ਪੱਟੀ, 26 ਮਾਰਚ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਆਲ ਇੰਡੀਆ ਆਸ਼ਾ ਵਰਕਰਜ ਯੂਨੀਅਨ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੀ ਪ੍ਰਧਾਨ ਮਨਜਿੰਦਰ ਕੌਰ ਹਰੀਕੇ, ਵੀਰਪਾਲ ਕੌਰ ਹਰੀਕੇ, ਅਮਨਦੀਪ ਕੌਰ ਘਰਿਆਲਾ, ਸਰਬਜੀਤ ਕੌਰ ਦੀ ਅਗਵਾਈ ਵਿਚ ਸਿਵਲ ਹਸਪਤਾਲ ਘਰਿਆਲਾ ਵਿਖੇ ਇਕੱਠੇ ਹੋ ਕੇ ਆਪਣੀਆਂ ਮੰਗਾਂ ਦੇ ਸਬੰਧ ਵਿਚ ਗਿਆਰਵੇਂ ਦਿਨ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਸਮੇਂ ਆਸ਼ਾ ਵਰਕਰਜ ਆਗੂਆਂ ਮੰਗ ਕੀਤੀ ਕਿ ਆਸ਼ਾ ਵਰਕਰਜ਼, ਸੁਪਰਵਾਈਜ਼ਰ ਪਿਛਲੇ ਅਠਾਰਾਂ ਸਾਲ ਤੋਂ ਬੜੀ ਮਿਹਨਤ ਨਾਲ ਸਿਹਤ ਵਿਭਾਗ ਵਿਚ ਦਿਨ ਰਾਤ ਕੰਮ ਕਰਦੀਆਂ ਹਨ, ਪਰ ਬਦਲੇ ਵਿਚ ਉਨ੍ਹਾਂ ਨੂੰ ਨਿਗੂਣੇ ਭੱਤੇ ਅਤੇ ਕੇਵਲ 2500 ਰੁਪਏ ਮਹੀਨੇ ਦਿੱਤਾ ਜਾਂਦਾ, ਜੋ ਇਕ ਸਰਕਾਰੀ ਵਰਕਰ ਨਾਲ ਕੋਝਾ ਮਜ਼ਾਕ ਹੈ | ਕੋਰੋਨਾ ਕਾਲ ਵਿਚ ਜਦੋਂ ਮੌਤ ਤੋਂ ਡਰਦਾ ਕੋਈ ਡਾਰਟਰ ਕਿਸੇ ਵੀ ਮਰੀਜ਼ ਨੂੰ ਦਵਾਈ ਤਾਂ ਕੀ, ਮੂੰਹ ਨਹੀਂ ਸੀ ਦੇਖਣਾ ਚਾਹੁੰਦਾ, ਪਰ ਆਸ਼ਾ ਵਰਕਰਜ਼ ਨੇ ਫਰੰਟ ਲਾਈਨ 'ਤੇ ਕੰਮ ਕਰਕੇ ਲੋਕਾਂ ਦੀ ਜਾਨ ਬਚਾਉਂਦੀਆਂ ਰਹੀਆਂ ਹਨ | ਪੰਜਾਬ ਸਰਕਾਰ ਨੇ ਉਨ੍ਹਾਂ ਨਾਲ ਵਾਅਦਾ ਖਿਲਾਫ਼ੀ ਕਰਦਿਆਂ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਨਾ ਤਾਂ ਕਿਸੇ ਭੱਤੇ ਵਿਚ ਵਾਧਾ ਕੀਤਾ ਅਤੇ ਨਾ ਹੀ ਕੋਈ ਬੱਝਵੀਂ ਸਨਮਾਨਯੋਗ ਤਨਖਾਹ ਦਿੱਤੀ ਹੈ, ਜਿਸ ਕਰਕੇ ਸਾਨੂੰ ਮਜ਼ਬੂਰ ਹੋ ਕੇ 16 ਮਾਰਚ ਤੋਂ 28 ਮਾਰਚ ਤੱਕ ਸਾਰੇ ਕੰਮਾਂ ਦਾ ਬਾਈਕਾਟ ਕਰਨਾ ਪਿਆ | ਇਸ ਕੜੀ ਤਹਿਤ ਪੂਰੇ ਪੰਜਾਬ ਵਿਚ ਰੋਸ ਧਰਨੇ ਪ੍ਰਦਰਸ਼ਨ ਦੌਰਾਨ ਗਿਅਰਵੇਂ ਦਿਨ ਵੀ ਸਿਵਲ ਹਸਪਤਾਲ ਘਰਿਆਲਾ ਵਿਖੇ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਨਾਅਰੇਬਾਜੀ ਕਰਦਿਆਂ ਧਰਨਾ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਮਨਜਿੰਦਰ ਕੌਰ ਹਰੀਕੇ ਨੇ ਦੱਸਿਆ ਕਿ 25 ਮਾਰਚ ਨੂੰ ਸਾਂਝੇ ਮੋਰਚੇ ਦੀ ਪੰਜਾਬ ਸਰਕਾਰ ਨਾਲ ਚੰਡੀਗੜ ਵਿਖੇ ਹੋਣ ਵਾਲੀ ਮੀਟਿਗ, ਮੁੱਖ ਮੰਤਰੀ ਦੀ ਗ਼ੈਰ ਹਾਜ਼ਰੀ ਵਿਚ ਉਨਵਾਂ ਦੇ ਪ੍ਰਮੁੱਖ ਸਕੱਤਰ ਨਵਰਾਜ ਸਿੰਘ ਬਰਾੜ ਨਾਲ ਹੋਈ ਜਿਹੜੀ ਕਿ ਬੇਸਿਟਾ ਰਹੀ, ਕਿਸੇ ਵੀ ਮੰਗ 'ਤੇ ਸਰਕਾਰ ਦਾ ਰੱਵੀਆ ਬਹੁਤ ਮਾੜਾ ਸੀ | ਇਸ ਲਈ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ ਅਗਲੇ ਦਿਨਾਂ ਵਿਚ ਹੋਣ ਵਾਲੀ ਮੀਟਿੰਗ ਵਿਚ ਫੈਸਲਾ ਕੀਤਾ ਜਾਵੇਗਾ ਅਤੇ ਕੰਮਾਂ ਦਾ ਬਾਈਕਾਟ ਪਹਿਲੇ ਦੀ ਤਰਾਂ 28 ਮਾਰਚ ਤੱਕ ਜਾਰੀ ਰਹੇਗਾ | ਇਸ ਸਮੇਂ ਰਾਜਬੀਰ ਕੌਰ ਸੁਪਰਵਾਈਜਰ, ਗੁਰਪ੍ਰੀਤ ਕੌਰ ਸੁਪਰਵਾਈਜ਼ਰ, ਗੁਰਜਿੰਦਰ ਕੌਰ ਸੁਪਰਵਾਈਜ਼ਰ, ਰਾਜਵਿੰਦਰ ਕੌਰ ਬਲਾਕ ਪ੍ਰਧਾਨ, ਸੋਮਾ ਰਾਣੀ ਚੂਸਲੇਵੜ, ਰਾਜਬੀਰ ਕੌਰ, ਜਸਬੀਰ ਕੌਰ, ਗੀਤਾ ਰਾਣੀ ਆਦਿ ਆਗ ਹਾਜ਼ਰ ਸਨ |