15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਫਿਰੌਤੀਆਂ ਮੰਗਣ ਤੇ ਧਮਕੀਆਂ ਦੇਣ ਵਾਲੇ ਗੈਂਗ ਦੇ ਦੋ ਅਨਸਰ ਮੋਬਾਈਲ ਸਮੇਤ ਕਾਬੂ

ਅਜੀਤ ਡੈਸਕ 26-06-2026

ਚੱਬਾ, 25 ਜੂਨ (ਜੱਸਾ ਅਨਜਾਣ)-ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਆਰੰਭੀ ਗਈ ਮੁਹਿੰਮ ਦੇ ਚੱਲਦਿਆਂ ਥਾਣਾ ਚਾਟੀਵਿੰਡ ਦੇ ਅਧੀਨ ਆਉਂਦੀ ਪੁਲਿਸ ਚੌਂਕੀ ਦਬੁਰਜੀ ਦੇ ਇੰਚਾਰਜ ਨੇ ਮੁਖ਼ਬਰ ਦੀ ਇਤਲਾਹ ਫਿਰੌਤੀਆਂ ਮੰਗਣ ਵਾਲੇ ਦੋ ਅਨਸਰਾਂ ਨੂੰ ਮੋਬਾਈਲ ਫ਼ੋਨ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਥਾਣਾ ਚਾਟੀਵਿੰਡ ਦੇ ਮੁਖੀ ਹਰਚੰਦ ਸਿੰਘ ਨੇ ਦੱਸਿਆ ਕਿ ਪੁਲਿਸ ਚੌਂਕੀ ਦਬੁਰਜੀ ਦੇ ਇੰਚਾਰਜ ਏ. ਐੱਸ. ਆਈ. ਸੁਖਦੇਵ ਸਿੰਘ ਆਪਣੇ ਸਾਥੀਆਂ ਨਾਲ ਭਗਤੂਪੁਰੇ ਵਾਲੇ ਸੂਏ ਦੇ ਪੁਲ ‘ਤੇ ਨਾਕਾ ਲਾਇਆ ਹੋਇਆ ਸੀ ਤੇ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਜਸਬੀਰ ਸਿੰਘ, ਸਾਜਨ ਉਰਫ਼ ਬਿੱਲੀ ਪੁੱਤਰ ਲਾਭ ਸਿੰਘ, ਵਿਸ਼ਾਲ ਪੁੱਤਰ ਸੁਰਜੀਤ ਸਿੰਘ, ਹਰਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ, ਗੋਤਮ ਅਰੋੜਾ ਪੁੱਤਰ ਬਾਂਕੇ ਲਾਲ ਵਾਸੀਆਨ ਚਾਟੀਵਿੰਡ ਜੋ ਲੋਕਾਂ ਨੂੰ ਫਿਰੋਤੀ ਦੇਣ ਲਈ ਫ਼ੋਨ ਉੱਤੇ ਧਮਕੀਆਂ ਦਿੰਦੇ ਹਨ। ਜੇਕਰ ਕੋਈ ਪੈਸਾ ਨਹੀਂ ਦਿੰਦਾ ਤਾਂ ਉਸਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਨ੍ਹਾਂ ਦੇ ਘਰਾਂ ਤੇ ਦੁਕਾਨਾਂ ਦੇ ਬਾਹਰ ਫਾਇਰਿੰਗ ਕਰਦੇ ਹਨ। ਇਸ ਗੈਂਗ ਨੇ ਕੁੱਝ ਦਿਨ ਪਹਿਲਾਂ ਪੈਸਟੀਸਾਈਡ ਵਿਉਪਾਰੀ ਨੂੰ ਉਸ ਦੇ ਫੋਨ ਤੇ ਧਮਕੀ ਦੇ ਕੇ ਪੈਸਿਆਂ ਦੀ ਮੰਗ ਕੀਤੀ ਸੀ ਤੇ ਅੱਜ ਉਹ ਡਰਦਾ ਹੋਇਆ ਘਰ ਬੈਠਾ ਹੈ ਤੇ ਇਸ ਗੈਂਗ ਦੇ ਕੁਝ ਸਾਥੀ ਜਿੰਨਾ ਵਿੱਚ ਸਾਜਨ ਉਰਫ ਬਿੱਲੀ ਅਤੇ ਗੌਤਮ ਅਰੋੜਾ ਅੱਜ ਨੈਸ਼ਨਲ ਹਾਈਵੇ ਉਪਰ ਬਣ ਰਹੇ ਫਲਾਈ ਓਵਰ ਤੇ ਆਪਣੇ ਸਾਥੀਆਂ ਦੀ ਉਡੀਕ ਕਰ ਰਹੇ ਹਨ। ਜਿਸ ਤੇ ਜਲਦ ਹਰਕਤ ਵਿਚ ਆਉਂਦਿਆਂ ਏ. ਐੱਸ. ਆਈ. ਸੁਖਦੇਵ ਸਿੰਘ ਨੇ ਆਪਣੇ ਸਾਥੀਆਂ ਨਾਲ ਨਾਕਾਬੰਦੀ ਕਰਕੇ ਉਕਤ ਸਾਜਨ ਉਰਫ ਬਿੱਲੀ ਅਤੇ ਗੋਤਮ ਅਰੋੜਾ ਉਕਤ ਨੂੰ ਕਾਬੂ ਕੀਤਾ ਜਿਨ੍ਹਾਂ ਕੋਲੋਂ ਧਮਕੀ ਵਿੱਚ ਵਰਤਿਆ ਜਾਣ ਵਾਲਾ ਮੋਬਾਈਲ ਫੋਨ ਵੀ ਬ੍ਰਾਮਦ ਕੀਤਾ ਗਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਉਨ੍ਹਾਂ ਨੇ ਆਪਣਾ ਜੁਰਮ ਕਬੂਲ ਕਰਦੇ ਹੋਏ ਉਕਤ ਸਾਥੀਆਂ ਨਾਲ ਮਿਲ ਕੇ ਫਿਰੋਤੀਆਂ ਅਤੇ ਧਮਕੀਆਂ ਦੇਣ ਵੀ ਜ਼ੁਰਮ ਕਬੂਲ ਕੀਤੇ ਹਨ। ਥਾਣਾ ਮੁਖੀ ਨੇ ਕਿਹਾ ਕਿ ਇਸ ਗੈਂਗ ਦੇ ਦੂਸਰੇ ਅਨਸਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਇਸ ਮੌਕੇ ਏ. ਐੱਸ. ਆਈ. ਬਲਵਿੰਦਰ ਲਾਲ ਤੇ ਹੋਰ ਮੁਲਾਜ਼ਮ ਹਾਜ਼ਰ ਸਨ।

ਪਿਛਲੀ ਖ਼ਬਰ ਨਿਊ ਅੰਮ੍ਰਿਤਸਰ ’ਚ ਦਿਨ-ਦਿਹਾੜੇ ਲੁੱਟ, ਸਬਜ਼ੀ ਵਿਕਰੇਤਾ ਵਿਧਵਾ ਤੇ ਉਸਦੇ ਪੁੱਤਰ ਤੋਂ ਨਕਦੀ ਲੁੱਟੀ ਅਗਲੀ ਖ਼ਬਰ ਹੁਣ ਪਤੀ-ਪਤਨੀ ਇਕੱਠੇ ਜਾ ਸਕਦੇ ਹਨ ਕੈਨੇਡਾ-ਕੰਗ, ਚੱਠਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।