਰਨ ਆ ਰਹੇ ਤੇਲ ਸੰਕਟ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਚੋਣਾਂ ਵਿਚ ਗੈਸ, ਡੀਜਲ, ਪੈਟਰੋਲ ਦੇ ਭਾਅ ਨਹੀਂ ਵਧਾਏ ਪਰ ਚੋਣਾਂ ਤੋਂ ਬਾਅਦ ਕਾਰਪੋਰੇਟਾਂ ਦੇ ਹੱਕ ਵਿਚ ਭੁਗਤਦਿਆਂ ਡੀਜਲ, ਪੈਟਰੋਲ ਅਤੇ ਗੈਸ ਦੇ ਰੇਟਾਂ ਵਿਚ ਵਾਧਾ ਕਰ ਦਿੱਤਾ ਹੈ, ਇਸ ਨਾਲ ਇਹ ਗਰੀਬ ਦੀ ਜੇਬ 'ਤੇ ਮਾੜਾ ਅਸਰ ਪਵੇਗਾ | ਸੀ.ਪੀ.ਆਈ.ਐੱਮ.ਐੱਲ. ਲਿਬਰੇਸ਼ਨ ਦੇ ਕਾਰਜਕਾਰੀ ਜ਼ਿਲ੍ਹਾ ਸਕੱਤਰ ਦਲਵਿੰਦਰ ਸਿੰਘ ਨੌਸ਼ਹਿਰਾ ਪੰਨੂੰਆਂ ਨੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਘੋਰ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਵੱਧ ਰਹੇ ਨਸ਼ੇ, ਕਤਲੋਗਾਰਦ, ਲੁੱਟ ਘਸੁੱਟ ਅਤੇ ਗੁੰਡਾਗਰਦੀ ਨੂੰ ਰੋਕਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ | ਉਨ੍ਹਾਂ ਮੰਗ ਕੀਤੀ ਕਿ ਮਨਰੇਗਾ ਦਿਹਾੜੀ 700 ਰੁਪਏ, ਕੰਮ 300 ਦਿਨ, ਬੁਢਾਪਾ, ਵਿਧਵਾ, ਅੰਗਹੀਣਾਂ ਨੂੰ ਘੱਟੋਂ ਘੱਟ 5 ਹਜ਼ਾਰ ਰੁਪਏ ਮਹੀਨਾ ਪੈਸ਼ਨ ਦਿੱਤੀ ਜਾਵੇ, ਮੁਫਤ ਵਿਦਿਆ, ਪੱਕਾ ਰੁਜ਼ਗਾਰ ਅਤੇ ਸਿਹਤ ਸਹੂਲਤਾਂ ਬਿਨਾਂ ਰੋਕ ਟੋਕ ਤੋਂ ਜਾਰੀ ਕੀਤੀਆਂ ਜਾਣ | ਇਸ ਮੌਕੇ ਬਲਵਿੰਦਰ ਸਿੰਘ ਗੋਹਲਵੜ, ਸੁਰਜੀਤ ਸਿੰਘ ਬਾਠ, ਸੱਜਣ ਸਿੰਘ ਖਡੂਰ ਸਾਹਿਬ, ਬਲਵਿੰਦਰ ਸਿੰਘ ਖਡੂਰ ਸਾਹਿਬ, ਬਲਵਿੰਦਰ ਕੌਰ ਖਡੂਰ ਸਾਹਿਬ, ਬਲਕਾਰ ਸਿੰਘ ਕੋਟ ਜਸਪਤ, ਬਲਜਿੰਦਰ ਸਿੰਘ ਸੇਖਚੱਕ, ਤਰਸੇਮ ਸਿੰਘ ਢੋਟੀਆਂ ਮੌਜੂਦ ਸਨ |

ਪਿਛਲੀ ਖ਼ਬਰ ਸੈਕਰਡ ਸੋਲਜ਼ ਕਾਨਵੈਂਟ ਸਕੂਲ ਕਾਲੇ ਦੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਪੱਧਰੀ ਸਰਟੀਫਿਕੇਟ ਵੰਡੇ <br/> ਅਗਲੀ ਖ਼ਬਰ ਖਡੂਰ ਸਾਹਿਬ ਵਿਖੇ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਕਿਸਾਨ ਗੋਸ਼ਟੀ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।