07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਧਰਮਸ਼ਾਲਾ ਮੁਰੰਮਤ ਮਾਮਲੇ ਨੂੰ ਲੈ ਕੇ ਪ੍ਰੋ: ਚਾਵਲਾ ਨੇ ਮੇਅਰ ਤੇ ਕਮਿਸ਼ਨਰ ਨੂੰ ਲਿਖਿਆ ਪੱਤਰ

ਅੰਮ੍ਰਿਤਸਰ, 6 ਅਗਸਤ (ਹਰਮਿੰਦਰ ਸਿੰਘ)-ਭਾਜਪਾ ਦੀ ਸੀਨੀਅਰ ਆਗੂ ਅਤੇ ਸ੍ਰੀ ਦੁਰਗਿਆਣਾ ਕਮੇਟੀ ਦੀ ਪ੍ਰਧਾਨ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਨਗਰ ਨਿਗਮ ਦੇ ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਪੱਤਰ ਲਿਖ ਕੇ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਰੱਖੇ ਗਏ ਨੀਂਹ ਪੱਥਰ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਹੈ । ਪ੍ਰੋ: ਚਾਵਲਾ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸ੍ਰੀ ਦੁਰਗਿਆਣਾ ਕਮੇਟੀ ਨਾਲ ਸੰਬੰਧਿਤ ਇਕ ਅਹੁਦੇਦਾਰ ਨੇ ਸਮਾਰਟ ਸਿਟੀ ਨੀਂਹ ਪੱਥਰ ਦੇ ਨਾਲ ਲਿਖਿਆ ਕਿ ਧਰਮਸ਼ਾਲਾ ਦੀ ਮੁਰੰਮਤ ਦਾ ਕੰਮ 23 ਜੂਨ 2026 ਨੂੰ ਸ਼ੁਰੂ ਹੋ ਗਿਆ ਸੀ ਅਤੇ ਨਗਰ ਨਿਗਮ ਧਰਮਸ਼ਾਲਾ ਬਣਾ ਰਹੀ ਸੀ।

ਅਜੀਤ ਡੈਸਕ 07-08-2026
ਅੰਮ੍ਰਿਤਸਰ, 6 ਅਗਸਤ (ਹਰਮਿੰਦਰ ਸਿੰਘ)-ਭਾਜਪਾ ਦੀ ਸੀਨੀਅਰ ਆਗੂ ਅਤੇ ਸ੍ਰੀ ਦੁਰਗਿਆਣਾ ਕਮੇਟੀ ਦੀ ਪ੍ਰਧਾਨ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਨਗਰ ਨਿਗਮ ਦੇ ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਪੱਤਰ ਲਿਖ ਕੇ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਰੱਖੇ ਗਏ ਨੀਂਹ ਪੱਥਰ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਹੈ । ਪ੍ਰੋ: ਚਾਵਲਾ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸ੍ਰੀ ਦੁਰਗਿਆਣਾ ਕਮੇਟੀ ਨਾਲ ਸੰਬੰਧਿਤ ਇਕ ਅਹੁਦੇਦਾਰ ਨੇ ਸਮਾਰਟ ਸਿਟੀ ਨੀਂਹ ਪੱਥਰ ਦੇ ਨਾਲ ਲਿਖਿਆ ਕਿ ਧਰਮਸ਼ਾਲਾ ਦੀ ਮੁਰੰਮਤ ਦਾ ਕੰਮ 23 ਜੂਨ 2026 ਨੂੰ ਸ਼ੁਰੂ ਹੋ ਗਿਆ ਸੀ ਅਤੇ ਨਗਰ ਨਿਗਮ ਧਰਮਸ਼ਾਲਾ ਬਣਾ ਰਹੀ ਸੀ। ਉਸ ਨੇ ਇਹ ਵੀ ਲਿਖਿਆ ਕਿ ਜਦੋਂ ਨਗਰ ਨਿਗਮ ਇਹ ਕੰਮ ਕਰ ਰਿਹਾ ਸੀ, ਕੋਈ ਹੋਰ ਸੰਸਥਾ ਇਸਨੂੰ ਨਹੀਂ ਕਰ ਸਕੀ । ਪ੍ਰੋ: ਚਾਵਲਾ ਨੇ ਕਿਹਾ ਉਨ੍ਹਾਂ ਮੇਅਰ ਨੂੰ ਫੋਨ ਕਰਕੇ ਇਹ ਪੁੱਛਿਆ ਕਿ ਤੁਸੀ ਧਰਮਸ਼ਾਲਾ ‘ਤੇ ਤੁਹਾਡੇ ਵਲੋਂ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਪਰ ਫਿਰ ਵੀ ਜਾਣਨਾ ਚਾਹੁੰਦੀ ਹਾਂ ਕਿ ਤੁਹਾਡੇ ਸਮਾਰਟ ਸਿਟੀ ਪ੍ਰੋਗਰਾਮ ਤਹਿਤ ਰੱਖੇ ਗਏ ਨੀਂਹ ਪੱਥਰ ਦੀ ਦੁਰਵਰਤੋਂ ਕਿਵੇਂ ਹੋਈ ਅਤੇ ਇਹ ਲਿਖਿਆ ਗਿਆ ਸੀ ਕਿ ਨਗਰ ਨਿਗਮ ਧਰਮਸ਼ਾਲਾ ਬਣਾ ਰਿਹਾ ਹੈ। ਉਨ੍ਹਾਂ ਮੇਅਰ ਅਤੇ ਕਮਿਸ਼ਨਰ ਨੂੰ ਸਵਾਲ ਕੀਤਾ ਕਿ ਉਨ੍ਹਾਂ ਧਰਮਸ਼ਾਲਾ ‘ਚ ਕੋਈ ਮੁਰੰਮਤ ਜਾਂ ਨਵੀਨੀਕਰਨ ਦਾ ਕੰਮ ਕੀਤਾ ਹੈ? ਕੀ ਉਹ ਇਹ ਕਰ ਰਹੇ ਹਨ, ਜਾਂ ਕੀ ਨੇੜਲੇ ਭਵਿੱਖ ਵਿਚ ਅਜਿਹਾ ਕਰਨ ਦੀ ਯੋਜਨਾ ਬਣਾ ਰਹੇ ਹੋ?
ਪਿਛਲੀ ਖ਼ਬਰ ਸਰਕਾਰੀ ਮਨੋਰੋਗ ਹਸਪਤਾਲ ’ਚ ਘੱਟ ਤਨਖ਼ਾਹ ਨਾਲ ਗੁਜ਼ਾਰਾ ਕਰ ਰਹੇ ਸਫ਼ਾਈ ਸੇਵਕ ਯੂਨੀਅਨ ਨੇ ਕੀਤਾ ਚੰਡੀਗੜ੍ਹ ਰੋਸ ਰੈਲੀ ’ਚ... ਅਗਲੀ ਖ਼ਬਰ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰ ਰਹੀ ਪੰਜਾਬ ਸਰਕਾਰ-ਅਵਿਨਾਸ਼ ਰਾਏ ਖੰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।