24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਰੇਲਵੇ ਹਸਪਤਾਲ ਦੇ ਚੀਫ਼ ਮੈਡੀਕਲ ਸੁਪਰਡੈਂਟ ਡਾ. ਅਮਿਤ ਰਾਜ ਨੂੰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦਾ ਵਫ਼ਦ ਮਿਲਿਆ <br/>

ਅਜੀਤ ਡੈਸਕ 30-03-2026
ਅੰਮਿ੍ਤਸਰ, 29 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਰੇਲਵੇ ਕਾਲੋਨੀ ਬੀ-ਬਲਾਕ ਨਾਲ ਸੰਬੰਧਿਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਉੱਚ ਪੱਧਰੀ ਵਫ਼ਦ ਨੇ ਪ੍ਰਧਾਨ ਜਸਵੰਤ ਸਿੰਘ ਦੀ ਅਗਵਾਈ ਹੇਠ ਬੀ-ਬਲਾਕ ਸਥਿਤ ਡਿਵੀਜ਼ਨ ਰੇਲਵੇ ਹਸਪਤਾਲ ਦੇ ਚੀਫ਼ ਮੈਡੀਕਲ ਸੁਪਰਡੈਂਟ ਡਾ. ਅਮਿਤ ਰਾਜ ਨਾਲ ਮੁਲਾਕਾਤ ਕੀਤੀ | ਇਸ ਮੌਕੇ ਪ੍ਰਧਾਨ ਜਸਵੰਤ ਸਿੰਘ ਨੇ ਕਿਹਾ ਕਿ ਬੜੇ ਲੰਮੇ ਸਮੇਂ ਤੋਂ ਰੇਲਵੇ ਕਰਮਚਾਰੀਆਂ ਦੀ ਮੰਗ ਸੀ ਕਿ ਅੱਖਾਂ ਦੇ ਹਸਪਤਾਲ ਨੂੰ ਰੇਲਵੇ ਹਸਪਤਾਲ ਦੇ ਪੈਨਲ 'ਚ ਸ਼ਾਮਿਲ ਕੀਤਾ ਜਾਵੇ | ਪਹਿਲਾਂ ਰੇਲਵੇ ਪੈਨਲ 'ਚ ਅੱਖਾਂ ਦਾ ਹਸਪਤਾਲ ਨਾਂ ਹੋਣ ਕਾਰਨ ਮਰੀਜ਼ਾਂ ਨੂੰ ਫਿਰੋਜ਼ਪੁਰ ਜਾਂ ਦਿੱਲੀ ਰੈਫਰ ਕਰ ਦਿੱਤਾ ਜਾਂਦਾ ਸੀ, ਜਿਸ ਕਾਰਨ ਰੇਲਵੇ ਕਰਮਚਾਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਪਰ ਹੁਣ ਰੇਲਵੇ ਪੈਨਲ 'ਚ ਅੱਖਾਂ ਦੇ ਹਸਪਤਾਲ ਨੂੰ ਵੀ ਸ਼ਾਮਿਲ ਕਰਕੇ ਰੇਲਵੇ ਕਰਮਚਾਰੀਆਂ ਦੀ ਮੰਗ ਨੂੰ ਪੂਰਾ ਕੀਤਾ ਹੈ | ਉਨ੍ਹਾਂ ਦੱਸਿਆ ਕਿ ਰੇਲਵੇ ਪੈਨਲ 'ਚ 16 ਪ੍ਰਾਈਵੇਟ ਹਸਪਤਾਲਾਂ ਸ਼ਾਮਿਲ ਹਨ | ਸੁਸਾਇਟੀ ਵਲੋਂ ਇਸ ਉਪਰਾਲੇ ਲਈ ਡਾ. ਅਮਿਤ ਰਾਜ ਦਾ ਧੰਨਵਾਦ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਪ੍ਰਧਾਨ ਜਸਵੰਤ ਸਿੰਘ ਤੋਂ ਇਲਾਵਾ ਸੀਨੀਅਰ ਉੱਪ ਪ੍ਰਧਾਨ ਰਾਜ ਮਹਿੰਦਰ ਸਿੰਘ, ਮੀਤ ਪ੍ਰਧਾਨ ਕਸ਼ਮੀਰ ਸਿੰਘ ਕੋਟ ਖਾਲਸਾ, ਅੰਤਿ੍ੰਗ ਕਮੇਟੀ ਮੈਂਬਰ ਡਾ. ਅਮੀਰ ਸਿੰਘ ਐਕਸਰੇ ਵਾਲੇ, ਪਿ੍ੰਸ ਪਾਲ ਭਗਤ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਨੇ ਡੇਲਨੇਟ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਰਾਸ਼ਟਰੀ ਰੰਗਮੰਚ ਉਤਸਵ ਦੌਰਾਨ ਵਿਰਸਾ ਵਿਹਾਰ 'ਚ ਨਾਟਕ 'ਧੂਪ ਕਾ ਏਕ ਟੁਕੜਾ-ਡੇਢ ਇੰਚ ਉਪਰ' ਦਾ ਮੰਚਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।