17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸੇਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਅਠਵੀਂ ਦਾ ਨਤੀਜਾ ਸ਼ਾਨਦਾਰ <br/>

ਅਜੀਤ ਡੈਸਕ 12-04-2026
ਅੰਮਿ੍ਤਸਰ, 11 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਸੇਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੁਰਨਾਮ ਨਗਰ ਦਾ ਅਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਪਿ੍ੰਸੀਪਲ ਸੁਖਰਾਜ ਕੌਰ ਬੌਪਾਰਾਏ ਨੇ ਵਿਦਿਆਰਥੀਆਂ ਨੂੰ ਹੋਰ ਵੀ ਮਿਹਨਤ ਕਰਨ ਲਈ ਉਤਸ਼ਾਹਿਤ ਕਰਦਿਆਂ ਦੱਸਿਆ ਕਿ ਹਰਸ਼ਪ੍ਰੀਤ ਸਿੰਘ ਨੇ 95.5 ਫੀਸਦੀ ਅੰਕਾਂ ਨਾਲ ਸਕੂਲ ਵਿਚ ਪਹਿਲਾਂ ਸਥਾਨ, ਮਨਸੀਰਤ ਕੌਰ ਨੇ 94.5 ਫੀਸਦੀ ਅੰਕਾਂ ਨਾਲ ਦੂਸਰਾ ਸਥਾਨ, ਮਨਪ੍ਰੀਤ ਕੌਰ ਨੇ 93.7 ਫੀਸਦੀ ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ ਹੈ | ਇਸ ਤੋਂ ਇਲਾਵਾ ਬਾਕੀ ਸਾਰੇ ਵਿਦਿਆਰਥੀਆਂ ਨੇ ਪਹਿਲੇ ਦਰਜੇ 'ਚ 8ਵੀਂ ਦੀ ਪ੍ਰੀਖਿਆ ਪਾਸ ਕਰਕੇ ਸਕੂਲ, ਅਧਿਆਪਕਾਂ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ | ਉਨ੍ਹਾਂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |

ਪਿਛਲੀ ਖ਼ਬਰ ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ਼ ਕਾਮਰਸ ਫਾਰ ਵੁਮੈਨ ਵਿਖੇ ਵਿਦਾਇਗੀ ਸਮਾਰੋਹ 'ਫੋਰਐੱਸੀਅਨ ਫੀਸਟਾ' ਕਰਵਾਇਆ <br/> ਅਗਲੀ ਖ਼ਬਰ ਕਿ੍ਕਟ ਟੂਰਨਾਮੈਂਟ 'ਚ ਬਾਬਾ ਕਿ੍ਕਟ ਕਲੱਬ ਬਣਿਆ ਜੇਤੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।