12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਨਰਸਿੰਗ ਸਟਾਫ ਅਣਮਿੱਥੇ ਸਮੇਂ ਦੀ ਹੜਤਾਲ 'ਤੇ

ਧਰਨੇ ਨੂੰ ਸੰਬੋਧਨ ਕਰਦੀ ਹੋਈ ਨਰਸਿੰਗ ਐਸੋਸੀਏਸ਼ਨ ਦੀ ਆਗੂ ਅਰਸ਼ਪ੍ਰੀਤ ਕੌਰ | ਨਾਲ ਖੜੇ ਸ੍ਰੀਮਤੀ ਰਾਜ ਬੇਦੀ | ਤਸਵੀਰਾਂ : ਹਰਜੀਤ ਸਿੰਘ
ਗੁਰੂ ਨਾਨਕ ਦੇਵ ਹਸਪਤਾਲ ਦੇ ਗੇਟ ਮੂਹਰੇ ਧਰਨਾ ਲਾ ਕੇ ਬੈਠੇ ਨਰਸਿੰਗ ਸਟਾਫ ਦੇ ਮੈਂਬਰ |
27-03-2026

ਅੰਮਿ੍ਤਸਰ, 26 ਮਾਰਚ (ਰੇਸ਼ਮ ਸਿੰਘ)-ਪੰਜਾਬ ਰਾਜ ਦੇ ਮੈਡੀਕਲ ਸਿੱਖਿਆ ਵਿਭਾਗ ਦਾ ਸਮੂਹ ਨਰਸਿੰਗ ਸਟਾਫ ਆਪਣੀ 4600 ਗ੍ਰੇਡ-ਪੇਅ ਦੀ ਮੰਗ ਨੂੰ ਲੈ ਕੇ ਐਲਾਨੀ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਚਲਿਆ ਗਿਆ ਹੈ, ਜਿਸ ਨਾਲ ਇਥੇ ਸਰਕਾਰੀ ਮੈਡੀਕਲ ਕਾਲਜ ਤੇ ਗੁਰੂ ਨਾਨਕ ਦੇਵ ਹਸਪਤਾਲ 'ਚ ਇਲਾਜ ਲਈ ