15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਹੁਣ ਪਤੀ-ਪਤਨੀ ਇਕੱਠੇ ਜਾ ਸਕਦੇ ਹਨ ਕੈਨੇਡਾ-ਕੰਗ, ਚੱਠਾ

ਅਜੀਤ ਡੈਸਕ 26-06-2026

 ਅੰਮ੍ਰਿਤਸਰ, 25 ਜੂਨ (ਹਰਮਿੰਦਰ ਸਿੰਘ)- ਕੈਨੇਡਾ ਵਿਚ ਉੱਚ ਸਿੱਖਿਆ ਹਾਸਿਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਸਤੰਬਰ 2026 ਇੰਟੇਕ ਨੂੰ ਲੈ ਕੇ ਦਾਖ਼ਲਾ ਪ੍ਰਕਿਰਿਆ ਜਾਰੀ ਹੈ। ਔਜੀ ਹੱਬ ਦੇ ਐੱਮ. ਡੀ. ਹਰਮਨਜੀਤ ਸਿੰਘ ਕੰਗ ਅਤੇ ਅੰਮ੍ਰਿਤਸਰ ਬ੍ਰਾਂਚ ਦੇ ਐੱਮ. ਡੀ. ਕਰਨਵੀਰ ਸਿੰਘ ਚੱਠਾ ਨੇ ਇਕ ਬਿਆਨ ਰਾਹੀ ਦੱਸਿਆ ਕਿ ਕੈਨੇਡਾ ਅੱਜ ਵੀ ਵਿਸਵ ਪੱਧਰ ‘ਤੇ ਗੁਣਵੱਤਾ ਭਰੀ ਸਿੱਖਿਆ, ਅੰਤਰਰਾਸ਼ਟਰੀ ਮਿਆਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਅਤੇ ਪੜ੍ਹਾਈ ਤੋਂ ਬਾਅਦ ਭਵਿੱਖ ਦੇ ਬਿਹਤਰ ਮੌਕਿਆਂ ਕਾਰਨ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਜਿਹੜੇ ਬੱਚੇ ਆਸਟ੍ਰੇਲੀਆ, ਕੈਨੇਡਾ, ਯੂ. ਕੇ. ਜਾਂ ਕਿਸੇ ਵੀ ਦੇਸ ਤੋਂ ਰਫਿਊਜ ਹਨ ਜਾਂ ਫਿਰ ਜਿਨ੍ਹਾਂ ਦੀ ਪੜਾਈ ਵਿਚ ਲੰਬਾ ਗੈਪ ਪੈਣ ਕਾਰਨ ਵਿਦੇਸ਼ ਨਹੀਂ ਜਾ ਪਾ ਰਹੇ ਉਨ੍ਹਾਂ ਦੇ ਸਵਾਗਤ ਲਈ ਕੈਨੇਡਾ ਇਕ ਵਾਰ ਫਿਰ ਅੱਗੇ ਆਇਆ ਹੈ। ਕੈਨੇਡਾ ਦੇ ਸਟੱਡੀ ਵੀਜ਼ੇ ਨੂੰ ਲੈ ਕੇ ਹੋਰ ਜਾਣਕਾਰੀ ਦਿੰਦਿਆਂ ਔਜੀ ਹੱਬ ਦੇ ਐੱਮ. ਡੀ. ਹਰਮਨਜੀਤ ਸਿੰਘ ਕੰਗ ਅਤੇ ਅੰਮ੍ਰਿਤਸਰ ਬ੍ਰਾਂਚ ਦੇ ਐੱਮ. ਡੀ. ਕਰਨਵੀਰ ਸਿੰਘ ਚੱਠਾ ਨੇ ਦੱਸਿਆ ਕਿ ਕੈਨੇਡਾ ਨੂੰ ਵਿਦਿਆਰਥੀਆਂ ਨੇ ਹਮੇਸ਼ਾ ਹੀ ਪਹਿਲ ਦਿੱਤੀ ਹੈ ਕਿਉਂਕਿ ਪੂਰੀ ਦੁਨੀਆ ਵਿਚ ਕੈਨੇਡਾ ਹੀ ਇਕ ਅਜਿਹਾ ਦੇਸ਼ ਹੈ ਜੋ ਹਰ ਵਿਦਿਆਰਥੀ ਦੀਆਂ ਉਮੀਦਾਂ ‘ਤੇ ਖਰ੍ਹਾਂ ਉਤਰਦਾ ਹੈ ਤੇ ਆਸਾਨੀ ਨਾਲ ਪੀ. ਆਰ. ਵੀ ਦੇ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਨੇ ਇਹ ਐਲਾਨ ਕੀਤਾ ਕਿ ਉਹ ਪਹਿਲਾ ਵਾਂਗ ਹੀ ਖੁੱਲੇ ਦਿਲ ਨਾਲ ਭਾਰਤ ਦੇ ਵਿਦਿਆਰਥੀਆਂ ਨੂੰ ਸਟੱਡੀ ਵੀਜ਼ੇ ਦੇਵੇਗਾ। ਉਨ੍ਹਾਂ ਦੱਸਿਆ ਕਿ ਜੋ ਵਿਦਿਆਰਥੀ 12ਵੀਂ ਜਾਂ ਗ੍ਰੈਜੂਏਸ਼ਨ ਪਾਸ ਹਨ। ਉਹ ਸਿੰਗਲ ਜਾਂ ਸਪਾਊਸ 6 ਬੈਡ ਨਾਲ ਅਪਲਾਈ ਕਰ ਸਕਦੇ ਹਨ। ਗੈਪ ਦਾ ਸਹੀ ਕਾਰਨ ਦੱਸ ਕੇ ਵੀਜ਼ਾ ਆਸਾਨੀ ਨਾਲ ਹਾਸਿਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਰਫ ਕੈਨੇਡਾ ਹੀ ਗੈਪ ਅਤੇ ਰਫਿਊਜ ਵਿਦਿਆਰਥੀਆਂ ਦਾ ਸਵਾਗਤ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਔਜੀ ਹੱਬ ਇਕਲੌਤੀ ਉਹ ਸੰਸਥਾ ਹੈ ਜੋ ਸਿੱਧਾ ਕੈਨੇਡਾ ਦੇ ਕਾਲਜਾਂ ਜਾਂ ਸਰਕਾਰੀ ਯੂਨੀਵਰਸਿਟੀਆਂ ਨਾਲ ਸਿੱਧਾ ਡੀਲ ਕਰਦੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਸਾਰੇ ਸਰਕਾਰੀ ਕਾਲਜਾਂ ਵਿਚ ਸੀਟਾਂ ਉਪਲਬੱਧ ਹਨ ਜਿਹੜੇ ਵਿਦਿਆਰਥੀਆਂ ਚੰਗੇ ਭਵਿੱਖ ਲਈ ਵਿਦੇਸ਼ ਜਾਣ ਦਾ ਸੁਪਨਾ ਦੇਖ ਰਹੇ ਹਨ ਉਹ ਅੱਜ ਹੀ ਔਜੀ ਹੱਬ ਦੇ ਅੰਮ੍ਰਿਤਸਰ ਦਫਤਰ ਰਣਜੀਤ ਐਵੀਨਿਊ ਸਾਹਮਣੇ ਮਹਿੰਦਰਾ ਏਜੰਸੀ ਡੀ. ਬਲਾਕ ਅਤੇ ਗੁਰਦਾਸਪੁਰ, ਬਟਾਲਾ ਦਫਤਰ ਵਿਖੇ ਆ ਕੇ ਵੀ ਮਿਲ ਸਕਦੇ ਹਨ।

ਪਿਛਲੀ ਖ਼ਬਰ ਫਿਰੌਤੀਆਂ ਮੰਗਣ ਤੇ ਧਮਕੀਆਂ ਦੇਣ ਵਾਲੇ ਗੈਂਗ ਦੇ ਦੋ ਅਨਸਰ ਮੋਬਾਈਲ ਸਮੇਤ ਕਾਬੂ ਅਗਲੀ ਖ਼ਬਰ ਭਾਜਪਾ ਵਰਕਰਾਂ ਵਲੋਂ ਅਕਸ਼ੇ ਸ਼ਰਮਾ ਦੀ ਅਗਵਾਈ ’ਚ ਮੁੱਖ ਮੰਤਰੀ ਖ਼ਿਲਾਫ਼ ਰੋਸ ਮੁਜ਼ਾਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।