09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਆਬਕਾਰੀ ਅਤੇ ਜੰਗਲਾਤ ਵਿਭਾਗ ਵਲੋਂ ਹਰੀਕੇ ਦਰਿਆ ਦੇ ਮੰਡ ਖ਼ੇਤਰ ਵਿਚ ਕੀਤੀ ਛਾਪੇਮਾਰੀ <br/>

ਹਰੀਕੇ ਮੰਡ ਖ਼ੇਤਰ ਵਿਚ ਐਕਸਾਈਜ਼ ਵਿਭਾਗ ਦੀ ਛਾਪੇਮਾਰੀ ਦੌਰਾਨ ਲਾਹਣ, ਸ਼ਰਾਬ ਅਤੇ ਹੋਰ ਸਾਮਾਨ ਨਾਲ ਜਾਣਕਾਰੀ ਦਿੰਦੇ ਹੋਏ ਇੰਸ. ਹਿਤੇਸ਼ ਪ੍ਰਭਾਕਰ, ਇੰਸ. ਕਰਨ ਸ਼ਰਮਾ ਅਤੇ ਫੋਰੈਸਟ ਇੰਸਪੈਕਟਰ ਕਮਲਜੀਤ ਸਿੰਘ | <br/> 18-04-2026
ਤਰਨ ਤਾਰਨ, 17 ਅਪ੍ਰੈਲ (ਹਰਿੰਦਰ ਸਿੰਘ)-ਆਬਾਕਾਰੀ ਅਤੇ ਜੰਗਲਾਤ ਵਿਭਾਗ ਵਲੋਂ ਹਰੀਕੇ ਦਰਿਆ ਦੇ ਮੰਡ ਖ਼ੇਤਰ ਵਿਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ | ਇਸ ਮੌਕੇ ਨਾਜਾਇਜ਼ ਸ਼ਰਾਬ ਤਿਆਰ ਕਰਨ ਵਾਲੇ ਵਿਅਕਤੀ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ | ਐਕਸਾਈਜ਼ ਵਿਭਾਗ ਵਲੋਂ ਇਸ ਕਾਰਵਾਈ ਦੌਰਾਨ 1 ਲੱਖ 95 ਹਜ਼ਾਰ ਮਿ.ਲੀ. ਨਾਜਾਇਜ਼ ਸ਼ਰਾਬ, 1 ਲੱਖ 14 ਹਜ਼ਾਰ ਲੀਟਰ ਲਾਹਣ, ਡਰੰਮ, ਤਰਪਾਲਾਂ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਵਿਭਾਗ ਦੇ ਅਧਿਕਾਰੀਆਂ ਨੇ ਬਰਾਮਦ ਕੀਤੀ ਗਈ ਲਾਹਣ (ਕੱਚੀ ਸ਼ਰਾਬ) ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ, ਜਦੋਂ ਕਿ ਨਾਜਾਇਜ਼ ਸ਼ਰਾਬ, ਡਰੰਮ ਅਤੇ ਤਰਪਾਲਾਂ ਜ਼ਬਤ ਕਰ ਲਈਆਂ | ਇਸ ਮੌਕੇ ਜਾਣਕਾਰੀ ਦਿੰਦਿਆਂ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਹਿਤੇਸ਼ ਪ੍ਰਭਾਕਰ ਅਤੇ ਇੰਸਪੈਕਟਰ ਕਰਨ ਸ਼ਰਮਾ ਨੇ ਦੱਸਿਆ ਕਿ ੰਮਿ੍ਤਸਰ ਰੇਂਜ ਆਬਕਾਰੀ ਸਹਾਇਕ ਕਮਿਸ਼ਨਰ ਦਿਲਬਾਗ ਸਿੰਘ ਚੀਮਾ ਅਤੇ ਤਰਨ ਤਾਰਨ ਈ.ਟੀ.ਓ. ਇੰਦਰਜੀਤ ਸਿੰਘ ਦੇ ਨਿਰਦੇਸ਼ਾਂ ਤਹਿਤ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਵੱਡੀ ਮੁਹਿੰਮ ਛੇੜੀ ਹੋਈ ਹੈ | ਵਿਭਾਗ ਨੂੰ ਸੂਚਨਾ ਮਿਲੀ ਕਿ ਹਰੀਕੇ ਦਰਿਆ ਵਿਚ ਪੈਂਦੇ ਮੰਡ ਖ਼ੇਤਰ ਵਿਚ ਕੁਝ ਲੋਕ ਵੱਡੇ ਪੱਧਰ 'ਤੇ ਨਾਜਾਇਜ਼ ਸ਼ਰਾਬ ਤਿਆਰ ਕਰਕੇ ਆਸ-ਪਾਸ ਦੇ ਇਲਾਕਿਆਂ ਵਿਚ ਵੇਚਣ ਦਾ ਕਾਰੋਬਾਰ ਕਰਦੇ ਹਨ, ਜਿਸ 'ਤੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਹਿਤੇਸ਼ ਪ੍ਰਭਾਕਰ, ਇੰਸ. ਕਰਨ ਸ਼ਰਮਾ, ਜੰਗਲਾਤ ਵਿਭਾਗ ਦੇ ਇੰਸ. ਕਮਲਜੀਤ ਸਿੰਘ ਅਤੇ ਐਕਸਾਈਜ਼ ਵਿਭਾਗ ਦੀ ਪੁਲਿਸ ਨੇ ਸਾਂਝੇ ਛਾਪਾਮਾਰੀ ਦੌਰਾਨ ਭਾਵੇਂ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਤਸਕਰ ਮੌਕੇ ਤੋਂ ਭੱਜ ਗਏ, ਪਰ ਤਲਾਸ਼ੀ ਦੌਰਾਨ ਮੰਡ ਖ਼ੇਤਰ ਵਿਚ ਨਾਜਾਇਜ਼ ਸ਼ਰਾਬ ਤਿਆਰ ਕਰਨ ਦਾ ਵੱਡਾ ਜਖੀਰਾ ਮਿਲਿਆ ਹੈ | ਵਿਭਾਗ ਵਲੋਂ ਮੌਕੇ ਤੋਂ 1 ਲੱਖ 95 ਹਜ਼ਾਰ ਮਿ.ਲੀ. ਨਾਜਾਇਜ਼ ਸ਼ਰਾਬ ਅਤੇ 1 ਲੱਖ 14 ਹਜ਼ਾਰ ਲੀਟਰ ਲਾਹਣ (ਕੱਚੀ ਸ਼ਰਾਬ) ਬਰਾਮਦ ਕੀਤੀ, ਜੋ ਨੌ ਡਰੰਮਾਂ ਅਤੇ ਕਈ ਤਰਪਾਲਾਂ ਵਿਚ ਪਾਈ ਹੋਈ ਸੀ | ਇਸ ਮੌਕੇ ਏ.ਐਸ.ਆਈ. ਜੁਗਰਾਜ ਸਿੰਘ, ਏ.ਐਸ.ਆਈ. ਜਗਪ੍ਰੀਤ

ਪਿਛਲੀ ਖ਼ਬਰ ਨੈਸ਼ਨਲ ਪਬਲਿਕ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਰਣਜੀਤ ਸਿੰਘ ਚੀਮਾ ਵਲੋਂ ਪੱਟੀ ਤੇ ਸਰਹਾਲੀ ਮੰਡ ਦੀਆਂ ਦਾਣਾ ਮੰਡੀਆਂ ਦਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।