ਅੰਮ੍ਰਿਤਸਰ ਨੂੰ ਪੰਜਾਬ ਸਰਕਾਰ ਨੇ ਬਣਾਇਆ ਕੂੜੇ ਦੀ ਰਾਜਧਾਨੀ- ਤਰੁਣ ਚੁੱਘ ਝਬਾਲ ਰੋਡ ’ਤੇ 1.5 ਮੀਟ੍ਰਿਕ ਟਨ ਕੂੜਾ ਸਰਕਾਰ ਤੇ ਨਗਰ ਨਿਗਮ ਦੀ ਲਾਪਰਵਾਹੀ ਦਾ ਸਬੂਤ
ਅੰਮ੍ਰਿਤਸਰ, 31 ਅਗਸਤ (ਹਰਮਿੰਦਰ ਸਿੰਘ)- ਭਾਜਪਾ ਦੇ ਕੌਮੀ ਦਫਤਰ ਇੰਚਾਰਜ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਸਥਾਨਕ ਝਬਾਲ ਰੋਡ ’ਤੇ 11 ਏਕੜ ਕੂੜਾ ਡੰਪ ’ਤੇ ਲਗਭਗ 1. 5 ਲੱਖ ਮੀਟ੍ਰਿਕ ਟਨ ਕੂੜਾ ਇਕੱਠਾ ਹੋਣ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਨਗਰ ਨਿਗਮ ਦੀ ਗੰਭੀਰ ਲਾਪਰਵਾਹੀ ਬਾਰੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅੱਗੇ ਹਲਫਨਾਮਾ ਦਾਖਲ ਕੀਤੇ ਜਾਣ ’ਤੇ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ ।
ਅਜੀਤ ਡੈਸਕ
01-09-2026