ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਛੇੜਿਆ ਜਾਵੇਗਾ- ਕੁਲਜੀਤ ਕੌਰ
ਅੰਮ੍ਰਿਤਸਰ, 3 ਨੰਵਬਰ (ਰੇਸ਼ਮ ਸਿੰਘ)-ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ (ਔਰਤਾਂ) ਦੀ ਜ਼ਿਲ੍ਹਾ ਪ੍ਰਧਾਲ ਸ੍ਰੀਮਤੀ ਕੁਲਜੀਤ ਕੌਰ ਨੇ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਉਹ ਸੰਘਰਸ਼ ਦਾ ਰਸਤਾ ਮੁੜ ਅਖਤਿਆਰ ਕਰਨਗੇ। ਇਥੇ ਸਿਵਲ ਸਰਜ਼ਨ ਡਾ: ਭਾਰਤੀ ਧਵਨ ਨੂੰ ਦਿੱਤੇ ਮੰਗ ਪੱਤਰ ’ਚ ਰੋਸ ਰੈਲੀ ਕਰਨ ਦਾ ਨੋਟਿਸ ਦਿੰਦਿਆਂ ਸ੍ਰੀਮਤੀ ਕੁਲਜੀਤ ਕੌਰ ਨੇ ਕਿਹਾ ਕਿ ਦਿਹਾਤੀ ਖੇਤਰਾਂ ’ਚ ਵਾਧੂ ਸੈਂਟਰਾਂ ਤੇ ਅਰਬਨ ਵਿਚ ਵਾਧੂ ਏਰੀਆ ਦੇ ਟੀਕਾ ਕਰਨ ਕੈਂਪ ਨੂੰ ਤੁਰੰਤ ਬੰਦ ਕੀਤਾ ਜਵੇਗਾ ਤੇ ਪਿਛਲੇ 2 ਮਹੀਨੇ ’ਚ ਕੀਤੇ ਗਏ ਵਾਧੂ ਟੀਕਾਕਰਨ ਕੈਂਪਾਂ ਦੀ ਅਦਾਇਗੀ ਨਹੀਂ ਪਾਈ ਗਈ ਜਿਸ ਕਾਰਨ 11 ਨੰਵਬਰ ਸਾਰੇ ਟੀਕਾਕਰਨ ਕੈਂਪ ਬੰਦ ਕਰਕੇ ਪਰਿਆਸ ਭਵਨ ਚੰਡੀਗੜ੍ਹ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ।
ਸਿਵਲ ਸਰਜਨ ਡਾ: ਭਾਰਤੀ ਧਵਨ ਨੂੰ ਕੰਟਰੈਕਟ ਹੈਲਥ ਵਰਕਰ ਯੂਨੀਅਨ ਦੀ ਪ੍ਰਧਾਨ ਸ੍ਰੀਮਤੀ ਕੁਲਜੀਤ ਕੌਰ ਤੇ ਹੋਰ ਆਗੂ ਰੋਸ ਰੈਲੀ ਸਬੰਧੀ ਮੰਗ ਪੱਤਰ ਦਿੰਦੇ ਹੋਏ । ਤਸਵੀਰ : ਨਿਰਮਲ ਸਟੂਡੀਓ
04-11-2026