14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਸੈਕਟਰੀ ਕਮਲ ਕਿਸ਼ੋਰ ਯਾਦਵ ਵਲੋਂ ਪੀ. ਐੱਮ. ਸ੍ਰੀ ਸਰਕਾਰੀ ਸਕੂਲ ਚੱਬਾ ਦਾ ਅਚਨਚੇਤ ਨਿਰੀਖਣ

ਅਜੀਤ ਡੈਸਕ 27-07-2026

ਚੱਬਾ, 26 ਜੁਲਾਈ (ਜੱਸਾ ਅਨਜਾਣ)- ਸ੍ਰੀ ਕਮਲ ਕਿਸ਼ੋਰ ਯਾਦਵ ਜਨਰਲ ਸੈਕਟਰੀ ਐਡਮਨਿਸਟਰੇਸ਼ਨ ਐਂਡ ਕੋਆਰਡੀਨੇਟਰ ਆਫ਼ ਪੰਜਾਬ ਵਲੋਂ ਪੀ.ਐੱਮ.ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਬਾ ਅਚਨਚੇਤ ਨਿਰੀਖਣ ਦੌਰਾ ਕੀਤਾ ਗਿਆ ਤੇ ਸਕੂਲ ਵਿਚ ਚੱਲ ਰਹੇ ਵਿਕਾਸ ਕਾਰਜਾਂ ’ਤੇ ਤਸੱਲੀ ਪ੍ਰਗਟਾਈ। ਇਸ ਮੌਕੇ ਪ੍ਰਿੰ: ਰਵੀਇੰਦਰ ਸਿੰਘ ਤੇ ਸਮੂਹ ਸਟਾਫ਼ ਵਲੋਂ ਸੈਕਟਰੀ ਕਮਲ ਕਿਸ਼ੋਰ ਯਾਦਵ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਸ੍ਰੀ ਯਾਦਵ ਨੂੰ ਸਕੂਲ ਦੀਆਂ ਮੁੱਖ ਸਮੱਸਿਆਂਵਾਂ ਦੱਸਦਿਆਂ ਕਿਹਾ ਕਿ ਸਕੂਲ ਵਿਚ ਸਾਇੰਸ ਗਰੁੱਪ ਦੀ ਮਨਜ਼ੂਰੀ ਦੇਣ ਸੰਬੰਧੀ, ਕੁਝ ਇਮਾਰਤਾਂ ਨੂੰ ਰਿਪੇਅਰ ਕਰਨ ਅਤੇ ਸਕੂਲ ਵਿਚ ਖਾਲੀ ਪੋਸਟਾਂ ਨੂੰ ਭਰਨ ਸੰਬੰਧੀ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਕਮਲ ਕਿਸ਼ੋਰ ਯਾਦਵ ਨੇ ਪ੍ਰਿੰਸੀਪਲ ਨੂੰ ਯਕੀਨ ਦਿਵਾਇਆ ਕਿ ਇਸ ਘਾਟ ਨੂੰ ਜਲਦ ਪੂਰਾ ਕੀਤਾ ਜਾਵੇਗਾ । ਇਸ ਮੌਕੇ ਡੀ.ਓ. ਕੰਵਲਜੀਤ ਸਿੰਘ ਸੰਧੂ, ਪ੍ਰਿੰ: ਰਾਜੀਵ ਕਪੂਰ ਬਿਆਸ, ਸ੍ਰੀਮਤੀ ਪੂਨਮ, ਪਰਮਿੰਦਰ ਕੌਰ, ਮਹਿਕ ਕਪੂਰ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਨਿਸ਼ਾਨ ਸਿੰਘ, ਰਮਨਦੀਪ ਕੌਰ, ਮਲਕੀਤ ਸਿੰਘ, ਇੰਦਰਪ੍ਰੀਤ ਕੌਰ,ਅਭੀਸੇਕ ਤੇ ਤਜਿੰਦਰ ਕੌਰ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਪਿੰਡ ਬੂਆਨੰਗਲੀ ’ਚ ਰਵਾਇਤੀ ਪਾਰਟੀਆਂ ਦੇ ਵਰਕਰ ਅਕਾਲੀ ਦਲ (ਵਾਰਿਸ ਪੰਜਾਬ ਦੇ) ’ਚ ਸ਼ਾਮਿਲ ਅਗਲੀ ਖ਼ਬਰ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਸੰਘਰਸ਼ਸ਼ੀਲ ਵਿਦਿਆਰਥੀਆਂ ਦੀ ਜਿੱਤ- ਭਾਈ ਮਨਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।