15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸਰਬੱਤ ਦਾ ਭਲਾ ਟਰੱਸਟ ਵਲੋਂ ਸਿਵਲ ਹਸਪਤਾਲ ਨੂੰ ਮੁਫ਼ਤ ਡਾਇਲਸਿਸ ਕਿੱਟਾਂ ਭੇਟ

ਅੰਮ੍ਰਿਤਸਰ, 14 ਅਗਸਤ (ਰੇਸ਼ਮ ਸਿੰਘ)-ਹਲਕਾ ਦੱਖਣੀ ਤੋਂ ਆਪ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਵਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਮੁਖੀ ਡਾ: ਐੱਸ. ਪੀ.

ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜਰ ਤੇ ਸਰਬੱਤ ਦਾ ਭਲਾ ਟਰਸਟ ਦੇ ਆਗੂ ਸਿਵਲ ਹਸਪਤਾਲ ਵਿਖੇ ਕਿੱਟਾਂ ਸੌਂਪਦੇ ਹੋਏ . ` ਤਸਵੀਰ: ਹਰਜੀਤ ਸਿੰਘ 15-08-2026
ਅੰਮ੍ਰਿਤਸਰ, 14 ਅਗਸਤ (ਰੇਸ਼ਮ ਸਿੰਘ)-ਹਲਕਾ ਦੱਖਣੀ ਤੋਂ ਆਪ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਵਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਮੁਖੀ ਡਾ: ਐੱਸ.ਪੀ. ਸਿੰਘ ਓਬਰਾਏ ਵਲੋਂ ਸਿਵਲ ਹਸਪਤਾਲ ਦੇ ਗੁਰਦਾ ਰੋਗ ਵਿਭਾਗ ਵਲੋਂ ਭੇਜੀਆਂ ਗਈਆਂ 48 ਡਾਇਲਸਿਸ ਕਿੱਟਾਂ ਅੱਜ ਹਸਪਤਾਲ ਦੇ ਸੀਨੀ: ਡਾਕਟਰਾਂ ਨੂੰ ਸੌਂਪੀਆਂ ਗਈਆਂ। ਵਿਧਾਇਕ ਡਾ: ਨਿੱਜਰ ਨੇ ਦਸਿਆ ਕਿ ਦਸਿਆ ਕਿ ਹਸਪਤਾਲ ‘ਚ ਵੱਡੀ ਗਿਣਤੀ ‘ਚ ਆਰਥਿਕ ਪੱਖੋਂ ਪਛੜੇ ਪਰਿਵਾਰ ਦੇ ਮਰੀਜ਼ ਡਾਇਲਸਿਸ ਕਰਵਾਉਣ ਲਈ ਆਉਂਦੇ ਹਨ। ਜਿਨ੍ਹਾਂ ਦੇ ਹਸਪਤਾਲ ਪ੍ਰਬੰਧਨ ਦੁਆਰਾ ਮੁਫਤ ਡਾਇਲਸਿਸ ਕੀਤਾ ਜਾਂਦਾ ਹੈ। ਇਸ ਕਾਰਜ ਲਈ ਬਹੁਤ ਸਾਰੀਆਂ ਕਿੱਟਾਂ ਦੀ ਲੋੜ ਪੈਂਦੀ ਹੈ ਅਤੇ ਇਸ ਨੂੰ ਧਿਆਨ ‘ਚ ਰਖਦਿਆਂ ਹੋਇਆਂ ਡਾ: ਉਬਰਾਏ ਵਲੋਂ 48 ਡਾਇਲਸਿਸ ਕਿੱਟਾਂ ਭਿਜਵਾਈਆਂ ਗਈਆਂ ਹਨ ਅਤੇ ਹੋਰ ਸਾਮਾਨ ਵੀ ਮੁਹਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਡਾ: ਪ੍ਰੀਤਵੀਨ ਕੌਰ ਤੇ ਡਾ: ਰਜਨੀਸ਼ ਕੁਮਾਰ ਨੇ ਸਰਬੱਤ ਦਾ ਭਲਾ ਟਰਸਟ ਦੇ ਮੁਖੀ ਡਾ: ਐੱਸ.ਪੀ. ਸਿੰਘ ਓਬਰਾਏ ਤੇ ਡਾ: ਨਿੱਜਰ ਦਾ ਧੰਨਵਾਦ ਕਰਦਿਆਂ ਦਸਿਆ ਕਿ ਭਾਵੇਂ ਆਯੁਸ਼ਮਾਨ ਯੋਜਨਾ ਤਹਿਤ ਮਰੀਜਾਂ ਦਾ ਮੁਫਤ ਇਲਾਜ਼ ਹੁੰਦਾ ਹੈ ਪਰ ਅਜਿਹੇ ਮਰੀਜ਼ ਵੀ ਆਉਂਦੇ ਹਨ ਜੋ ਪੰਜਾਬ ਦੇ ਵੋਟਰ ਨਹੀਂ ਅਜਿਹੇ ਮਰੀਜ਼ਾਂ ਲਈ ਮੁਫਤ ਡਾਇਲਸਿਸ ਕਿੱਟਾਂ ਦਾ ਪ੍ਰਬੰਧ ਕਰਨਾ ਜ਼ਰੂਰੀ ਹੁੰਦਾ ਹੈ।
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਸੁਰਖ ਰਾਹਾਂ ਦੀਆਂ ਸਿਮਰਤੀਆਂ ਵਾਦ ਸੰਵਾਦ’ ਲੋਕ ਅਰਪਣ ਅਗਲੀ ਖ਼ਬਰ ਡੀ. ਏ. ਵੀ. ਕਾਲਜ ਵਿਚ ‘ਹਰ ਘਰ ਤਿਰੰਗਾ’ ਮੁਹਿੰਮ ਅਤੇ ‘ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।