09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

4 ਤੋਂ 23 ਫਰਵਰੀ ਤੱਕ ਆਯੂਸ਼ (ਮੈਡੀਕਲ) ਕੈਂਪ ਲਗਾਏ ਜਾਣਗੇ- ਡਿਪਟੀ ਕਮਿਸ਼ਨਰ <br/>

ਅਜੀਤ ਡੈਸਕ 01-02-2026

ਤਰਨ ਤਾਰਨ, 31 ਜਨਵਰੀ (ਹਰਿੰਦਰ ਸਿੰਘ)- ਆਯੂਰਵੈਦਿਕ ਵਿਭਾਗ ਅਤੇ ਹੋਮਿਓਪੈਥਿਕ ਵਿਭਾਗ ਵਲੋਂ ਜ਼ਿਲ੍ਹਾ ਤਰਨ ਤਾਰਨ ਵਿਖੇ ਵੱਖ-ਵੱਖ ਸਥਾਨਾਂ 'ਤੇ 4 ਫਰਵਰੀ ਤੋਂ 23 ਫਰਵਰੀ ਤੱਕ 15 ਆਯੁਸ਼ ਕੈਂਪਾਂ (ਮੈਡੀਕਲ) ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਨੇ ਦੱਸਿਆ ਕਿ 4 ਫਰਵਰੀ ਨੂੰ ਆਯੂਸ਼ਮਾਨ ਆਰੋਗਯ ਕੇਂਦਰ ਗੁਰਦੁਆਰਾ ਸਾਹਿਬ ਸਰਲੀ ਕਲ੍ਹਾਂ, 5 ਫਰਵਰੀ ਨੂੰ ਆਯੂਸ਼ਮਾਨ ਆਰੋਗਯ ਕੇਂਦਰ ਗੁਰਦੁਆਰਾ ਭਾਈ ਮਹਾਂ ਸਿੰਘ ਜੀ ਰਟੌਲ ਤਰਨ ਤਾਰਨ, 6 ਫਰਵਰੀ ਨੂੰ ੂੰ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਕੰਗ, 7 ਫਰਵਰੀ ਨੂੰ ਗੁਰਦੁਆਰਾ ਲਕੀਰ ਸਾਹਿਬ ਫਤਿਹਚੱਕ, 9 ਫਰਵਰੀ ਗੁਰਦੁਆਰਾ ਸਿੰਘ ਸਭਾ ਪੰਡਰੀ ਸਿਧਵਾਂ, 10 ਫਰਵਰੀ ਨੂੰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਹਰੀਕੇ, 11 ਫਰਵਰੀ ਨੂੰ ਗੁਰਦੁਆਰਾ ਬੀਬਾ ਵੀਰ ਸਿੰਘ ਮਾਨੋਚਾਹਲ, 12 ਫਰਵਰੀ ਨੂੰ ਗੁਰਦੁਆਰਾ ਬੀਬੀ ਵੀਰੋ ਜੀ ਝਬਾਲ, 13 ਫਰਵਰੀ ਨੂੰ ਗੁਰਦੁਆਰਾ ਬਾਬਾ ਹੇਤਾ ਸਿੰਘ ਜੀ ਸ਼ਹੀਦ ਕੈਰੋਂ, 14 ਫਰਵਰੀ ਨੂੰ ਗੁਰਦੁਆਰਾ ਸੰਤ ਬਾਬਾ ਇਸ਼ਰ ਸਿੰਘ ਜੀ ਅਤੇ ਸੰਤ ਬਾਬਾ ਬੂਟਾ ਸਿੰਘ ਜੀ ਚੂਸਲੇਵੜ, 16 ਫਰਵਰੀ ਨੂੰ ਗੁਰਦੁਆਰਾ ਬੀਬੀ ਸੁੱਖਾਂ ਜੀ ਨੌਸ਼ਹਿਰਾ ਢਾਲਾ, 17 ਫਰਵਰੀ ਨੂੰ ਗੁਰਦੁਆਰਾ ਬਾਬਾ ਜੀਵਨ ਸਿੰਘ ਜੌਹਲ ਰਾਜੂ ਸਿੰਘ ਤਰਨ ਤਾਰਨ, 19 ਫਰਵਰੀ ਨੂੰ ਗੁਰੁਦਆਰਾ ਜਨਮ ਸਥਾਨ ਬਾਬਾ ਬੀਰ ਸਿੰਘ ਜੀ ਗੂਗਬੋਆ, 21 ਫਰਵਰੀ ਨੂੰ ਗੁਰਦੁਆਰਾ ਨਾਨਕ ਪਰਕਾਸ਼ ਸ਼ੇਖ ਤਰਨ ਤਾਰਨ, 23 ਫਰਵਰੀ ਨੂੰ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਏਕਲ ਗੱਡਾ ਤਰਨ ਤਾਰਨ ਵਿਖੇ ਆਯੂਸ਼ ਕੈਂਪ (ਮੈਡੀਕਲ) ਦਾ ਆਯੋਜਨ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ ਆਏ ਹੋਏ ਮਰੀਜਾਂ ਨੂੰ ਆਯੂਰਵੈਦਿਕ ਅਤੇ ਹੋਮਿਓਪੈਥਿਕ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ ਅਤੇ ਲੋਕਾਂ/ ਮਰੀਜਾਂ ਨੂੰ ਉਨ੍ਹਾਂ ਦੇ ਚੋਗਿਰਦੇ ਵਿਚ ਉੱਘਣ ਵਾਲੇ ਆਯੂਰਵੈਦਿਕ ਔਸ਼ਧ ਬੂਟੀਆਂ ਦੇ ਪ੍ਰਤੀ ਜਾਗਰੁਕ ਕੀਤਾ ਜਾਵੇਗਾ | ਹਰ ਇਕ ਆਯੁਸ਼ ਕੈਂਪ ਵਿਚ ਆਏ ਹੋਏ ਮਰੀਜਾਂ/ ਲੋਕਾਂ ਨੂੰ ਆਯੂਰਵੇਦ ਦੀ ਸਹਾਇਤਾ ਨਾਲ ਚੰਗਾ ਖਾਨ-ਪਾਨ, ਦਿਨਚਰਯਾ ਅਤੇ ਰਹਿਣ ਸਹਿਣ ਬਾਰੇ ਜਾਣਕਾਰੀ ਦਿੱਤੀ ਜਾਏਗੀ |

ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਬਾਬਾ ਬੁੱਢਾ ਸਾਹਿਬ ਦੀ ਮੀਟਿੰਗ <br/> ਅਗਲੀ ਖ਼ਬਰ ਹੈਰੋਇਨ, ਨਸ਼ੀਲੀਆਂ ਗੋਲੀਆਂ ਅਤੇ ਨਸ਼ੇ ਦਾ ਸੇਵਨ ਕਰਦੇ 9 ਵਿਅਕਤੀ ਗਿ੍ਫ਼ਤਾਰ-ਐੱਸ.ਐੱਸ.ਪੀ. ਸੁਰਿੰਦਰ ਲਾਂਬਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।