19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਸੇਂਟ ਸੋਲਜਰ ਡੀਵਾਇਨ ਪਬਲਿਕ ਸਕੂਲ ਵੇੲੀਂਪੂਈਾ 'ਚ ਜਵਾਲਾਮੁਖੀ ਵਿਸਫੋਟ ਦਾ ਸਫਲ ਪ੍ਰਦਰਸ਼ਨ ਕੀਤਾ <br/>

ਅਜੀਤ ਡੈਸਕ 27-03-2026
ਫਤਿਆਬਾਦ, 26 ਮਾਰਚ (ਹਰਵਿੰਦਰ ਸਿੰਘ ਧੂੰਦਾ)-ਸੇੇਂਟ ਸੋਲਜਰ ਡੀਵਾਈਨ ਪਬਲਿਕ ਸਕੂਲ ਵੇਈਪੂਈਾ ਵਿਖੇ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਵਿਗਿਆਨਕ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਜਵਾਲਾਮੁਖੀ ਵਿਸਫੋਟਕ ਦੇ ਮਾਡਲ ਦਾ ਪ੍ਰਯੋਗ ਕਰਕੇ ਉਸ ਦੀ ਕਾਰਗੁਜ਼ਾਰੀ ਦਿਖਾਈ ਗਈ | ਵਿਦਿਆਰਥੀਆਂ ਨੇ ਬੜੇ ਚਾਵ ਨਾਲ ਇਸ ਪ੍ਰਯੋਗ ਨੂੰ ਦੇਖਿਆ ਅਤੇ ਜਵਾਲਾਮੁਖੀ ਦੇ ਵਿਸਫੋਟ ਦੇ ਕਾਰਨਾਂ ਅਤੇ ਪ੍ਰਭਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਸਕੂਲ ਵਿਚ ਵਿਗਿਆਨ ਦੀ ਇਕ ਦਿਲਚਸਪ ਗਤੀਵਿਧੀ ਦੌਰਾਨ ਵਿਦਿਆਰਥੀਆਂ ਨੂੰ ਜਵਾਲਾਮੁਖੀ ਵਿਸਫੋਟ ਦਾ ਲਾਈਵ ਪ੍ਰਯੋਗ ਕਰਕੇ ਦਿਖਾਇਆ ਗਿਆ | ਇਸ ਪ੍ਰਯੋਗ ਲਈ ਇਕ ਪਲਾਸਟਿਕ ਦੀ ਬੋਤਲ ਨੂੰ ਮਿੱਟੀ ਜਾਂ ਅਖ਼ਬਾਰ ਦੀ ਮਦਦ ਨਾਲ ਜਵਾਲਾਮੁਖੀ ਦਾ ਆਕਾਰ ਦਿੱਤਾ ਗਿਆ | ਬੋਤਲ ਦੇ ਅੰਦਰ ਬੇਕਿੰਗ ਸੋਡਾ, ਲਾਲ ਰੰਗ ਅਤੇ ਡਿਸ਼ ਸੋਪ ਪਾਇਆ ਗਿਆ | ਜਿਵੇਂ ਹੀ ਇਸ ਵਿਚ ਸਿਰਕਾ ਮਿਲਾਇਆ ਗਿਆ, ਇਕ ਰਸਾਇਣਕ ਪ੍ਰਤੀਕਿਰਿਆ ਹੋਈ ਅਤੇ ਝੱਗ ਵਾਲਾ 'ਲਾਵਾ' ਬਾਹਰ ਨਿਕਲਣ ਲੱਗਾ | ਅਧਿਆਪਕਾਂ ਵਲੋਂ ਇਸ ਪ੍ਰਯੋਗ ਦੀ ਵਿਗਿਆਨਕ ਵਿਆਖਿਆ ਵੀ ਕੀਤੀ ਗਈ, ਜਿਸ ਨਾਲ ਵਿਦਿਆਰਥੀਆਂ ਵਿਚ ਵਿਗਿਆਨ ਪ੍ਰਤੀ ਰੁਚੀ ਹੋਰ ਵਧੀ | ਸਕੂਲ ਦੇ ਪਿ੍ੰਸੀਪਲ ਸ਼੍ਰੀਮਤੀ ਸ਼ੈਲੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਯੋਗ ਵਿਦਿਆਰਥੀਆਂ ਦੀ ਪ੍ਰਯੋਗਾਤਮਕ ਸਿੱਖਿਆ ਨੂੰ ਮਜ਼ਬੂਤ ਬਣਾਉਂਦੇ ਹਨ |

ਪਿਛਲੀ ਖ਼ਬਰ ਪੰਜਾਬ ਸਰਕਾਰ ਨਾਲ ਆਸ਼ਾ, ਸੁਪਰਵਾਈਜ਼ਰ ਸਾਂਝੇ ਮੋਰਚੇ ਦੇ ਆਗੂਆਂ ਦੀ ਮੀਟਿੰਗ ਰਹੀ ਬੇਸਿੱਟਾ <br/> ਅਗਲੀ ਖ਼ਬਰ ਪਿੰਡ ਵੜਿੰਗ ਵਿਖੇ ਅਕਾਲੀ ਵਰਕਰਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।