12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਤਲਬੀਰ ਗਿੱਲ ਤੇ ਰੌਸ਼ਨ ਸਿੱਧੂ ਨੇ ਈਸਟਰ ਦਿਹਾੜੇ 'ਤੇ ਸੂਬਾ ਵਾਸੀਆਂ ਨੂੰ ਵਧਾਈ ਦਿੱਤੀ

ਤਲਬੀਰ ਸਿੰਘ ਗਿੱਲ ਅਤੇ ਰੌਸ਼ਨ ਸਿੱਧੂ <br/> 04-04-2026
ਮਜੀਠਾ, 3 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਅਤੇ ਹਲਕਾ ਮਜੀਠਾ ਦੇ ਸੀਨੀਅਰ ਇਸਾਈ ਆਗੂ ਰੌਸ਼ਨ ਸਿੱਧੂ ਸੁਪਾਰੀਵਿੰਡ ਨੇ ਈਸਟਰ ਦੇ ਸ਼ੁਭ ਦਿਹਾੜੇ ਮੌਕੇ ਹਲਕੇ ਅਤੇ ਸੂਬਾ ਵਾਸੀਆਂ ਨੂੰ ਹਾਰਦਿਕ ਵਧਾਈ ਦਿੱਤੀ | ਇਸ ਸ਼ੁਭ ਦਿਹਾੜੇ ਮੌਕੇ ਆਪਣੇ ਸੰਦੇਸ਼ ਵਿਚ ਗਿੱਲ ਅਤੇ ਸਿੱਧੂ ਨੇ ਕਿਹਾ ਕਿ ਇਹ ਦਿਨ ਪਾਪ ਅਤੇ ਮੌਤ ਉਪਰ ਜਿੱਤ ਦਾ ਪ੍ਰਤੀਕ ਹੈ ਅਤੇ ਇਸ ਦਿਨ ਨੂੰ ਇਸਾਈ ਧਰਮ ਅਨੁਸਾਰ ਪ੍ਰਭੂ ਯਿਸੂ ਮਸੀਹ ਦੇ ਅਥਾਹ ਪਿਆਰ ਅਤੇ ਮਹਾਨ ਕੁਰਬਾਨੀ ਦੇ ਸਭ ਤੋਂ ਅਹਿਮ ਦਿਨ ਮੰਨਿਆ ਜਾਂਦਾ ਹੈ | ਇਹ ਦਿਹਾੜਾ ਦੁਨੀਆਂ ਭਰ ਵਿਚ ਬਹੁਤ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ | ਗਿੱਲ ਨੇ ਕਿਹਾ ਕਿ ਸਾਨੂੰ ਸਭਨਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਦਰਸਾਏ ਸੱਚ ਅਤੇ ਤਿਆਗ ਦੇ ਮਾਰਗ 'ਤੇ ਚੱਲ ਕੇ ਦੁਨੀਆਂ ਦਾ ਭਲਾ ਕਰਨਾ ਚਾਹੀਦਾ ਹੈ |

ਪਿਛਲੀ ਖ਼ਬਰ ਮਜੀਠਾ 'ਚ ਇਸਾਈ ਭਾਈਚਾਰੇ ਨੇ 14 ਮੁਕਾਮ ਦੀ ਸਲੀਬੀ ਯਾਤਰਾ ਕੱਢ ਕੇ ਮਨਾਇਆ ਗੁੱਡ ਫਰਾਈਡੇ <br/> ਅਗਲੀ ਖ਼ਬਰ ਸਬ ਇੰਸਪੈਕਟਰ ਮਨਜੀਤ ਸਿੰਘ ਨੇ ਥਾਣਾ ਤਰਸਿੱਕਾ ਦੇ ਐੱਸ. ਐੱਚ. ਓ. ਵਜੋਂ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।