04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸੈਕਰਡ ਸੋਲਜ਼ ਕਾਨਵੈਂਟ ਸਕੂਲ ਕਾਲੇ ਦੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਪੱਧਰੀ ਸਰਟੀਫਿਕੇਟ ਵੰਡੇ <br/>

ਅਜੀਤ ਡੈਸਕ 24-05-2026
ਭਿੱਖੀਵਿੰਡ, 23 ਮਈ (ਬੌਬੀ)-ਪਿਛਲੇ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈਆਂ ਗਈਆਂ ਖੇਡਾਂ ਵਿਚ ਸੈਕਰਡ ਸੋਲਜ ਕੌਨਵੈਂਟ ਸਕੂਲ ਕਾਲੇ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ | ਇਸੇ ਦੇ ਚੱਲਦਿਆਂ ਸਕੂਲ ਦੀ ਗਰੁੱਪ 14 ਦੀਆਂ ਵਿਦਿਆਰਥਣਾਂ ਜਿਨ੍ਹਾਂ ਨੇ ਫੱੁਟਬਾਲ ਦੀ ਟੀਮ ਵਿਚ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਪਹਿਲਾਂ ਸਥਾਨ ਹਾਸਲ ਕੀਤਾ ਸੀ | ਉਨ੍ਹਾਂ ਨੂੰ ਅੱਜ ਸਕੂਲ ਵਿਚ ਜ਼ਿਲ੍ਹਾ ਪੱਧਰੀ ਸਰਟੀਫਿਕੇਟ ਵੰਡੇ ਗਏ | ਇਨ੍ਹਾਂ ਵਿਚ ਸਕੂਲ ਦੀਆਂ ਵਿਦਿਆਰਥਣਾਂ ਮੰਨਤਪ੍ਰੀਤ ਕੌਰ, ਪ੍ਰਤੀਬਾ, ਕੋਮਲਦੀਪ ਕੌਰ, ਰਵਨੀਤ ਕੌਰ, ਖੁਸ਼ਪ੍ਰੀਤ ਕੌਰ, ਹਰਸੀਰਤ ਕੌਰ, ਸਮਾਈਲਦੀਪ ਕੌਰ, ਨਵਦੀਪ ਕੌਰ, ਸਮਰੀਨ ਕੌਰ, ਮਨਸੀਰਤ ਕੌਰ, ਪੂਰਵੀ ਸ਼ਰਮਾ, ਮੁਸਕਾਨ ਕੌਰ ਅਤੇ ਜਪਨੀਤ ਕੌਰ ਲੜਕੀਆਂ ਨੇ ਫੁੱਟਬਾਲ ਦੀ ਟੀਮ ਵਿਚ ਪਹਿਲਾ ਸਥਾਨ ਹਾਸਲ ਕੀਤਾ ਸੀ | ਇਸਦੇ ਨਾਲ ਹੀ ਸਕੂਲ ਦੇ ਵਿਦਿਆਰਥੀ ਵਿਕਰਮ ਸਿੰਘ ਨੇ ਲੰਮੀ ਛਾਲ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ | ਇਸੇ ਤਰ੍ਹਾਂ ਚੇਤਨਪ੍ਰੀਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਕਰਾਟੇ ਦੀ ਮੁਕਾਬਲੇ ਵਿਚ ਪਹਿਲਾ ਅਤੇ ਦੂਸਰਾ ਸਥਾਨ ਹਾਸਲ ਕੀਤਾ ਸੀ, ਜਿਨਾਂ ਦੇ ਸਰਟੀਫਿਕੇਟ ਅੱਜ ਉਨ੍ਹਾਂ ਨੂੰ ਸਕੂਲ ਵਿਚ ਵੰਡੇ ਗਏ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਕੰਧਾਲ ਸਿੰਘ ਬਾਠ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਆਉਣ ਵਾਲੇ ਭਵਿੱਖ ਵਿਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਹੋਰ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਆ | ਉਨ੍ਹਾਂ ਨੇ ਦੱਸਿਆ ਕਿ ਖੇਡਾਂ ਸਾਡੇ ਸਰੀਰ ਨੂੰ ਤੰਦਰੁਸਤ ਬਣਾਉਣੀਆਂ ਹਨ ਅਤੇ ਇਕ ਤੰਦਰੁਸਤ ਸਰੀਰ ਹੀ ਇਕ ਤੰਦਰੁਸਤ ਮਨ ਨੂੰ ਜਨਮ ਦਿੰਦਾ ਹੈ | ਇਸ ਮੌਕੇ ਪਿ੍ੰਸੀਪਲ ਕੰਧਾਲ ਸਿੰਘ ਬਾਠ, ਐਮ.ਡੀ.ਲਖਬੀਰ ਕੌਰ ਅਤੇ ਸਕੂਲ ਦੇ ਸਮੂਹ ਵਿਦਿਆਰਥੀ ਤੇ ਸਟਾਫ਼ ਵਿਸ਼ੇਸ਼ ਤੌਰ 'ਤੇ ਹਾਜ਼ਰ ਰਿਹਾ |

ਪਿਛਲੀ ਖ਼ਬਰ ਕੰਪਿਊਟਰ ਅਧਿਆਪਕ 28 ਨੂੰ ਮੁਹਾਲੀ ਵਿਖੇ ਕਰਨਗੇ ਡੀ. ਜੀ. ਐੱਸ. ਈ. ਦਫ਼ਤਰ ਦਾ ਘਿਰਾਓ <br/> ਅਗਲੀ ਖ਼ਬਰ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੇਸ਼ ਦੇ ਮਿਹਨਤਕਸ਼ ਲੋਕਾਂ ਨੂੰ ਤਬਾਹੀ ਵੱਲ ਲਿਜਾ ਰਹੀਆਂ- ਝਾਮਕਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।