ਅੰਮਿ੍ਤਸਰ, 29 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਅੰਮਿ੍ਤਸਰ ਦੀ ਰੈੱਡ ਕਰਾਸ ਯੂਨਿਟ ਨੇ ਰੈੱਡ ਕਰਾਸ ਸੋਸਾਇਟੀ ਆਫ਼ ਅੰਮਿ੍ਤਸਰ ਅਤੇ ਨੌਲੇਜ ਵਿਲਾ ਇੰਟੀਗ੍ਰੇਟਿਡ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਬਲੱਡ ਸੈਂਟਰ ਦੇ ਸਹਿਯੋਗ ਨਾਲ ਇਕ ਖੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦੌਰਾਨ 15 ਯੂਨਿਟ ਖੂਨ ਇਕੱਠਾ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ, ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਦੇ ਮੈਂਬਰਾਂ ਨੇ ਯੋਗਦਾਨ ਪਾ ਕੇ ਸਮਾਜਿਕ ਜ਼ਿੰਮੇਵਾਰੀ ਨਿਭਾਈ | ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਖੂਨਦਾਨੀਆਂ ਦੇ ਉਦਾਰ ਯੋਗਦਾਨ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਵਿਦਿਆਰਥੀਆਂ ਵਿਚ ਦਇਆ, ਸੇਵਾ ਅਤੇ ਸਮਾਜਿਕ ਵਚਨਬੱਧਤਾ ਦੀਆਂ ਕਦਰਾਂ-ਕੀਮਤਾਂ ਪੈਦਾ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਸਵੈ-ਇੱਛਤ ਖੂਨਦਾਨ ਮਨੁੱਖਤਾ ਦੀ ਸੇਵਾ ਕਰਨ ਦੇ ਸਭ ਤੋਂ ਮਹੱਤਵਪੂਰਨ ਤਰੀਕਿਆਂ ਵਿਚੋਂ ਇਕ ਹੈ ਅਤੇ ਭਵਿੱਖ 'ਚ ਵੀ ਅਜਿਹੇ ਮਾਨਵਤਾਵਾਦੀ ਕਾਰਜਾਂ 'ਚ ਹਿੱਸਾ ਲੈਣ ਲਈ ਹੋਰ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਉਤਸ਼ਾਹਿਤ ਕੀਤਾ | ਇਸ ਮੌਕੇ ਸੁਦਰਸ਼ਨ ਕਪੂਰ ਚੇਅਰਮੈਨ ਸਥਾਨਕ ਸਲਾਹਕਾਰ ਕਮੇਟੀ, ਡਾ. ਅਨੀਤਾ ਨਰਿੰਦਰ ਡੀਨ, ਕਮਿਊਨਿਟੀ ਡਿਵੈਲਪਮੈਂਟ ਇਨੀਸ਼ੀਏਟਿਵਜ਼, ਡਾ. ਪਿ੍ਯੰਕਾ ਬੱਸੀ ਨੋਡਲ ਅਫਸਰ ਯੁਵਾ ਭਲਾਈ, ਐੱਨ. ਐੱਸ. ਐੱਸ. ਵਲੰਟੀਅਰ, ਐੱਨ. ਸੀ. ਸੀ. ਕੈਡਿਟਸ ਮੌਜੂਦ ਰਹੇ |