11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸਰਕਾਰ ਦੇ ਐਲਾਨ ਨਾਲ ਕਿਰਾਏਦਾਰ ਦੁਕਾਨਦਾਰਾਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਪੂਰੀ ਹੋਈ

ਅੰਮ੍ਰਿਤਸਰ, 10 ਅਕਤੂਬਰ (ਹਰਮਿੰਦਰ ਸਿੰਘ)-ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਨਗਰ ਨਿਗਮ, ਨਗਰ ਕੌਂਸਲ ਦੇ ਅਧੀਨ ਆਉਂਦੀਆਂ ਦੁਕਾਨਾਂ ਦੇ ਕਿਰਾਏਦਾਰਾਂ ਨੂੰ ਮਾਲਕ ਬਣਾਉਣ ਦਾ ਐਲਾਨ ਕੀਤਾ ਹੈ। ਇਸ ਐਲਾਨ ਤੋਂ ਬਾਅਦ ਕਿਰਾਏਦਾਰਾਂ ਦੀ ਲੰਮੇ ਸਮੇਂ ਤੋਂ ਚਲੀ ਆ ਰਹੀ ਮੰਗ ਪੂਰੀ ਹੋਣ ਦੀ ਸੰਭਾਵਨਾ ਮਜਬੂਤ ਹੋ ਗਈ ਹੈ।

ਅਜੀਤ ਡੈਸਕ 11-10-2026
ਅੰਮ੍ਰਿਤਸਰ, 10 ਅਕਤੂਬਰ (ਹਰਮਿੰਦਰ ਸਿੰਘ)-ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਨਗਰ ਨਿਗਮ, ਨਗਰ ਕੌਂਸਲ ਦੇ ਅਧੀਨ ਆਉਂਦੀਆਂ ਦੁਕਾਨਾਂ ਦੇ ਕਿਰਾਏਦਾਰਾਂ ਨੂੰ ਮਾਲਕ ਬਣਾਉਣ ਦਾ ਐਲਾਨ ਕੀਤਾ ਹੈ। ਇਸ ਐਲਾਨ ਤੋਂ ਬਾਅਦ ਕਿਰਾਏਦਾਰਾਂ ਦੀ ਲੰਮੇ ਸਮੇਂ ਤੋਂ ਚਲੀ ਆ ਰਹੀ ਮੰਗ ਪੂਰੀ ਹੋਣ ਦੀ ਸੰਭਾਵਨਾ ਮਜਬੂਤ ਹੋ ਗਈ ਹੈ। ਨਗਰ ਨਿਗਮ ਅੰਮ੍ਰਿਤਸਰ ਦੀਆਂ ਵੀ ਸ਼ਹਿਰ ਦੇ ਕਰੀਬ 52 ਮਾਰਕਿਟਾਂ ਵਿਚ 1058 ਕਿਰਾਏਦਾਰ ਦੁਕਾਨਦਾਰਾਂ ਨੂੰ ਸਰਕਾਰ ਦੀ ਇਸ ਯੋਜਨਾਂ ਦਾ ਲਾਭ ਮਿਲੇਗਾ। ਨਗਰ ਨਿਗਮ ਅੰਮ੍ਰਿਤਸ ਦੀਆਂ 52 ਮਾਰਕਿਟਾਂ ’ਚੋਂ ਪੁਲ ਪੌੜੀਆਂ ’ਚ 6 ਦੁਕਾਨਾਂ, ਗੋਲਬਾਗ ਵਿਖੇ 16, ਪੀਬੀਐੱਨ ਸਕੂਲ ਦੇ ਬਾਹਰਵਾਰ 21, ਕਟੜਾ ਸ਼ੇਰ ਸਿੰਘ ਵਿਖੇ 21, ਟੈਕਸੀ ਸਟੈਂਡ ਵਿਖੇ 52, ਗੁਰੂ ਰਾਮਦਾਸ ਹਸਪਤਾਲ ਨੇੜੇ 39 , ਇੰਦਰ ਪੈਲੇਸ ਰੋਡ ’ਤੇ 10 ਅਤੇ ਤਿਕੋਨੀ ਮਾਰਕਿਟ ਦੀ ਦੂਸਰੀ ਮੰਜਿਲ ’ਤੇ 2 ਦੁਕਾਨਾਂ ਮੌਜੂਦ ਹਨ। ਇਸ ਤੋਂ ਇਲਾਵਾ ਹਾਥੀ ਗੇਟ ਦੇ ਬਾਹਰਵਾਰ 18 ਦੁਕਾਨਾਂ, ਬੇਰੀ ਗੇਟ ਵਿਖੇ 24, ਕਵਿੰਜ਼ ਰੋਡ ਵਿਖੇ 16, ਟਾਇਰ ਮਾਰਕਿਟ ਵਿਖੇ 32, ਰਾਮ ਬਾਗ਼ ਏ ਬਲਾਕ ਵਿਖੇ 7, ਰਾਮ ਬਾਗ ਬੀ ਬਲਾਕ ਵਿਖੇ 6, ਰਾਮ ਬਾਗ਼ ਸੀ ਬਲਾਕ ’ਚ 11, ਡੀ ਬਲਾਕ ’ਚ 11, ਈ ਬਲਾਕ ’ਚ 15 ਅਤੇ ਰਾਮ ਬਾਗ਼ ਐਫ ਬਲਾਕ ’ਚ 11 ਦੁਕਾਨਾਂ ਹਨ। ਇਸ ਤਰ੍ਹਾਂ ਹੀ ਚਿੱਤਰਾ ਸਿਨੇਮਾ ਦੇ ਸਾਹਮਣੇ 49 ਦੁਕਾਨਾਂ, ਐਮਰਜੈਂਸੀ ਵਾਰਡ ਏ ਬਲਾਕ ਵਿਖੇ 12, ਐਮਰਜੈਂਸੀ ਵਾਰਡ ਬੀ ਬਲਾਕ ਵਿਖੇ 10, ਲਾਹੌਰੀ ਗੇਟ ਦੇ ਬਾਹਰਵਾਰ 22 ਅਤੇ ਲੋਹਗੜ੍ਹ ਗੇਟ ਦੇ ਬਾਹਰਵਾਰ 10 ਦੁਕਾਨਾਂ ਹਨ। ਜਿਨ੍ਹਾਂ ਨੂੰ ਨਗਰ ਨਿਗਮ ਵਲੋਂ ਕਿਰਾਏ ’ਤੇ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਕਈ ਦੁਕਾਨਦਾਰਾਂ ਵਲੋਂ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਸਿਆਸੀ ਲੋਕਾਂ ਨੂੰ ਮੰਗ ਪੱਤਰ ਲਿੱਖ ਕੇ ਉਨ੍ਹਾਂ ਦੇ ਕਬਜ਼ੇ ’ਚ ਕਿਰਾਏ ਦੀਆਂ ਦੁਕਾਨਾਂ ਨੂੰ ਉਨ੍ਹਾਂ ਦੇ ਨਾਂਅ ਕਰਨ ਦੀ ਮੰਗ ਰੱਖੀ ਗਈ ਸੀ । ਪੰਜਾਬ ਦੇ ਕੈਬਨਿਟ ਮੰਤਰੀ ਵਲੋਂ ਦੀਵਾਲੀ ’ਤੇ ਕਿਰਾਏਦਾਰ ਦੁਕਾਨਦਾਰਾਂ ਨੂੰ ਤੋਹਫਾ ਦੇਣ ਦੇ ਕੀਤੇ ਗਏ ਐਲਾਨ ਦੇ ਨਾਲ ਨਿਗਮ ਦੇ ਕਿਰਾਏਦਾਰ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਰੌਣਕ ਆ ਗਈ ਹੈ। ਇਸ ਸੰਬੰਧ ਵਿਚ ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਰਾਏਦਾਰਾਂ ਨੂੰ ਮਾਲਕ ਬਣਾਉਣ ਸੰਬੰਧੀ ਐਲਾਨ ਕੀਤਾ ਗਿਆ ਹੈ ਅਤੇ ਇਸ ਸੰਬੰਧੀ ਸਰਕਾਰ ਦੀਆਂ ਜੋ ਵੀ ਲਿਖਤ ਹਦਾਇਤਾਂ ਆਈਆਂ ਉਨ੍ਹਾਂ ਨੂੰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੁਕਾਨਦਾਰਾਂ ਵੱਲ ਨਿਗਮ ਦਾ ਕਿਰਾਇਆ ਬਕਾਇਆ ਰਹਿੰਦਾ ਹੈ ਉਹ ਜਲਦ ਆਪਣੇ ਬਣਦੇ ਕਿਰਾਏ ਦਾ ਭੁਗਤਾਨ ਕਰ ਦੇਣ।
ਪਿਛਲੀ ਖ਼ਬਰ ਅੰਮ੍ਰਿਤਸਰ ਡਾਕ ਵਿਭਾਗ ਵਲੋਂ ਰਾਸ਼ਟਰੀ ਡਾਕ ਹਫ਼ਤੇ ਦੀ ਸ਼ੁਰੂਆਤ ਅਗਲੀ ਖ਼ਬਰ ਸਵ. ਮੋਨਿਕਾ ਅਵਸਥੀ ਦੀ ਯਾਦ ’ਚ ਹੁਸ਼ਿਆਰ ਵਿਦਿਆਰਥੀਆਂ ਲਈ ਵਜ਼ੀਫ਼ਿਆਂ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।