ਸਵ. ਮੋਨਿਕਾ ਅਵਸਥੀ ਦੀ ਯਾਦ ’ਚ ਹੁਸ਼ਿਆਰ ਵਿਦਿਆਰਥੀਆਂ ਲਈ ਵਜ਼ੀਫ਼ਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 10 ਅਕਤੂਬਰ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਸਾਬਕਾ ਪ੍ਰਧਾਨ ਅਸ਼ਵਨੀ ਅਵਸਥੀ ਨੇ ਆਪਣੀ ਧਰਮ-ਪਤਨੀ ਸਵ. ਮੋਨਿਕਾ ਅਵਸਥੀ ਦੀ ਯਾਦ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਦੇਵ ਕਲਾਂ ਅੰਮ੍ਰਿਤਸਰ ’ਚ ਹੁਸ਼ਿਆਰ ਵਿਦਿਆਰਥੀਆਂ ਨੂੰ ਵਜ਼ੀਫ਼ੇ ਵੰਡਣ ਬਾਅਦ ਐਲਾਨ ਕੀਤਾ ਕਿ ਅਗਾਂਹ ਵੀ ਹਰ ਸਾਲ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫ਼ੇ ਵੰਡੇ ਜਾਣਗੇ।
ਅਸ਼ਵਨੀ ਅਵਸਥੀ, ਮੋਨਿਕਾ ਅਵਸਥੀ।
11-10-2026