23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸਿਲੰਡਰ ਨਾ ਮਿਲਣ ਦੇ ਨਾਂਅ 'ਤੇ ਰੇਹੜੀ ਵਾਲੇ ਤੇ ਦੁਕਾਨਦਾਰਾਂ ਨੇ ਵਧਾਈਆਂ ਖਾਣ-ਪੀਣ ਵਾਲੀਆਂ ਵਸਤੂਆਂ ਦੇ ਰੇਟ <br/>

ਅਜੀਤ ਡੈਸਕ 30-03-2026
ਤਰਨ ਤਾਰਨ, 29 ਮਾਰਚ (ਹਰਿੰਦਰ ਸਿੰਘ)-ਅਮਰੀਕਾ ਤੇ ਪੱਛਮੀ ਦੇਸ਼ਾਂ ਵਲੋਂ ਇਰਾਨ 'ਤੇ ਕੀਤੇ ਗਏ ਹਮਲੇ ਤੋਂ ਬਾਅਦ ਸ਼ੁਰੂ ਹੋਏ ਯੁੱਧ ਕਾਰਨ ਭਾਰਤ ਵਿਚ ਤੇਲ ਅਤੇ ਗੈਸ ਦੀ ਕਿੱਲਤ ਆਉਂਦੀ ਸਾਫ਼ ਦਿਖਾਈ ਦੇ ਰਹੀ ਹੈ, ਉਥੇ ਲੋਕ ਵੀ ਆਪਣੇ ਘਰਾਂ ਵਿਚ ਸਿਲੰਡਰ ਭਰਵਾਉਣ ਤੋਂ ਇਲਾਵਾ ਵਾਹਨਾਂ ਦੇ ਮਾਲਕ ਆਪਣੀ ਜ਼ਰੂਰਤ ਤੋਂ ਵਧੇਰੇ ਆਪਣੇ ਵਾਹਨਾਂ 'ਚ ਤੇਲ ਭਰਵਾਉਣ ਲਈ ਲਾਈਨਾਂ ਵਿਚ ਲੱਗੇ ਦਿਖਾਈ ਦੇ ਰਹੇ ਹਨ | ਘਰੇਲੂ ਤੇ ਵਪਾਰਕ ਐਲ. ਪੀ. ਜੀ. ਗੈਸ ਦੀ ਕਿੱਲਤ ਕਾਰਨ ਜਿਥੇ ਆਮ ਲੋਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ, ਉਥੇ ਰੇਹੜੀ 'ਤੇ ਬਣਨ ਵਾਲੇ ਫਾਸਟ ਫੂਡ ਤੋਂ ਲੈ ਕੇ ਮਠਿਆਈ ਦੀਆਂ ਦੁਕਾਨਾਂ ਅਤੇ ਹੋਰ ਖਾਣ ਪੀਣ ਵਾਲੇ ਸਾਮਾਨ ਨੂੰ ਤਿਆਰ ਕਰਕੇ ਵੇਚਣ ਵਾਲਿਆਂ ਵਲੋਂ ਵਸਤੂਆਂ ਦੇ ਰੇਟਾਂ ਵਿਚ ਵਾਧਾ ਕਰ ਦਿੱਤਾ ਹੈ, ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ | ਜੇਕਰ ਇਨ੍ਹਾਂ ਪਾਸੋਂ ਰੇਟ ਵੱਧ ਹੋਣ ਸੰਬੰਧੀ ਪੁੱਛਿਆ ਜਾਂਦਾ ਹੈ ਤਾਂ ਇਹ ਲੋਕ ਸਿੱਧਾ ਜਵਾਬ ਦਿੰਦੇ ਹਨ ਕਿ ਹਜ਼ਾਰ ਰੁਪਏ ਵਾਲਾ ਸਿਲੰਡਰ ਹੁਣ 2 ਹਜ਼ਾਰ ਰੁਪਏ ਵਿਚ ਮਿਲਦਾ ਹੈ | ਇਨ੍ਹਾਂ ਰੇਹੜੀਆਂ ਵਾਲਿਆਂ ਅਤੇ ਦੁਕਾਨਦਾਰਾਂ ਵਲੋਂ ਖਾਣ ਪੀਣ ਦਾ ਸਾਮਾਨ ਤਿਆਰ ਕਰਨ ਲਈ ਕਮਰਸ਼ੀਅਲ ਐਲ. ਪੀ. ਜੀ. ਸਿਲੰਡਰ ਦੀ ਜਗ੍ਹਾ ਘਰੇਲੂ ਐਲ. ਪੀ. ਜੀ. ਸਿਲੰਡਰ ਦੀ ਵੱਡੀ ਤਦਾਦ ਵਿਚ ਵਰਤੋਂ ਕਰਨੀ ਵੇਖਣ ਨੂੰ ਮਿਲ ਰਹੀ ਹੈ | ਜੇਕਰ ਦੁਕਾਨਦਾਰ ਆਪਣੀਆਂ ਦੁਕਾਨਾਂ ਅਤੇ ਕਾਰਖਾਨਿਆਂ 'ਚ ਕਮਰਸ਼ੀਅਲ ਐਲ. ਪੀ. ਜੀ. ਸਿਲੰਡਰ ਦੀ ਵਰਤੋਂ ਕਰਨ ਤਾਂ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲ ਸਕਦੀ ਹੈ | ਖਾਣ-ਪੀਣ ਵਾਲੇ ਦੁਕਾਨਦਾਰਾਂ ਵਲੋਂ ਸਮੋਸਿਆਂ, ਬਰੈਡ ਪਕੌੜਾ, ਪਨੀਰ ਪਕੌੜਾ, ਫਾਸਟ ਫੂਡ, ਮਠਿਆਈਆਂ ਤੋਂ ਇਲਾਵਾ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਦੇ ਰੇਟਾਂ ਵਿਚ ਵੀ ਵਾਧਾ ਕੀਤਾ ਗਿਆ ਹੈ | ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਕਾ. ਬਲਦੇਵ ਸਿੰਘ ਪੰਡੋਰੀ, ਕਾ. ਹੀਰਾ ਸਿੰਘ ਕੰਡਿਆਂਵਾਲਾ ਨੇ ਫੂਡ ਤੇ ਸਿਵਲ ਸਪਲਾਈ ਵਿਭਾਗ ਤੋਂ ਮੰਗ ਕੀਤੀ ਹੈ ਕਿ ਖਾਣ-ਪੀਣ ਵਾਲੀਆਂ ਦੁਕਾਨਾਂ ਦੀ ਜਾਂਚ ਕੀਤੀ ਜਾਵੇ ਅਤੇ ਇਸ ਨੂੰ ਯਕੀਨੀ ਬਣਾਇਆ ਜਾਵੇ ਕਿ ਦੁਕਾਨਾਂ ਉਪਰ ਘਰੇਲੂ ਦੀ ਜਗ੍ਹਾ ਕਮਰਸ਼ੀਅਲ ਐਲ. ਪੀ. ਜੀ. ਸਿਲੰਡਰ ਹੀ ਵਰਤੇ ਜਾਣ | ਉਨ੍ਹਾਂ ਕਿਹਾ ਕਿ ਦੁਕਾਨਾਂ ਉਪਰ ਘਰੇਲੂ ਸਿਲੰਡਰ ਵਰਤਣ ਨਾਲ ਹੀ ਆਮ ਲੋਕਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ ਅਤੇ ਲੋਕ ਵੱਧ ਪੈਸੇ ਖਰਚ ਕੇ ਸਿਲੰਡਰ ਲੈਣ ਲਈ ਮਜ਼ਬੂਰ ਹੁੰਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਖਾਣ ਪੀਣ ਵਾਲੀਆਂ ਵਸਤੂਆਂ ਵਿਚ ਇਸਤੇਮਾਲ ਹੋਣ ਵਾਲੇ ਸਾਮਾਨ ਦੇ ਰੇਟ ਘਟਦੇ ਹਨ ਤਾਂ ਦੁਕਾਨਦਾਰ ਆਪਣੀਆਂ ਵਸਤੂਆਂ ਦੇ ਰੇਟ ਨਹੀਂ ਘਟਾਉਂਦੇ, ਜਦਕਿ ਹੋਰ ਕਿਸੇ ਚੀਜ਼ ਦੇ ਰੇਟ ਵੱਧ ਜਾਦੇ ਹਨ ਤਾਂ ਉਹ ਤੁਰੰਤ ਆਪਣੇ ਰੇਟਾਂ ਵਿਚ ਵਾਧਾ ਕਰ ਦਿੰਦੇ ਹਨ | ਸੰਬੰਧਿਤ ਵਿਭਾਗ ਨੂੰ ਵੀ ਇਸ ਉਪਰ ਕਾਬੂ ਰੱਖਣ ਲਈ ਸਮੇਂ ਸਮੇਂ 'ਤੇ ਦੁਕਾਨਦਾਰਾਂ 'ਤੇ ਛਾਪਾਮਾਰੀ ਕਰਨੀ ਚਾਹੀਦੀ ਹੈ |

ਪਿਛਲੀ ਖ਼ਬਰ ਫਤਿਆਬਾਦ ਵਿਖੇ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ 3, 4, 5 ਨੂੰ ਬਿਕਰਮ ਸਿੰਘ ਮਜੀਠੀਆ ਕਰਨਗੇ ਇਨਾਮਾਂ ਦੀ ਵੰਡ <br/>... ਅਗਲੀ ਖ਼ਬਰ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਗੁਰਮਤਿ ਸਮਾਗਮ 31 ਨੂੰ-ਪੱਡਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।