17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ਼ ਕਾਮਰਸ ਫਾਰ ਵੁਮੈਨ ਵਿਖੇ ਵਿਦਾਇਗੀ ਸਮਾਰੋਹ 'ਫੋਰਐੱਸੀਅਨ ਫੀਸਟਾ' ਕਰਵਾਇਆ <br/>

ਅਜੀਤ ਡੈਸਕ 12-04-2026
ਅੰਮਿ੍ਤਸਰ, 11 ਅਪ੍ਰੈਲ (ਜਸਵੰਤ ਸਿੰਘ ਜੱਸ)-ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ਼ ਕਾਮਰਸ ਫਾਰ ਵੁਮੈਨ ਮਾਲ ਰੋਡ ਵਿਖੇ ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਵਿਦਿਆਰਥਣਾਂ ਨੂੰ ਨਿੱਘੀ ਵਿਦਾਇਗੀ ਦੇਣ ਲਈ ਸ਼ਾਨਦਾਰ ਸੱਭਿਆਚਾਰਕ ਸਮਾਗਮ 'ਫੋਰਐੱਸੀਅਨ ਫੀਸਟਾ' ਕਰਵਾਇਆ ਗਿਆ | ਇਸ ਮੌਕੇ ਫੋਰ ਐੱਸ ਵਿਦਿਅਕ ਸੰਸਥਾਵਾਂ ਦੇ ਡਾਇਰੈਕਟਰ ਪਿ੍ੰ : ਜਗਦੀਸ਼ ਸਿੰਘ ਅਤੇ ਕਾਲਜ ਪਿ੍ੰਸੀਪਲ ਹਰਪ੍ਰੀਤ ਕੌਰ ਉੱਪਲ ਨੇ ਵਿਦਿਆਰਥਣਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦੇ ਉਨ੍ਹਾਂ ਦੀਆਂ ਵੱਖ-ਵੱਖ ਖੇਤਰਾਂ ਵਿਚ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਅਗਲੇ ਸਫ਼ਰ ਲਈ ਆਸ਼ੀਰਵਾਦ ਦਿੱਤਾ | ਇਸ ਦੌਰਾਨ ਵਿਦਿਆਰਥਣਾਂ ਵਲੋਂ ਸ਼ਾਨਦਾਰ ਸੱਭਿਆਚਾਰਕ ਵੰਨਗੀਆਂ ਪੇਸ਼ ਕਰਕੇ ਪੰਜਾਬੀ ਵਿਰਸੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਦੌਰਾਨ ਵਿਦਿਆਰਥਣਾਂ ਨੇ ਖੂਬਸੂਰਤ ਅਤੇ ਸਾਦਗੀ ਭਰਪੂਰ ਮਾਡਲਿੰਗ ਪੇਸ਼ਕਾਰੀ ਦੇਣ ਤੇ ਹੋਰ ਲੋਕ ਨਾਚ ਪੇਸ਼ ਕੀਤੇ ਗਏ | ਵਿਦਿਆਰਥਣਾਂ ਵੱਲੋਂ ਖੇਡੀਆਂ ਗਈਆਂ ਰੌਚਕ ਅਤੇ ਮੰਨੋਰੰਜਕ ਖੇਡਾਂ ਨੇ ਸਮਾਰੋਹ ਦੀ ਰੌਣਕ ਨੂੰ ਹੋਰ ਚਾਰ ਚੰਨ ਲਾਏ | ਡਾਇਰੈਕਟਰ ਜਗਦੀਸ਼ ਸਿੰਘ ਵੱਲੋਂ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕਰਦਿਆਂ, ਖਾਸ ਤੌਰ ਤੇਂ 'ਲੰਮੇ ਵਾਲਾਂ' ਵਾਲੀਆਂ ਅਤੇ ਨਰਸਰੀ ਤੋਂ ਨਾਲ ਨਾਲ ਜੁੜੀਆਂ ਵਿਦਿਆਰਥਣਾਂ ਨੂੰ ਵਿਸ਼ੇਸ਼ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ | ਮਾਡਲਿੰਗ ਰਾਊਾਡ ਦਾ ਨਿਰਣਾ ਕਾਲਜ ਐਲੂਮਨੀ ਸ੍ਰੀਮਤੀ ਦੀਪ, ਦੀਪਿਕਾ ਥਾਪਰ ਤੇ ਕਰਿਸ਼ਮਾ ਅਰੋੜਾ ਦੇ ਪੈਨਲ ਦੁਆਰਾ ਕੀਤਾ ਗਿਆ | ਇਸ ਦੌਰਾਨ ਵਿਦਿਆਰਥਣ ਤਨਵੀ ਸ਼ਰਮਾ 'ਮਿਸ ਗ੍ਰੇਸਫੁੱਲ, ਅਰਸ਼ੀਆ 'ਮਿਸ ਚਾਰਮਿੰਗ', ਪਾਰੁਲ 'ਮਿਸ ਕਾਨਫੀਡੈਂਟ', ਦੀਕਸ਼ਾ 'ਮਿਸ ਐਨਰਜੇਟਿਕ', ਤਾਨੀਆ ਸ਼ਰਮਾ 'ਮਿਸ ਐਲੀਗੇਂਟ', ਅਲੀਨਾ ਸਿੰਘ 'ਮਿਸ ਬਿਊਟੀ ਵਿਦ ਬਰੇਨਜ਼' ਤੇ ਗੁਰਲੀਨ ਕੌਰ ਨੂੰ 'ਲੇਡੀ ਆਫ ਦਾ ਈਵ' ਖਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਦੌਰਾਨ ਸ੍ਰੀਮਤੀ ਸਵਰਨ ਕੌਰ, ਫੋਰ ਐਸ ਸੰਸਥਾਵਾਂ ਦੇ ਮੈਂਬਰ ਪਿ੍ੰਸੀਪਲ ਗੁਰਪ੍ਰੀਤ ਸਿੰਘ, ਪਿ੍ੰਸੀਪਲ ਸਵਿਤਾ ਖੰਨਾ, ਅਮਨਦੀਪ ਕੌਰ, ਡਾ. ਸੁਰਿੰਦਰ ਕੌਰ ਵਾਲੀਆ ਨੇ ਵੀ ਸਮਾਰੋਹ ਵਿਚ ਸ਼ਿਰਕਤ ਕੀਤੀ | ਸਮਾਰੋਹ ਦਾ ਸੰਚਾਲਨ ਹਰਪ੍ਰੀਤ ਕੌਰ ਅਤੇ ਰਵਨੀਤ ਕੌਰ ਦੁਆਰਾ ਕੀਤਾ ਗਿਆ ਤੇ ਪਿ੍ੰਸੀਪਲ ਹਰਪ੍ਰੀਤ ਕੌਰ ਉੱਪਲ ਨੇ ਆਈਆਂ ਪ੍ਰਮੁੱਖ ਸ਼ਖ਼ੀਸਅਤਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਅੰਮਿ੍ਤਸਰ ਹਵਾਈ ਅੱਡੇ 'ਤੇ ਡਾਇਰੈਕਟਰ ਵਲੋਂ ਵਾਤਾਵਰਨ ਕਮੇਟੀ ਨਾਲ ਮੀਟਿੰਗ <br/> ਅਗਲੀ ਖ਼ਬਰ ਸੇਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਅਠਵੀਂ ਦਾ ਨਤੀਜਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।