ਸਰਕਾਰੀ ਮਨੋਰੋਗ ਹਸਪਤਾਲ ’ਚ ਘੱਟ ਤਨਖ਼ਾਹ ਨਾਲ ਗੁਜ਼ਾਰਾ ਕਰ ਰਹੇ ਸਫ਼ਾਈ ਸੇਵਕ ਯੂਨੀਅਨ ਨੇ ਕੀਤਾ ਚੰਡੀਗੜ੍ਹ ਰੋਸ ਰੈਲੀ ’ਚ ਸ਼ਾਮਿਲ ਹੋਣ ਦਾ ਐਲਾਨ
ਅੰਮ੍ਰਿਤਸਰ, 6 ਅਗਸਤ (ਰੇਸ਼ਮ ਸਿੰਘ)-ਅੰਮ੍ਰਿਤਸਰ ਦੇ ਸਰਕਾਰੀ ਮਨੋਰੋਗ ਹਸਪਤਾਲ ‘ਚ ਪਿਛਲੇ 15 ਸਾਲਾਂ ਤੋਂ ਠੇਕੇ ‘ਤੇ ਰੱਖੇ ਸਫਾਈ ਕਰਮਚਾਰੀ ਕੇਵਲ 10 ਹਜ਼ਾਰ ਰੁਪਏ ਤਨਖ਼ਾਹ ‘ਤੇ ਗੁਜ਼ਾਰਾ ਕਰ ਰਹੇ ਹਨ। ਇਹ ਪ੍ਰਗਟਾਵਾ ਮਨੋਰੋਗ ਹਸਪਤਾਲ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕਮਲ ਕਨੌਜ਼ੀਆ ਤੇ ਤਾਲਮੇਲ ਕਮੇਟੀ ਦੇ ਪ੍ਰਧਾਨ ਨਰਿੰਦਰ ਸਿੰਘ ਨੇ ਸਾਂਝੇ ਤੌਰ ‘ਤੇ ਇਥੇ ਮਨੋਰੋਗ ਹਸਪਤਾਲ ਦੇ ਬਾਹਰ ਹੋਈ ਮੀਟਿੰਗ ‘ਚ ਕੀਤਾ।
ਅਜੀਤ ਡੈਸਕ
07-08-2026