24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਰਾਸ਼ਟਰੀ ਰੰਗਮੰਚ ਉਤਸਵ ਦੌਰਾਨ ਵਿਰਸਾ ਵਿਹਾਰ 'ਚ ਨਾਟਕ 'ਧੂਪ ਕਾ ਏਕ ਟੁਕੜਾ-ਡੇਢ ਇੰਚ ਉਪਰ' ਦਾ ਮੰਚਨ <br/>

ਅਜੀਤ ਡੈਸਕ 30-03-2026
ਅੰਮਿ੍ਤਸਰ, 29 ਮਾਰਚ (ਹਰਮਿੰਦਰ ਸਿੰਘ)-ਮੰਚ-ਰੰਗਮੰਚ ਅੰਮਿ੍ਤਸਰ ਵਲੋਂ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਸਭਿਆਚਾਰਕ ਮਾਮਲੇ ਵਿਭਾਗ ਭਾਰਤ ਸਰਕਾਰ, ਭਾਸ਼ਾ ਵਿਭਾਗ, ਪੰਜਾਬ ਤੇ ਵਿਰਸਾ ਵਿਹਾਰ ਸੁਸਾਇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ੋ੍ਰਮਣੀ ਨਾਟਕਕਾਰ ਸਵ: ਜਤਿੰਦਰ ਬਰਾੜ ਦੀ ਯਾਦ 'ਚ 21 ਮਾਰਚ ਤੋਂ ਕਰਵਾਏ ਜਾ ਰਹੇ 26ਵੇਂ ਰਾਸ਼ਟਰੀ ਰੰਗਮੰਚ ਉਸਤਵ ਦੇ ਨੌਵੇਂ ਦਿਨ ਅਭਿਨਵ ਰੰਗਮੰਡਲ ਊਜੈਨ ਦੀ ਟੀਮ ਵਲੋਂ ਨਿਰਮਲ ਵਰਮਾ ਦੁਆਰਾ ਲਿਖਿਆ ਤੇ ਸ਼ਰਦ ਸ਼ਰਮਾ ਦਾ ਨਿਰਦੇਸ਼ਤ ਕੀਤਾ ਨਾਟਕ 'ਧੂਪ ਕਾ ਏਕ ਟੁੱਕੜਾ-ਡੇਢ ਇੰਚ ਉਪਰ' ਦਾ ਮੰਚਣ ਵਿਰਸਾ ਵਿਹਾਰ ਵਿਖੇ ਕੀਤਾ | ਨਿਰਮਲ ਵਰਮਾ ਦੀ ਕਹਾਣੀ 'ਡੇਢ ਇੰਚ ਉੱਪਰ', ਜੋ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਜਰਮਨੀ 'ਚ ਸੈਟ ਕੀਤੀ ਗਈ ਹੈ, ਇਕ ਬੁੱਢੇ ਆਦਮੀ ਦੀ ਇਕੱਲਤਾ, ਡਰ ਅਤੇ ਅਣਮਨੁੱਖੀਤਾ ਦੀ ਕਹਾਣੀ ਦੱਸਦੀ ਹੈ, ਜਿਸ ਦੀ ਪਤਨੀ ਨੂੰ ਗੇਸਟਾਪੋ ਚੁੱਕ ਕੇ ਲੈ ਗਿਆ ਹੈ | ਉਹ ਇਸ ਭਿਆਨਕ ਹਕੀਕਤ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਇਕ ਆਮ ਜ਼ਿੰਦਗੀ ਜਿਉਣ ਦਾ ਦਿਖਾਵਾ ਕਰਦਾ ਹੈ, ਬੀਅਰ ਪੀਂਦਾ ਹੈ, ਅਤੇ ਮਾਨਸਿਕ ਤੌਰ 'ਤੇ 'ਜ਼ਮੀਨ ਤੋਂ ਡੇਢ ਇੰਚ ਉੱਪਰ' ਉੱਠਦਾ ਹੈ, ਜੋ ਕਿ ਇਕੱਲਤਾ, ਮੌਤ ਅਤੇ ਹਕੀਕਤ ਦੀ ਅਨਿਸ਼ਚਿਤਤਾ ਨੂੰ ਦਰਸਾਉਂਦਾ ਹੈ | ਨਿਰਮਲ ਵਰਮਾ ਦੀ ਕਹਾਣੀ 'ਏ ਪੀਸ ਆਫ ਸਨਸ਼ਾਈਨ' ਆਧੁਨਿਕ ਮਹਾਂਨਗਰੀ ਜੀਵਨ ਦੀ ਇਕੱਲਤਾ, ਵਿਸਥਾਪਨ ਤੇ ਮਨੁੱਖੀ ਸੰਵੇਦਨਾਵਾਂ ਦੇ ਨੁਕਸਾਨ ਦਾ ਇਕ ਦਰਦਨਾਕ ਪ੍ਰਗਟਾਵਾ ਹੈ | ਨਾਟਕ ਦਾ ਸੰਗੀਤ ਰੂਬਲ ਸ਼ਰਮਾ ਤੇ ਰੋਸ਼ਨੀ ਪ੍ਰਭਾਵ ਰਾਘਵੇਂਦਰ ਕੋਸ਼ਿਕ ਵਲੋਂ ਦਿੱਤਾ ਗਿਆ | ਇਸ ਮੌਕੇ ਕੇਵਲ ਧਾਲੀਵਾਲ, ਡਾ. ਹਰਿਭਜਨ ਸਿੰਘ ਭਾਟੀਆ, ਭੂਪਿੰਦਰ ਸਿੰਘ ਸੰਧੂ, ਜਸਵੰਤ ਸਿੰਘ ਜੱਸ, ਅਦਾਕਾਰ ਹਰਦੀਪ ਗਿੱਲ, ਸੁਮੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰੇਲਵੇ ਹਸਪਤਾਲ ਦੇ ਚੀਫ਼ ਮੈਡੀਕਲ ਸੁਪਰਡੈਂਟ ਡਾ. ਅਮਿਤ ਰਾਜ ਨੂੰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦਾ ਵਫ਼ਦ ਮਿਲਿਆ... ਅਗਲੀ ਖ਼ਬਰ ਬੀ. ਬੀ. ਕੇ. ਡੀ. ਏ. ਵੀ. ਕਾਲਜ ਵਿਖੇ ਰੈੱਡ ਕਰਾਸ ਵਲੋਂ ਖੂਨਦਾਨ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।