12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਜੁਲਾਈ ਇਨਟੇਕ ਲਈ ਆਸਟ੍ਰੇਲੀਆ ਦੇ ਵੱਡੇ ਪੱਧਰ 'ਤੇ ਵੀਜ਼ੇ ਲਗਵਾਏਗੀ 'ਔਜ਼ੀ ਹੱਬ' <br/>

ਅਜੀਤ ਡੈਸਕ 27-03-2026
8 ਔਜ਼ੀ ਹੱਬ ਦੀ ਅੰਮਿ੍ਤਸਰ ਬ੍ਰਾਂਚ ਦੇ ਅੱਜ ਵੀ ਆ ਰਹੇ ਹਨ ਆਸਟ੍ਰੇਲੀਆ ਦੇ ਵੀਜ਼ੇ : ਕੰਗ, ਚੱਠਾ


ਅੰਮਿ੍ਤਸਰ, 26 ਮਾਰਚ (ਹਰਮਿੰਦਰ ਸਿੰਘ)-ਇਕ ਪਾਸੇ ਜਿੱਥੇ ਜਿਆਦਾਤਰ ਏਜੰਟ ਆਸਟ੍ਰੇਲੀਆ ਦੇ ਵੀਜ਼ੇ ਲਗਵਾਉਣ ਤੋਂ ਕੰਨੀ ਕਤਰਾ ਰਹੇ ਹਨ ਦੂਜੇ ਪਾਸੇ ਔਜੀ ਹੱਬ ਇੰਮੀਗ੍ਰੇਸ਼ਨ ਇਕਲੌਤੀ ਉਹ ਸੰਸਥਾ ਹੈ ਜੋ ਇਕ ਤੋਂ ਬਾਅਦ ਇਕ ਵਿਦਿਆਰਥੀਆਂ ਦਾ ਵੀਜ਼ਾ ਲਗਵਾ ਰਹੀ ਹੈ | ਇਸ ਸਬੰਧੀ ਇਕ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਔਜੀ ਹੱਬ ਦੇ ਐੱਮ.ਡੀ. ਹਰਮਨਜੀਤ ਸਿੰਘ ਕੰਗ ਅਤੇ ਅੰਮਿ੍ਤਸਰ ਬ੍ਰਾਂਚ ਦੇ ਐੱਮ.ਡੀ. ਕਰਨਵੀਰ ਸਿੰਘ ਚੱਠਾ ਨੇ ਦੱਸਿਆ ਕਿ ਅੱਜ ਹੀ ਇਕ ਹੋਰ ਵਿਦਿਆਰਥੀ ਸਰਤਾਰ ਸਿੰਘ ਜਿਸ ਨੇ ਪੰਜਾਬ ਬੋਰਡ ਤੋਂ +2 ਕੀਤੀ ਹੋਈ ਸੀ, ਦਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਹਾਸਿਲ ਹੋਇਆ ਹੈ | ਉਨ੍ਹਾਂ ਕਿਹਾ ਕਿ ਔਜੀ ਹੱਬ ਨੇ ਆਪਣੇ ਪਹਿਲਾਂ ਵਾਂਗ ਹੀ ਬਹੁਤ ਵਧੀਆ ਨਤੀਜੇ ਦਿੱਤੇ ਹਨ | ਅੰਮਿ੍ਤਸਰ ਬ੍ਰਾਂਚ ਦੇ ਐਮ.ਡੀ. ਕਰਨਵੀਰ ਸਿੰਘ ਚੱਠਾ ਨੇ ਕਿਹਾ ਕਿ 2026 ਦੇ ਜੁਲਾਈ ਇਨਟੇਕ ਲਈ ਦਾਖਲੇ ਚੱਲ ਰਹੇ ਹਨ | ਐੱਮ.ਡੀ. ਕੰਗ ਅਤੇ ਐੱਮ.