09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਰਣਜੀਤ ਸਿੰਘ ਚੀਮਾ ਵਲੋਂ ਪੱਟੀ ਤੇ ਸਰਹਾਲੀ ਮੰਡ ਦੀਆਂ ਦਾਣਾ ਮੰਡੀਆਂ ਦਾ ਦੌਰਾ <br/>

ਅਜੀਤ ਡੈਸਕ 18-04-2026
ਪੱਟੀ, 17 ਅਪ੍ਰੈਲ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੰਜਾਬ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਤੋਂ ਬਚਾਉਣ ਲਈ ਜਲ ਸਰੋਤ ਨਿਗਮ ਪੰਜਾਬ ਦੇ ਚੇਅਰਮੈਨ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਣਜੀਤ ਸਿੰਘ ਚੀਮਾ ਵਲੋਂ ਪੱਟੀ ਦਾਣਾ ਮੰਡੀ ਦਾ ਵਿਸਥਾਰ ਨਾਲ ਦੌਰਾ ਕਰਕੇ ਜਾਇਜ਼ਾ ਲਿਆ ਗਿਆ | ਇਸ ਦੌਰਾਨ ਉਨ੍ਹਾਂ ਨੇ ਦਾਣਾ ਮੰਡੀ ਸਰਹਾਲੀ ਮੰਡ ਵਿਖੇ ਪਹੁੰਚ ਕੇ ਪ੍ਰਬੰਧਾਂ ਦੀ ਜਾਂਚ ਕੀਤੀ, ਉਥੇ ਕਣਕ ਦੀ ਸਰਕਾਰੀ ਖ੍ਰੀਦ ਸ਼ੁਰੂ ਕਰਵਾਈ | ਇਸ ਮੌਕੇ 'ਤੇ ਚੇਅ. ਰਣਜੀਤ ਸਿੰਘ ਚੀਮਾ ਨੇ ਦਾਣਾ ਮੰਡੀਆਂ ਵਿਚ ਮੌਜੂਦ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਦੇ ਹੋਏ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਮੌਕੇ 'ਤੇ ਹੀ ਸੰਬੰਧਿਤ ਅਧਿਕਾਰੀਆਂ ਨੂੰ ਹੱਲ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ | ਇਸ ਦੌਰਾਨ ਕਿਸਾਨਾਂ ਵਲੋਂ ਮੁੱਖ ਤੌਰ 'ਤੇ ਫ਼ਸਲ ਦੀ ਤੋਲ ਵਿਚ ਦੇਰੀ, ਲਿਫਟਿੰਗ ਦੀ ਸੁਸਤੀ, ਬੋਰੀਆਂ ਦੀ ਘਾਟ, ਸਫਾਈ ਦੀ ਕਮੀ ਅਤੇ ਭੁਗਤਾਨ ਵਿਚ ਦੇਰੀ ਵਰਗੀਆਂ ਸਮੱਸਿਆਵਾਂ ਰੱਖੀਆਂ ਗਈਆਂ | ਇਸ 'ਤੇ ਚੀਮਾ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ 'ਤੇ ਮੌਜੂਦ ਅਧਿਕਾਰੀਆਂ ਨੂੰ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦਾ ਫੌਰੀ ਨਿਪਟਾਰਾ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਕੋਈ ਵੀ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ | ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸਪੱਸ਼ਟ ਹੁਕਮ ਜਾਰੀ ਕੀਤੇ ਗਏ ਹਨ ਕਿ ਮੰਡੀਆਂ ਵਿਚ ਆਉਣ ਵਾਲੀ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ ਅਤੇ ਖਰੀਦ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਤੇਜ਼ ਬਣਾਇਆ ਜਾਵੇਗਾ | ਇਸ ਮੌਕੇ ਗੁਰਜੀਤ ਸਿੰਘ ਮੱਲ੍ਹੀ ਸੈਕਟਰੀ ਮਾਰਕੀਟ ਕਮੇਟੀ ਪੱਟੀ, ਸੁਖਦੀਪ ਸਿੰਘ ਮੰਡ ਮੰਡੀ ਸੁਪਰਵਾਈਜ਼ਰ, ਅਰਵਿੰਦਰ ਸਿੰਘ ਮੈਨੇਜ਼ਰ ਵੇਅਰ ਹਾਊਸ, ਨਿਸ਼ਾਨ ਸਿੰਘ ਇੰਸਪੈਕਟਰ ਪਨਗ੍ਰੇਨ, ਚਰਨਜੀਤ ਸਿੰਘ ਇੰਸਪੈਕਟਰ ਮਾਰਗਫੈੱਡ, ਜਸਪਾਲ ਸਿੰਘ ਇੰਸਪੈਕਟਰ ਵੇਅਰ ਹਾਊਸ, ਪ੍ਰਭਜੋਤ ਸਿੰਘ ਇੰਸਪੈਕਟਰ ਪਨਸਪ, ਸੁਖਵਿੰਦਰ ਸਿੰਘ ਕੈਰੋਂ, ਸਰਬਜੀਤ ਸਿੰਘ ਕੈਰੋਂ, ਵਿਰਸਾ ਸਿੰਘ ਰੱਤਾ ਗੁੱਦਾ, ਸਿਮਰਨਜੀਤ ਸਿੰਘ ਚੀਮਾ ਆੜ੍ਹਤੀਆ, ਲਾਲੀ ਚੀਮਾ ਆੜ੍ਹਤੀਆ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਆਬਕਾਰੀ ਅਤੇ ਜੰਗਲਾਤ ਵਿਭਾਗ ਵਲੋਂ ਹਰੀਕੇ ਦਰਿਆ ਦੇ ਮੰਡ ਖ਼ੇਤਰ ਵਿਚ ਕੀਤੀ ਛਾਪੇਮਾਰੀ <br/> ਅਗਲੀ ਖ਼ਬਰ ਫ਼ਸਲੀ ਰਹਿੰਦ-ਖੂੰਹਦ ਨੂੰ ਖੇਤਾਂ 'ਚ ਵਾਹ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਕਿਸਾਨ-ਐਸ.ਡੀ.ਐਮ. ਸੰਜੀਵ ਸ਼ਰਮਾ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।