22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਰੇਲਵੇ ਟਰੈਕ ਸੀ. ਸੀ. ਟੀ. ਵੀ. ਕੈਮਰੇ ਦੇ ਮਾਮਲੇ ’ਚ ਗ੍ਰਿਫ਼ਤਾਰ ਵਿਅਕਤੀ ਦਾ ਇਕ ਦਿਨ ਦਾ ਪੁਲਿਸ ਰਿਮਾਂਡ

ਅਜੀਤ ਡੈਸਕ 10-07-2026

ਅੰਮ੍ਰਿਤਸਰ, 9 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਅੰਮ੍ਰਿਤਸਰ-ਮਾਨਾਂਵਾਲਾ ਰੇਲਵੇ ਟਰੈਕ ਦੇ ਖੰਬੇ ‘ਤੇ ਲੱਗਾ ਸੀ. ਸੀ. ਟੀ. ਵੀ ਕੈਮਰਾ ਮਿਲਣ ਦੇ ਮਾਮਲੇ ‘ਚ ਗ੍ਰਿਫ਼ਤਾਰ ਵਿਅਕਤੀ ਗੁਰਦੇਵ ਸਿੰਘ ਵਾਸੀ ਪੱਟੀ ਜ਼ਿਲ੍ਹਾ ਤਰਨ ਤਾਰਨ ਨੂੰ ਅੱਜ ਜੀ. ਆਰ. ਪੀ. ਅੰਮ੍ਰਿਤਸਰ ਵਲੋਂ ਸੀ. ਜੇ. ਐਮ. ਸੁਪ੍ਰੀਤ ਕੌਰ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਜੀ. ਆਰ. ਪੀ. ਨੂੰ ਉਕਤ ਵਿਅਕਤੀ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜੀ. ਆਰ. ਪੀ. ਅੰਮ੍ਰਿਤਸਰ ਦੇ ਮੁਖੀ ਸ਼ਾਮ ਸੁੰਦਰ ਸ਼ਰਮਾ ਨੇ ਦੱਸਿਆ ਕਿ ਜਿਹੜਾ ਸੀ. ਸੀ. ਟੀ. ਵੀ. ਕੈਮਰਾ ਰੇਲਵੇ ਟਰੈਕ ਦੇ ਖੰਬੇ ‘ਤੇ ਲੱਗਾ ਮਿਲਿਆ ਸੀ, ਉਹ ਕੈਮਰਾ ਮੋਬਾਈਲ ਸਿਮ ਨਾਲ ਓਪਰੇਟ ਹੁੰਦਾ ਸੀ, ਜਿਸਦੀ ਜਾਂਚ ਤੋਂ ਬਾਅਦ ਹੀ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਿਮ ਉਕਤ ਵਿਅਕਤੀ ਦੇ ਨਾਂਅ ‘ਤੇ ਸੀ। ਉਨ੍ਹਾਂ ਕਿਹਾ ਕਿ ਪੁਲਿਸ ਰਿਮਾਂਡ ਦੌਰਾਨ ਉਕਤ ਵਿਅਕਤੀ ਤੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

ਪਿਛਲੀ ਖ਼ਬਰ ਆਪ੍ਰੇਸ਼ਨ ਪ੍ਰਹਾਰ ਤੱਕ ਪੁਲਿਸ ਵਲੋਂ 72 ਮੁਲਜ਼ਮ ਕਾਬੂ, ਪਿਸਤੌਲ, ਹੈਰੋਇਨ, ਨਾਜਾਇਜ਼ ਸ਼ਰਾਬ ਕੀਤੀ ਬਰਾਮਦ ਅਗਲੀ ਖ਼ਬਰ ‘ਸਤਲੁਜ’ ਫਿਲਮ ’ਤੇ ਪਾਬੰਦੀ ਲਾਉਣੀ ਕੇਂਦਰ ਸਰਕਾਰ ਦੀ ਤਾਨਾਸ਼ਾਹੀ-ਤਰਕਸ਼ੀਲ਼ ਸੁਸਾਇਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।