ਡੀ. ਚੱਠਾ ਨੇ ਦੱਸਿਆ ਕਿ ਆਸਟ੍ਰੇਲੀਆ ਵਲੋਂ ਜਿਸ ਤਰ੍ਹਾਂ ਪੰਜਾਬ ਬੋਰਡ ਪਾਸ ਵਿਦਿਆਰਥੀਆਂ ਨੂੰ ਹੁਣ ਤੱਕ ਦਿਲ ਖੋਲ੍ਹ ਕੇ ਵੀਜ਼ੇ ਦਿੰਦੀ ਆਈ ਹੈ ਉਸੇ ਤਰ੍ਹਾਂ ਹੀ ਅੱਗੇ ਵੀਜ਼ੇ ਮਿਲਦੇ ਰਹਿਣਗੇ | ਜਿਨ੍ਹਾਂ ਵਿਦਿਆਰਥੀਆਂ ਨੇ 70 ਪ੍ਰਤੀਸ਼ਤ ਅੰਕਾਂ ਨਾਲ +2 ਪਾਸ ਕੀਤੀ ਹੈ, ਉਹ ਵਿਦਿਆਰਥੀ ਆਇਲਟਸ 'ਚੋਂ ਓਵਰਆਲ 6.5 ਬੈਂਡ, ਅਤੇ 1 ਮਡਿਊਲ ਵਿਚੋਂ 6 ਬੈਂਡ ਨਾਲ ਅਪਲਾਈ ਕਰ ਸਕਦੇ ਹਨ | ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਪੁਰਾਣੇ ਫੰਡਾਂ ਦੀ ਲੋੜ ਨਹੀਂ | ਇਸ ਦੇ ਨਾਲ ਹੀ ਗ੍ਰੈਜੂਏਸ਼ਨ ਪਾਸ ਵਿਦਿਆਰਥੀ ਮਾਸਟਰ ਡਿਗਰੀ ਜਾਂ ਫਿਰ ਸਪਾਊਸ ਵੀਜ਼ੇ 'ਤੇ ਆਸਟ੍ਰੇਲੀਆ ਜਾਣਾ ਚਾਹੁੰਦੇ ਹਨ ਉਨ੍ਹਾਂ ਲਈ ਜੁਲਾਈ ਇਨਟੇਕ ਬਹੁਤ ਵਧੀਆ ਮੌਕਾ ਹੈ | ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਲਈ ਜਾਵੇਗੀ | ਵਿਦਿਆਰਥੀਆਂ ਦੀ ਹਰ ਸਮੱਸਿਆ ਦਾ ਹੱਲ ਔਜੀ ਹੱਬ ਆਪਣੇ ਤਜਰਬੇ ਨਾਲ ਕਰਦੀ ਹੈ | ਚਾਹਵਾਨ ਵਿਦਿਆਰਥੀ 'ਔਜੀ ਹੱਬ' ਦੇ ਅੰਮਿ੍ਤਸਰ ਦਫ਼ਤਰ ਰਣਜੀਤ ਐਵੀਨਿਊ, ਡੀ. ਬਲਾਕ ਸਾਹਮਣੇ ਮਹਿੰਦਰਾ ਏਜੰਸੀ ਜਾਂ ਬਟਾਲਾ ਅਤੇ ਗੁਰਦਾਸਪੁਰ ਦਫਤਰ ਵਿਖੇ ਆ ਕੇ ਮਿਲ ਸਕਦੇ ਹਨ |


ਪਿਛਲੀ ਖ਼ਬਰ ਪੈਟਰੋਲ-ਡੀਜ਼ਲ ਦੀ ਸਪਲਾਈ ਬੰਦ ਹੋਣ ਦੀਆਂ ਅਫ਼ਵਾਹਾਂ ਤੋਂ ਲੋਕ ਬਚਣ : ਡੀ. ਸੀ. <br/> ਅਗਲੀ ਖ਼ਬਰ ਨਰਸਿੰਗ ਸਟਾਫ ਅਣਮਿੱਥੇ ਸਮੇਂ ਦੀ ਹੜਤਾਲ 'ਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।