30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਪੰਜਾਬ ਰੋਡਵੇਜ਼ ਕਰਮਚਾਰੀ ਦਲ ਵਲੋਂ ਡਿਪੂ ਵਿਖੇ ਸਰਕਾਰ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਅੰਮ੍ਰਿਤਸਰ, 29 ਅਗਸਤ (ਰੇਸ਼ਮ ਸਿੰਘ)-ਪੰਜਾਬ ਰੋਡਵੇਜ਼ ਕਰਮਚਾਰੀ ਦਲ ਵਲੋਂ ਅੱਜ ਇਥੇ ਡਿਪੂ ਵਿਖੇ ਰੋਸ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਇਹ ਜਾਣਕਾਰੀ ਦਿੰਦਿਆਂ ਹਰਮੀਤ ਸਿੰਘ ਰੰਧਾਵਾ ਸੂਬਾ ਪ੍ਰਧਾਨ ਪੰਜਾਬ ਰੋਡਵੇਜ਼ ਕਰਮਚਾਰੀ ਦਲ ਅਤੇ ਅਜੈ ਸਨੋਤਰਾ ਜਨਰਲ ਸਕੱਤਰ ਪੰਜਾਬ ਗੋਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਨੇ ਦਸਿਆ ਕਿ ਸਾਂਝੀ ਮੁਲਾਜ਼ਮ ਤਾਲਮੇਲ ਕਮੇਟੀ ਦੇ ਸੱਦੇ ’ਤੇ ਪੰਜਾਬ ਰੋਡਵੇਜ਼ ਅੰਮ੍ਰਿਤਸਰ-1 ਅਤੇ ਅੰਮ੍ਰਿਤਸਰ-2 ਵਲੋਂ ਮੁੱਖ ਮੰਤਰੀ ਦੇ ਪੁਤਲੇ ਫੂਕਣ ਦਾ ਫੈਸਲਾ ਕੀਤਾ ਗਿਆ ਸੀ ਜਿਸ ਦੇ ਤਹਿਤ ਇਥੇ ਪੰਜਾਬ ਰੋਡਵੇਜ਼ ਅੰਮ੍ਰਿਤਸਰ-1 ਅਤੇ ਅੰਮ੍ਰਿਤਸਰ-2 ਦੇ ਮੇਨ ਗੇਟ ’ਤੇ ਗੇਟ ਰੈਲੀ ਕਰਕੇ ਮੀਟਿੰਗਾਂ ਤੋਂ ਵਾਰ-ਵਾਰ ਭੱਜਣ ਕਾਰਨ ਮੁਲਾਜ਼ਮਾਂ ਵਿਚ ਵੱਧ ਰਹੇ ਰੋਸ ਵਜੋ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ ।

ਅਜੀਤ ਡੈਸਕ 30-08-2026
ਅੰਮ੍ਰਿਤਸਰ, 29 ਅਗਸਤ (ਰੇਸ਼ਮ ਸਿੰਘ)-ਪੰਜਾਬ ਰੋਡਵੇਜ਼ ਕਰਮਚਾਰੀ ਦਲ ਵਲੋਂ ਅੱਜ ਇਥੇ ਡਿਪੂ ਵਿਖੇ ਰੋਸ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਇਹ ਜਾਣਕਾਰੀ ਦਿੰਦਿਆਂ ਹਰਮੀਤ ਸਿੰਘ ਰੰਧਾਵਾ ਸੂਬਾ ਪ੍ਰਧਾਨ ਪੰਜਾਬ ਰੋਡਵੇਜ਼ ਕਰਮਚਾਰੀ ਦਲ ਅਤੇ ਅਜੈ ਸਨੋਤਰਾ ਜਨਰਲ ਸਕੱਤਰ ਪੰਜਾਬ ਗੋਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਨੇ ਦਸਿਆ ਕਿ ਸਾਂਝੀ ਮੁਲਾਜ਼ਮ ਤਾਲਮੇਲ ਕਮੇਟੀ ਦੇ ਸੱਦੇ ’ਤੇ ਪੰਜਾਬ ਰੋਡਵੇਜ਼ ਅੰਮ੍ਰਿਤਸਰ-1 ਅਤੇ ਅੰਮ੍ਰਿਤਸਰ-2 ਵਲੋਂ ਮੁੱਖ ਮੰਤਰੀ ਦੇ ਪੁਤਲੇ ਫੂਕਣ ਦਾ ਫੈਸਲਾ ਕੀਤਾ ਗਿਆ ਸੀ ਜਿਸ ਦੇ ਤਹਿਤ ਇਥੇ ਪੰਜਾਬ ਰੋਡਵੇਜ਼ ਅੰਮ੍ਰਿਤਸਰ-1 ਅਤੇ ਅੰਮ੍ਰਿਤਸਰ-2 ਦੇ ਮੇਨ ਗੇਟ ’ਤੇ ਗੇਟ ਰੈਲੀ ਕਰਕੇ ਮੀਟਿੰਗਾਂ ਤੋਂ ਵਾਰ-ਵਾਰ ਭੱਜਣ ਕਾਰਨ ਮੁਲਾਜ਼ਮਾਂ ਵਿਚ ਵੱਧ ਰਹੇ ਰੋਸ ਵਜੋ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ । ਇਸ ਗੇਟ ਰੈਲੀ ਵਿਚ ਪਰਮਦੀਪ ਸਿੰਘ ਪ੍ਰਧਾਨ ਕਰਮਚਾਰੀ ਦਲ, ਵਰਿੰਦਰ ਕੁਮਾਰ ਜਨਰਲ ਸਕੱਤਰ ਕਰਮਚਾਰੀ ਦਲ-1, ਦਵਿੰਦਰ ਸਿੰਘ ਪ੍ਰਧਾਨ ਸੀਟੂ ਯੂਨੀਅਨ, ਕੁਲਬੀਰ ਸਿੰਘ ਵੜੈਚ ਸੀਟੂ ਯੂਨੀਅਨ, ਬਿਕਰਮ ਸਿੰਘ ਪ੍ਰਧਾਨ ਏਟਕ ਯੂਨੀਅਨ, ਬਲਜੀਤ ਸਿੰਘ ਜਨਰਲ ਸਕੱਤਰ ਏਟਕ ਯੂਨੀਅਨ, ਡਿਪੂ-2 ਦੇ ਪਰਮਜੀਤ ਸਿੰਘ ਪ੍ਰਧਾਨ ਕਰਮਚਾਰੀ ਦਲ, ਪਰਮਿੰਦਰ ਸਿੰਘ ਜਨਰਲ ਸਕੱਤਰ ਕਰਮਚਾਰੀ ਦਲ, ਅਮਰਜੀਤ ਸਿੰਘ ਪ੍ਰਧਾਨ ਏਟਕ ਯੂਨੀਅਨ, ਬਿਕਰਮਜੀਤ ਸਿੰਘ ਛੀਨਾ ਵਾਈਸ ਪ੍ਰਧਾਨ ਏਟਕ ਯੂਨੀਅਨ, ਅਮਰਜੀਤ ਸਿੰਘ ਥੋਬਾ ਮਨਿਸਟਰੀਅਲ ਯੂਨੀਅਨ, ਜਗਬੀਰ ਸਿੰਘ ਜੌਹਲ ਇੰਟੇਕ ਯੂਨੀਅਨ, ਅਮਨਦੀਪ ਸਿੰਘ ਮਾਨ, ਪ੍ਰਦੀਪ ਸਿੰਘ ਬਾਠ, ਤਰਨਬੀਰ ਸਿੰਘ ਕਲਸੀ, ਮਨਿੰਦਰ ਸਿੰਘ ਇੰਸਪੈਕਟਰ, ਪ੍ਰਗਟ ਸਿੰਘ ਖੁਹਾਲੀ, ਦਿਲਬਾਗ ਸਿੰਘ ਤੇੜਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕੇਂਦਰ ਵਲੋਂ ਪੰਜਾਬ ਦੀਆਂ ਪੰਜ ਜੇਲ੍ਹਾਂ ’ਚੋਂ 7 ਕੈਦੀਆਂ ਸਮੇਤ 25 ਪਾਕਿ ਕੈਦੀ ਰਿਹਾਅ ਅਟਾਰੀ ਸਰਹੱਦ ਰਾਹੀਂ ਵਤਨ ਪੁੱਜਣ... ਅਗਲੀ ਖ਼ਬਰ ਨਸ਼ਾ ਤਸਕਰੀ ’ਚ ਸ਼ਾਮਿਲ ਵੇਰਕਾ ਦੇ ਨਸ਼ਾ ਤਸਕਰ ਮਜ਼ਦੂਰ ਵਿਅਕਤੀ ਦਾ ਘਰ ਢਾਹਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।