23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਰਸੂਲਪੁਰ ਰਾਜਬਾਹ ਨਹਿਰ ਦੀ ਕੰਕਰੀਟ ਉਸਾਰੀ ਨੂੰ ਲੈ ਕੇ ਨਵਾਂ ਵਿਵਾਦ, ਲੋਹਕਾ ਪਿੰਡ ਦੇ ਕਿਸਾਨਾਂ ਵਲੋਂ ਕੰਮ ਰੁਕਵਾਇਆ <br/>

ਪਿੰਡ ਲੌਹਕਾ ਦੇ ਕਿਸਾਨ ਜਾਣਕਾਰੀ ਦਿੰਦੇ ਹੋਏ ਅਤੇ ਕੰਕਰੀਟ ਨਾਲ ਬਣਨ ਵਾਲੀ ਨਹਿਰ ਦਾ ਦਿ੍ਸ਼ | ਤਸਵੀਰਾਂ: ਖਹਿਰਾ <br/> 30-03-2026
ਪੱਟੀ, 29 ਮਾਰਚ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਰਸੂਲਪੁਰ ਰਾਜਬਾਹ ਨਹਿਰ ਦੀ ਕੰਕਰੀਟ ਬਣਾਉਣ ਦੀ ਸ਼ੁਰੂ ਹੋਈ ਉਸਾਰੀ ਨੂੰ ਲੈ ਕੇ ਇਲਾਕੇ ਵਿਚ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ | ਜਿੱਥੇ ਪਹਿਲਾਂ ਪੱਟੀ ਦੇ ਨਜ਼ਦੀਕੀ ਕਿਸਾਨਾਂ ਵਲੋਂ ਇਸ ਨਹਿਰ ਦੀ ਉਸਾਰੀ ਦਾ ਵਿਰੋਧ ਕੀਤਾ ਗਿਆ ਸੀ, ਉੱਥੇ ਹੁਣ ਪਿੰਡ ਲੋਹੁਕਾ ਦੇ ਕਿਸਾਨਾਂ ਨੇ ਵੀ ਨਹਿਰ ਵਿਭਾਗ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕੰਮ ਰੁਕਵਾ ਦਿੱਤਾ ਹੈ | ਇਸ ਸੰਬੰਧੀ ਕਿਸਾਨ ਬਲਕਾਰ ਸਿੰਘ, ਮੇਜਰ ਸਿੰਘ, ਗੁਰਮੁਖ ਸਿੰਘ, ਸੁਖਚੈਨ ਸਿੰਘ, ਲਖਵਿੰਦਰ ਸਿੰਘ, ਕਸ਼ਮੀਰ ਸਿੰਘ, ਕੁਲਦੀਪ ਸਿੰਘ, ਬਲਜੀਤ ਸਿੰਘ, ਜਸਵੰਤ ਸਿੰਘ, ਗੁਰਸਾਹਿਬ ਸਿੰਘ ਅਤੇ ਬਲਦੇਵ ਸਿੰਘ ਨੇ ਦੱਸਿਆ ਕਿ ਕਰੀਬ 1984 ਦੇ ਸਮੇਂ ਇਹ ਨਹਿਰ ਉਨ੍ਹਾਂ ਦੀ ਮਾਲਕੀ ਜ਼ਮੀਨ ਅਤੇ ਪੰਚਾਇਤੀ ਜ਼ਮੀਨ ਨੂੰ ਲੱਗਦੇ ਦੋ ਕਰਮ ਦੇ ਰਸਤੇ ਵਿਚੋਂ ਬਣਾਈ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਕਿਸਾਨਾਂ ਨੇ ਦੋਸ਼ ਲਾਇਆ ਕਿ ਹੁਣ ਕਰੀਬ 40 ਸਾਲ ਬਾਅਦ ਜਦੋਂ ਇਸ ਨਹਿਰ ਨੂੰ ਕੰਕਰੀਟ ਨਾਲ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਤਾਂ ਨਹਿਰ ਵਿਭਾਗ ਆਪਣੀ ਮਾਲਕੀ ਵਾਲੀ ਲਗਪਗ 75-80 ਫੁੱਟ ਖਾਲੀ ਪਈ ਜ਼ਮੀਨ ਛੱਡ ਕੇ ਕਿਸਾਨਾਂ ਦੀ ਮਾਲਕੀ ਜ਼ਮੀਨ ਅਤੇ ਉਨ੍ਹਾਂ ਦੀਆਂ ਖੇਤਾਂ ਨੂੰ ਲੱਗਦੇ ਸਰਕਾਰੀ ਰਸਤੇ ਵਿਚੋਂ ਨਹਿਰ ਦੀ ਉਸਾਰੀ ਕਰ ਰਿਹਾ ਹੈ | ਇਸ ਕਾਰਨ ਕਿਸਾਨਾਂ ਨੇ ਮੌਕੇ 'ਤੇ ਹੀ ਕੰਮ ਰੁਕਵਾ ਦਿੱਤਾ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਹਿਰ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ 'ਤੇ ਸੂਚਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਨਹਿਰ ਵਿਭਾਗ ਅਤੇ ਮਾਲ ਵਿਭਾਗ ਦੇ ਪਟਵਾਰੀਆਂ ਵਲੋਂ ਮੌਕੇ 'ਤੇ ਆ ਕੇ ਨਿਸ਼ਾਨਦੇਹੀ ਵੀ ਕੀਤੀ ਗਈ, ਜਿਸ ਵਿਚ ਸਾਹਮਣੇ ਆਇਆ ਕਿ ਨਹਿਰ ਕਿਸਾਨਾਂ ਦੀ ਮਾਲਕੀ ਜ਼ਮੀਨ ਵਿੱਚੋਂ ਲੰਘ ਰਹੀ ਹੈ | ਕਿਸਾਨਾਂ ਨੇ ਮੰਗ ਕੀਤੀ ਕਿ ਨਹਿਰ ਵਿਭਾਗ ਆਪਣੀ ਖਾਲੀ ਪਈ ਜ਼ਮੀਨ 'ਤੇ ਹੀ ਨਹਿਰ ਦੀ ਉਸਾਰੀ ਕਰੇ ਅਤੇ ਕਿਸਾਨਾਂ ਦੀ ਮਾਲਕੀ ਜ਼ਮੀਨ ਅਤੇ ਉਨ੍ਹਾਂ ਦੇ ਖੇਤਾਂ ਨੂੰ ਲੱਗਦਾ ਸਰਕਾਰੀ ਰਸਤਾ ਖਾਲੀ ਛੱਡਿਆ ਜਾਵੇ | ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਹਿਰ ਵਿਭਾਗ ਨੇ ਇਹ ਕੰਮ ਤੁਰੰਤ ਬੰਦ ਕਰਕੇ ਸਹੀ ਜਗ੍ਹਾ 'ਤੇ ਨਹਿਰ ਬਣਾਉਣੀ ਸ਼ੁਰੂ ਨਾ ਕੀਤੀ ਤਾਂ ਉਹ ਸੰਘਰਸ਼ੀ ਜਥੇਬੰਦੀਆਂ ਨੂੰ ਨਾਲ ਲੈ ਕੇ ਇਸ ਦਾ ਵਿਰੋਧ ਕਰਨਗੇ |

ਪਿਛਲੀ ਖ਼ਬਰ ਗੁਰਦੁਆਰਾ ਲਕੀਰ ਸਾਹਿਬ ਤਰਨ ਤਾਰਨ ਵਿਖੇ ਚੌਪਹਿਰਾ ਸਮਾਗਮਾਂ ਦੌਰਾਨ ਭਾਰੀ ਗਿਣਤੀ ਵਿਚ ਸੰਗਤਾਂ ਨੇ ਭਰੀ ਹਾਜ਼ਰੀ <br/>... ਅਗਲੀ ਖ਼ਬਰ ਫਤਿਆਬਾਦ ਵਿਖੇ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ 3, 4, 5 ਨੂੰ ਬਿਕਰਮ ਸਿੰਘ ਮਜੀਠੀਆ ਕਰਨਗੇ ਇਨਾਮਾਂ ਦੀ ਵੰਡ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।