09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਰਈਆ ਵਿਖੇ ਵਾਰਡ ਨੰਬਰ ਪੰਜ ਤੋਂ ਚੇਅਰਮੈਨ ਜਤਿੰਦਰ ਸਿੰਘ ਦੀ ਸਾਲੇਹਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਭਜੋਤ ਕੌਰ ਸਭ ਤੋਂ ਵੱਧ ਵੋਟਾਂ ਨਾਲ ਜੇਤੂ ਦੂਜੇ ਨੰ: ’ਤੇ ਵੀ ਕਾਂਗਰਸ ਦੀ 1 ਨੰ: ਵਾਰਡ ਤੋਂ ਜੇਤੂ ਜਸਬੀਰ ਕੌਰ ਰਹੀ

ਅਜੀਤ ਡੈਸਕ 30-05-2026
ਰਈਆ, 29 ਮਈ (ਸ਼ਰਨਬੀਰ ਸਿੰਘ ਕੰਗ)- ਰਈਆ ਵਿਖੇ ਨਗਰ ਪੰਚਾਇਤ ਦੀਆਂ ਹੋਈਆਂ ਚੋਣਾਂ ਦੌਰਾਨ ਵਾਰਡ ਨੰਬਰ ਪੰਜ ਤੋਂ ਕਾਂਗਰਸ ਦੇ ਜੇਤੂ ਰਹੇ ਉਮੀਦਵਾਰ ਸਾ: ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਸੱਜੀ ਬਾਂਹ ਸਮਝੇ ਜਾਂਦੇ ਸੀਨੀਅਰ ਕਾਂਗਰਸੀ ਆਗੂ ਅਤੇ ਸਾ: ਚੇਅਰਮੈਨ ਜਤਿੰਦਰ ਸਿੰਘ ਸੋਨੂੰ ਯੁਵਰਾਜ ਮੈਡੀਕਲ ਵਾਲੇ ਦੀ ਸਾਲੇਹਾਰ ਪ੍ਰਭਜੋਤ ਕੌਰ ਜੋ ਰਈਆ ਵਿਖੇ ਪਈਆਂ ਵੋਟਾਂ ਦੌਰਾਨ ਸਭ ਵੱਧ ਲੀਡ ਨਾਲ ਜੇਤੂ ਰਹੇ। ਉਨ੍ਹਾਂ ਨੂੰ 255 ਵੋਟਾਂ ਮਿਲੀਆਂ ਹਨ ਜਦ ਕਿ ਆਪ ਪਾਰਟੀ ਦੇ ਉਮੀਦਵਾਰ ਪਰਮਜੀਤ ਕੌਰ ਨੂੰ 119, ਅਕਾਲੀ ਦਲ ‘ਵਾਰਸ ਪੰਜਾਬ ਦੇ’ ਦੇ ਉਮੀਦਵਾਰ ਪਰਮਜੀਤ ਕੌਰ ਨੂੰ 108 ਵੋਟਾਂ ਮਿਲੀਆਂ ਅਤੇ ਭਾਜਪਾ ਦੇ ਉਮੀਦਵਾਰ ਦਿਵਿਆ ਨੂੰ ਕੇਵਲ 12 ਵੋਟਾਂ ਹੀ ਮਿਲੀਆਂ ਹਨ ਇਸ ਕਰਕੇ ਇਨ੍ਹਾਂ ਤਿੰਨਾਂ ਉਮੀਦਵਾਰਾਂ ਦੀਆਂ ਟੋਟਲ ਵੋਟਾਂ 239 ਬਣਦੀਆਂ ਹਨ ਜੋ ਕਿ ਪ੍ਰਭਜੋਤ ਕੌਰ ਤੋਂ 16 ਵੋਟਾਂ ਘੱਟ ਬਣਦੀਆਂ ਹਨ ਇਹ ਵੀ ਇਕ ਰਿਕਾਰਡ ਹੈ। ਇਸੇ ਤਰ੍ਹਾਂ ਹੀ ਵਾਰਡ ਨੰ: 1 ਤੋਂ ਕਾਂਗਰਸ ਪਾਰਟੀ ਦੇ ਜਸਬੀਰ ਕੌਰ ਜਿਨ੍ਹਾਂ ਨੂੰ 237 ਵੋਟਾਂ ਮਿਲੀਆਂ ਜੇਤੂ ਰਹੇ ਪਰ ਉਨ੍ਹਾਂ ਦੇ ਵਿਰੋਧੀਆਂ ਅਕਾਲੀ ਦਲ ਬਾਦਲ ਦੇ ਰਣਜੀਤ ਕੌਰ ਨੂੰ 98, ਆਪ ਦੇ ਸੋਨੀਆ ਨੂੰ 90 ਅਤੇ ਭਾਜਪਾ ਦੇ ਉਮੀਦਵਾਰ ਚਰਨਜੀਤ ਕੌਰ ਨੂੰ 36 ਵੋਟਾਂ ਪ੍ਰਾਪਤ ਹੋਈਆਂ ਸਨ ਜੋ ਤਿੰਨ੍ਹਾਂ ਦੀਆਂ ਮਿਲਾ ਕੇ ਕੁੱਲ 234 ਬਣਦੀਆਂ ਹਨ ਜੋ ਜਸਬੀਰ ਕੌਰ ਤੋਂ 2 ਵੋਟਾਂ ਘੱਟ ਹਨ।ਇਸ ਕਰਕੇ ਜਸਬੀਰ ਕੌਰ ਰਈਆ ਵਿੱਚੋਂ ਦੂਸਰੇ ਨੰਬਰ ਤੇ ਆਉਂਦੀ ਹੈ।ਇਹ ਜਿੱਤ ਪ੍ਰਾਪਤ ਕਰਨ ਤੇ ਸਾ: ਵਿਧਾਇਕ ਅਤੇ ਹਲਕਾ ਇੰਚਾਰਜ ਸੰਤੋਖ ਸਿੰਘ ਭਲਾਈਪੁਰ ਨੇ ਚੇਅਰਮੈਨ ਜਤਿੰਦਰ ਸਿੰਘ ਯੁਵਰਾਜ ਮੈਡੀਕਲ ਅਤੇ ਕੌਂਸਲਰ ਪ੍ਰਭਜੋਤ ਕੌਰ ਅਤੇ ਜਸਬੀਰ ਕੌਰ ਪਤਨੀ ਸਵ:ਮਨਜੀਤ ਸਿੰਘ ਨੂੰ ਇਹ ਉਪਲਬਧੀ ਹਾਸਲ ਕਰਨ ‘ਤੇ ਵਧਾਈ ਦਿੱਤੀ ਅਤੇ 5 ਨੰ:ਵਾਰਡ ਅਤੇ ਵਾਰਡ ਨੰ: 1 ਦੇ ਵੋਟਰਾਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕੀਤਾ।
ਪਿਛਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪੰਥਕ ਇਕੱਠ ’ਚ ਸ਼ਾਮਿਲ ਹੋਣ ਲਈ ਸਰਕਲ ਮਹਿਤਾ ਤੋਂ ਤਕਰੀਬਨ 100 ਗੱਡੀਆਂ ਦਾ ਕਾਫ਼ਲਾ ਰਵਾਨਾ ਅਗਲੀ ਖ਼ਬਰ ਰਮਦਾਸ ਦੀਆਂ 10 ਵਾਰਡਾਂ ਤੇ ਆਮ ਆਦਮੀ ਪਾਰਟੀ ਵਲੋਂ ਇਤਿਹਾਸਿਕ ਜਿੱਤ ਹਲਕੇ ਦੇ ਲੋਕ ਨਫ਼ਰਤ ਨਹੀਂ ਵਿਕਾਸ ਨੂੰ ਪਹਿਲ ਦਿੰਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।