ਅੰਮ੍ਰਿਤਸਰ ਇਕ ਪ੍ਰਮੁੱਖ ਅੰਤਰਰਾਸ਼ਟਰੀ ਵਪਾਰ ਅਤੇ ਲੌਜਿਸਟਿਕਸ ਹੱਬ ਵਜੋਂ ਉਭਰੇਗਾ- ਚੇਅਰਮੈਨ ਅਭਿਸ਼ੇਕ ਦੇਵ
ਅੰਮ੍ਰਿਤਸਰ, 31 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਵਣਜ ਮੰਤਰਾਲੇ ਦੇ ਖੇਤੀਬਾੜੀ ਉਤਪਾਦ ਨਿਰਯਾਤ ਵਿਕਾਸ ਅਥਾਰਟੀ (ਏਪੀਈਡੀਏ) ਦੇ ਚੇਅਰਮੈਨ ਅਭਿਸ਼ੇਕ ਦੇਵ ਦੀ ਪ੍ਰਧਾਨਗੀ ਹੇਠ ਬਾਸਮਤੀ ਚੌਲਾਂ ਦੇ ਪ੍ਰਮੁੱਖ ਨਿਰਯਾਤਕ, ਡਰਾਈਫਰੂਟ ਵਪਾਰੀ, ਕਿਸਾਨ ਅਤੇ ਟੈਕਸਟਾਈਲ ਨਿਰਯਾਤਕਾਂ ਨਾਲ ਮੀਟਿੰਗ ਹੋਈ । ਮੀਟਿੰਗ ’ਚ ਉਨ੍ਹਾਂ ਅੰਮ੍ਰਿਤਸਰ ਨੂੰ ਇਕ ਪ੍ਰਮੁੱਖ ਅੰਤਰਰਾਸ਼ਟਰੀ ਵਪਾਰ ਅਤੇ ਲੌਜਿਸਟਿਕਸ ਹੱਬ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ ।
ਅੰਮ੍ਰਿਤਸਰ, 31 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਵਣਜ ਮੰਤਰਾਲੇ ਦੇ ਖੇਤੀਬਾੜੀ ਉਤਪਾਦ ਨਿਰਯਾਤ ਵਿਕਾਸ ਅਥਾਰਟੀ (ਏਪੀਈਡੀਏ) ਦੇ ਚੇਅਰਮੈਨ ਅਭਿਸ਼ੇਕ ਦੇਵ ਦੀ ਪ੍ਰਧਾਨਗੀ ਹੇਠ ਬਾਸਮਤੀ ਚੌਲਾਂ ਦੇ ਪ੍ਰਮੁੱਖ ਨਿਰਯਾਤਕ, ਡਰਾਈਫਰੂਟ ਵਪਾਰੀ, ਕਿਸਾਨ ਅਤੇ ਟੈਕਸਟਾਈਲ ਨਿਰਯਾਤਕਾਂ ਨਾਲ ਮੀਟਿੰਗ ਹੋਈ । ਮੀਟਿੰਗ ’ਚ ਉਨ੍ਹਾਂ ਅੰਮ੍ਰਿਤਸਰ ਨੂੰ ਇਕ ਪ੍ਰਮੁੱਖ ਅੰਤਰਰਾਸ਼ਟਰੀ ਵਪਾਰ ਅਤੇ ਲੌਜਿਸਟਿਕਸ ਹੱਬ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ । ਇਸ ’ਚ ਇਕ ਇਨਲੈਂਡ ਕੰਟੇਨਰ ਡਿਪੂ ਸਥਾਪਤ ਕਰਨ ਅਤੇ ਹਵਾਈ ਅੱਡੇ ’ਤੇ ਏਅਰ ਕਾਰਗੋ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦੀਆਂ ਯੋਜਨਾਵਾਂ ਸ਼ਾਮਿਲ ਹਨ । ਚੇਅਰਮੈਨ ਅਭਿਸ਼ੇਕ ਦੇਵ ਨੇ ਕਿਹਾ ਕਿ ਸ਼ਹਿਰ ’ਚ ਨਿਰਯਾਤ ਅਤੇ ਆਯਾਤ ਦੋਵਾਂ ਲਈ ਇਕ ਮਹੱਤਵਪੂਰਨ ਅੰਤਰਰਾਸ਼ਟਰੀ ਵਪਾਰਕ ਸਥਾਨ ਬਣਨ ਦੀ ਵੱਡੀ ਸੰਭਾਵਨਾ ਹੈ । ਉਨ੍ਹਾਂ ਕਿਹਾ ਕਿ ਰੇਲਵੇ ਕੰਟੇਨਰ ਕਾਰਪੋਰੇਸ਼ਨ ਆਫ਼ ਇੰਡੀਆ ਅੰਮ੍ਰਿਤਸਰ ਦੇ ਨੇੜੇ ਜੀ. ਟੀ. ਰੋਡ ’ਤੇ ਮਾਨਾਂਵਾਲਾ ਰੇਲਵੇ ਸਟੇਸ਼ਨ ’ਤੇ ਇਕ ਅਤਿ-ਆਧੁਨਿਕ ਇਨਲੈਂਡ ਕੰਟੇਨਰ ਡਿਪੂ ਬਣਾ ਰਿਹਾ ਹੈ। ਇਸ ਨਾਲ ਅੰਮ੍ਰਿਤਸਰ ਤੋਂ ਚੌਲਾਂ ਦੇ ਵੱਡੇ ਨਿਰਯਾਤ ਲਈ ਲੌਜਿਸਟਿਕ ਰੁਕਾਵਟਾਂ ਨੂੰ ਦੂਰ ਕਰਨ ਅਤੇ ਆਵਾਜਾਈ ਦੇ ਖਰਚੇ ਘਟਾਉਣ ’ਚ ਮਦਦ ਮਿਲੇਗੀ । ਇਸ ਮੌਕੇ ਐਲਟੀ ਫੂਡਜ਼ ਲਿਮਟਿਡ ਦੇ ਡਾਇਰੈਕਟਰ ਅਸ਼ੋਕ ਅਰੋੜਾ, ਡੀ. ਆਰ. ਆਰ. ਕੇ. ਫੂਡਜ਼ ਦੇ ਡਾਇਰੈਕਟਰ ਅਮਿਤ ਮਰਵਾਹਾ, ਬਾਬਾ ਨਾਗਾ ਗਰੁੱਪ ਆਫ਼ ਇੰਡਸਟਰੀਜ਼ ਐਂਡ ਸਿਫਤੀ ਰਾਈਸ ਮਿੱਲਜ਼ ਤੋਂ ਵਿਨੋਦ ਚੱਢਾ, ਸੁਨੀਲ ਚੱਢਾ ਅਤੇ ਸੰਜੀਵ ਚੱਢਾ, ਆਰ. ਐਸ. ਰਾਈਸ ਮਿੱਲਜ਼ ਤੋਂ ਸਮਿਲ ਵੋਹਰਾ, ਸਰਬਣੀ ਫੂਡਜ਼ ਤੋਂ ਹੇਮੰਤ ਮਿੱਤਲ, ਆਲਾ ਫੂਡਜ਼ ਤੋਂ ਆਕਾਸ਼ ਅਰੋੜਾ, ਡਰਾਈਫਰੂਟ ਵਪਾਰੀ ਮੁਕੇਸ਼ ਸਿਧਵਾਨੀ, ਨਾਸ਼ਵਾਨ ਵਸਤੂਆਂ ਦੇ ਨਿਰਯਾਤਕ ਰਾਜਦੀਪ ਉੱਪਲ, ਉੱਨ ਦੇ ਕੰਬਲਾਂ ਦੇ ਨਿਰਯਾਤਕ ਸਚਿਨ ਖੰਨਾ, ਜੈਵਿਕ ਸਨੈਕਸ ਦੇ ਨਿਰਯਾਤਕ ਅਨੂਪ ਅਗਰਵਾਲ ਅਤੇ ਸਬਜ਼ੀ ਉਤਪਾਦਕ ਅਤੇ ਡੇਅਰੀ ਕਿਸਾਨ ਸਾਹਿਬ ਸਿੰਘ ਬਾਜਵਾ ਸ਼ਾਮਿਲ ਸਨ।