14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਸ਼ਹਿਰੀ ਟੀਮ ਦਾ ਕੀਤਾ ਵਿਸਥਾਰ

ਅੰਮ੍ਰਿਤਸਰ, 13 ਅਕਤੂਬਰ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਸ਼ਹਿਰ ਦੀ ਟੀਮ ਦਾ ਵਿਸਥਾਰ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਨੇ ਆਪਣੀ ਨਵੀਂ ਟੀਮ ’ਚ 38 ਅਹੁਦੇਦਾਰ ਬਣਾਏ ਹਨ। ਆਪਣੀ ਨਵੀਂ ਟੀਮ ਦਾ ਐਲਾਨ ਕਰਦੇ ਹੋਏ ਸਲਿਲ ਕਪੂਰ ਨੇ ਜ਼ਿਲ੍ਹਾ ਮੀਤ ਪ੍ਰਧਾਨ ਦੇ ਅਹੁਦੇ ’ਤੇ ਸੰਜੇ ਸ਼ਰਮਾ, ਸੁਧੀਰ ਸ੍ਰੀਧਰ, ਮੀਨੂੰ ਸਹਿਗਲ, ਜਸਪਾਲ ਸਿੰਘ ਸ਼ੰਟੂ, ਮਨਰਾਜ ਸਿੰਘ ਛੀਨਾ, ਹਰਪ੍ਰੀਤ ਸਿੰਘ ਮੰਨੂੰ ਗਰੋਵਰ, ਅਰਜਨ ਮਲਿਕ, ਅਲਕਾ ਸ਼ਰਮਾ, ਵਿਕਰਮ ਸਿੰਘ ਅਸ਼ਟ, ਅਰਜਨ ਭੱਲਾ, ਰੋਮੀ ਚੋਪੜਾ ਨੂੰ ਨਿਯੁਕਤ ਕੀਤਾ ਹੈ।

ਅਜੀਤ ਡੈਸਕ 14-10-2026
ਅੰਮ੍ਰਿਤਸਰ, 13 ਅਕਤੂਬਰ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਸ਼ਹਿਰ ਦੀ ਟੀਮ ਦਾ ਵਿਸਥਾਰ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਨੇ ਆਪਣੀ ਨਵੀਂ ਟੀਮ ’ਚ 38 ਅਹੁਦੇਦਾਰ ਬਣਾਏ ਹਨ। ਆਪਣੀ ਨਵੀਂ ਟੀਮ ਦਾ ਐਲਾਨ ਕਰਦੇ ਹੋਏ ਸਲਿਲ ਕਪੂਰ ਨੇ ਜ਼ਿਲ੍ਹਾ ਮੀਤ ਪ੍ਰਧਾਨ ਦੇ ਅਹੁਦੇ ’ਤੇ ਸੰਜੇ ਸ਼ਰਮਾ, ਸੁਧੀਰ ਸ੍ਰੀਧਰ, ਮੀਨੂੰ ਸਹਿਗਲ, ਜਸਪਾਲ ਸਿੰਘ ਸ਼ੰਟੂ, ਮਨਰਾਜ ਸਿੰਘ ਛੀਨਾ, ਹਰਪ੍ਰੀਤ ਸਿੰਘ ਮੰਨੂੰ ਗਰੋਵਰ, ਅਰਜਨ ਮਲਿਕ, ਅਲਕਾ ਸ਼ਰਮਾ, ਵਿਕਰਮ ਸਿੰਘ ਅਸ਼ਟ, ਅਰਜਨ ਭੱਲਾ, ਰੋਮੀ ਚੋਪੜਾ ਨੂੰ ਨਿਯੁਕਤ ਕੀਤਾ ਹੈ। ਇਸ ਦੌਰਾਨ ਜ਼ਿਲ੍ਹਾ ਜਨ: ਸਕੱਤਰ ਮੋਹਿਤ ਮਹਾਜਨ, ਗੌਤਮ ਅਰੋੜਾ, ਸਰਬਜੀਤ ਸਿੰਘ ਬਣਾਇਆ ਗਿਆ ਹੈ। ਜ਼ਿਲ੍ਹਾ ਸਕੱਤਰ ਕੰਵਲਜੀਤ ਸਿੰਘ ਸੰਨੀ, ਮੁਨੀਸ਼ ਸੇਠ, ਕਰਨ ਕਪਿਲਾ, ਰਮੇਸ਼ ਸ਼ਰਮਾ, ਡਾ: ਜਤਿੰਦਰ , ਮਨਿੰਦਰ ਪਾਲੀ, ਮਨੀਸ਼ ਸ਼ੂਰ, ਵਿਕਰਮ ਬੱਗਾ, ਮੋਨੂੰ ਮਹਾਜਨ ਕਪਿਲ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ ਹੈ, ਦਫ਼ਤਰ ਸਕੱਤਰ ਦੇ ਅਹੁਦੇ ‘ਤੇ ਸਤਪਾਲ ਡੋਗਰਾ, ਜ਼ਿਲਾਂ ਬੁਲਾਰਾ ਅੰਕੁਸ਼ ਮਹਿਰਾ, ਨਰੇਸ਼ ਰਿਕੋ, ਰਾਜੀਵ ਭੱਲਾ ਨੂੰ ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੇ ਜ਼ਿਲ੍ਹਾ ਮੀਡੀਆ ਕੰਮ ਰਾਘਵ ਖੰਨਾ , ਆਈ ਟੀ ਦਾ ਕੰਮ ਵਿਜੇ ਭਨੋਟ, ਸੋਸ਼ਲ ਮੀਡੀਆ ਦਾ ਕੰਮ ਰਾਜੀਵ ਅਰੋੜਾ ਅਤੇ ਨਿਤਿਨ ਅਰੋੜਾ ਨੂੰ ਸੌਂਪਿਆ ਗਿਆ ਹੈ। ਸੈੱਲ ਕੋਰਡੀਨੇਟਰ ਮਨਜੀਤ ਕੌਰ ਥਿੰਦ ਨੂੰ ਲਗਾਇਆ ਗਿਆ ਹੈ। ਇਸ ਦੌਰਾਨ ਸਲਿਲ ਕਪੂਰ ਨੇ ਜ਼ਿਲ੍ਹਾ ਮੋਰਚਿਆਂ ਦੇ ਪ੍ਰਧਾਨ ਦੇ ਅਹੁਦਿਆਂ ’ਤੇ ਵੀ ਨਿਯੁਕਤੀਆਂ ਕੀਤੀਆਂ ਹਨ। ਇਸ ਦੌਰਾਨ ਜ਼ਿਲ੍ਹਾ ਯੁਵਾ ਮੋਰਚਾ ਪ੍ਰਧਾਨ ਕਰਨ ਬੇਰੀ, ਮਹਿਲਾ ਮੋਰਚਾ ਪ੍ਰਧਾਨ ਏਕਤਾ ਵੋਹਰਾ, ਓਬੀਸੀ ਮੋਰਚਾ ਪ੍ਰਧਾਨ ਸੰਨੀ ਰਾਜਪੂਤ, ਅਨੁਸੂਚਿਤ ਜਾਤੀ ਮੋਰਚਾ ਪ੍ਰਧਾਨ ਓਮ ਪ੍ਰਕਾਸ਼ ਅਨਾਰੀਆ ਅਤੇ ਕਿਸਾਨ ਮੋਰਚਾ ਪ੍ਰਧਾਨ ਦਾ ਸ਼ਿਵ ਬਧੂਰਾਜ ਨੂੰ ਨਿਯੁਕਤ ਕੀਤਾ ਹੈ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਨੇ ਸਾਰੇ ਨਵੇਂ ਨਿਯੁਕਤ ਕੀਤੇ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਰੇ ਨਵ ਨਿਯੁਕਤ ਅਹੁਦੇਦਾਰ ਪਾਰਟੀ ਦੇ ਪ੍ਰਚਾਰ ਅਤੇ ਪਸਾਰ ਦੇ ਲਈ ਸਖ਼ਤ ਮਿਹਨਤ ਕਰਨਗੇ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਉਮੀਦਵਾਰਾਂ ਦੀ ਜਿੱਤ ’ਚ ਆਪਣਾ ਅਹਿਮ ਯੋਗਦਾਨ ਪਾਉਣਗੇ।
ਪਿਛਲੀ ਖ਼ਬਰ ਆਈ. ਐੱਮ. ਐੱਫ. ਵਲੋਂ ਪਾਕਿ ਦੀ ਸੁਸਤ ਆਰਥਿਕ ਵਿਕਾਸ ਦਰ ਅਤੇ ਵਧਦੀ ਮਹਿੰਗਾਈ ਬਾਰੇ ਚਿਤਾਵਨੀ ਅਗਲੀ ਖ਼ਬਰ ਕੇਂਦਰੀ ਜੇਲ੍ਹ ਫਤਾਹੁਪਰ ਦਾ ਕਰਮਚਾਰੀ ਨਸ਼ੀਲੇ ਪਦਾਰਥ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।