13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਬਾਪੂ ਵਜ਼ੀਰ ਸਿੰਘ ਵੜੈਚ ਨਮਿਤ ਕੀਰਤਨ ਸਮਾਗਮ ਤੇ ਅੰਤਿਮ ਅਰਦਾਸ

ਅਜੀਤ ਡੈਸਕ 18-07-2026


ਚੱਬਾ, 17 ਜੁਲਾਈ (ਜੱਸਾ ਅਨਜਾਣ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸੰਮਤੀ ਮੈਂਬਰ ਸਟਾਲਣਜੀਤ ਸਿੰਘ ਚੱਬਾ ਤੇ ਅੰਗਰੇਜ਼ ਸਿੰਘ ਚੱਬਾ ਦੇ ਸਤਿਕਾਰਯੋਗ ਪਿਤਾ ਵਜ਼ੀਰ ਸਿੰਘ ਵੜੈਚ ਪ੍ਰਮਾਤਮਾ ਵਲੋਂ ਬਖ਼ਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨਮਿੱਤ ਪਰਸੋਂ ਰੋਜ਼ ਤੋਂ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਕੀਰਤਨ ਸਮਾਗਮ ਅਤੇ ਅੰਤਿਮ ਅਰਦਾਸ ਗੁਰਦੁਆਰਾ ਮਾਤਾ ਸੁਲੱਖਣੀ ਜੀ ਚੜ੍ਹਦੀ ਪੱਤੀ ਪਿੰਡ ਚੱਬਾ ਵਿਖੇ ਹੋਈ। ਜਿਸ ਵਿਚ ਦੂਰ ਦੁਰਾਡੇ ਤੋਂ ਸਨੇਹੀ, ਰਿਸ਼ਤੇਦਾਰਾਂ, ਧਾਰਮਿਕ ਅਤੇ ਰਾਜਨੀਤਕ ਸ਼ਖ਼ਸੀਅਤਾਂ ਅਤੇ ਪਿੰਡ ਵਾਸੀਆਂ ਨੇ ਹਾਜ਼ਰੀ ਭਰੀ। ਇਸ ਮੌਕੇ ਭਾਈ ਗੁਰਪਾਲ ਸਿੰਘ ਰਬਾਬੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲਿਆਂ ਨੇ ਵੈਰਾਗਮਈ ਕੀਰਤਨ ਕੀਤਾ ਤੇ ਕਥਾਵਾਚਕ ਭਾਈ ਸਿਮਰਨ ਸਿੰਘ ਗ੍ਰੰਥੀ ਗੁਰਦੁਆਰਾ ਬਾਬਾ ਨਾਂਗਾ ਜੀ ਵਾਲਿਆਂ ਨੇ ਗੁਰੂ ਸਾਹਿਬ ਹਜ਼ੂਰੀ ‘ਚ ਜੁੜ ਬੈਠੀਆਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਜੋ ਮਨੁੱਖ ਦੁਨੀਆਂ ‘ਤੇ ਆਇਆ ਹੈ ਉਸ ਨੇ ਇਸ ਫਾਨੀ ਦੁਨੀਆ ਤੋਂ ਇੱਕ ਦਿਨ ਜਾਣਾ ਵੀ ਜ਼ਰੂਰ ਹੈ, ਭਾਈ ਵਜ਼ੀਰ ਸਿੰਘ ਦੇ ਜਾਣ ਨਾਲ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਜਥੇਦਾਰ ਮੰਗਵਿੰਦਰ ਸਿੰਘ ਖਾਪੜਖੇੜੀ, ਵਿਧਾਇਕ ਜਸਵਿੰਦਰ ਸਿੰਘ ਰਮਦਾਸ, ਬਲਜੀਤ ਸਿੰਘ ਚਾਟੀਵਿੰਡ ਹਲਕਾ ਇੰਚਾਰਜ ਦੱਖਣੀ ਵਾਰਿਸ ਪੰਜਾਬ ਦੇ, ਸਰਪੰਚ ਪ੍ਰਤਾਪ ਸਿੰਘ ਚੱਬਾ, ਡੀ.ਐੱਚ.ਓ. ਮਨਜੀਤ ਸਿੰਘ ਰਟੌਲ, ਡਾਕਟਰ ਸਤਿੰਦਰ ਸਿੰਘ ਭੁੱਲਰ, ਡਾਕਟਰ ਸ਼ਰਨਜੀਤ ਸਿੰਘ ਚੱਬਾ, ਐਡਵੋਕੇਟ ਨਵਜੋਤ ਕੌਰ ਚੱਬਾ, ਗਿਆਨੀ ਮਲਕੀਤ ਸਿੰਘ ਵਰਪਾਲ, ਕੁਲਵਿੰਦਰ ਸਿੰਘ ਗਿੱਲ, ਨਿਰਵੈਲ ਸਿੰਘ ਆੜ੍ਹਤੀਆ, ਪ੍ਰਧਾਨ ਗੁਰਚਰਨ ਸਿੰਘ,ਕਾਲੇ ਸ਼ਾਹ ਸਾਬਕਾ ਸਰਪੰਚ ਚੱਬਾ, ਨਿਸ਼ਾਨ ਸਿੰਘ ਚੱਬਾ, ਗੁਰਿੰਦਰਬੀਰ ਸਿੰਘ ਵਿਰਕ ਸਾਬਕਾ ਸੰਮਤੀ ਮੈਂਬਰ, ਕਰਨਦੀਪ ਸਿੰਘ, ਮੈਡਮ ਸੀਮਾ ਸੋਢੀ, ਪ੍ਰਮਜੀਤ ਸਿੰਘ ਵਣੀਏਕੇ ਵਾਰਿਸ ਪੰਜਾਬ ਦੇ ਇੰਚਾਰਜ ਹਲਕਾ ਅਟਾਰੀ, ਤੇਜਵੰਤ ਸਿੰਘ ਚੱਬਾ, ਹਰਪਾਲ ਸਿੰਘ ਪੰਚ, ਸੰਦੀਪ ਸਿੰਘ ਪੰਚ, ਅਮਨਦੀਪ ਸਿੰਘ ਚੱਬਾ, ਕਰਨਦੀਪ ਸਿੰਘ ਲਾਇਨ ਮੈਨ, ਅਮਨਦੀਪ ਸਿੰਘ ਚੱਬਾ,ਅੰਗਰੇਜ਼ ਸਿੰਘ ਨੰਬਰਦਾਰ, ਹਰਦੇਵ ਸਿੰਘ ਬਾਲੇਚੱਕ, ਸੁਰਜੀਤ ਸਿੰਘ ਬਾਲੇਚੱਕ, ਸੁਖਜਿੰਦਰ ਸਿੰਘ ਵਰਪਾਲ, ਗੋਤਮ ਸੋਢੀ, ਸਰਪੰਚ ਜਸ਼ਨਦੀਪ ਸਿੰਘ ਰਟੌਲ, ਸਰਮੈਲ ਸਿੰਘ, ਠੇਕੇਦਾਰ ਜਗਤਾਰ ਸਿੰਘ, ਬੱਬੂ ਪਹਿਲਵਾਨ, ਮੁਲਤਾਨ ਸਿੰਘ, ਸਵਰਨ ਸਿੰਘ ਗੋਲਡਨ, ਕੇਵਲ ਸਿੰਘ ਚਾਟੀਵਿੰਡ ਦਿਲਬਾਗ ਸਿੰਘ ਡੇਅਰੀ ਵਾਲ਼ੇ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਫ਼ਾਈ ਮੁਲਾਜ਼ਮਾਂ ਨੇ ਸਰਕਾਰ ਦਾ ਫੂਕਿਆ ਪੁਤਲਾ ਅਗਲੀ ਖ਼ਬਰ ਸਾਬਕਾ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।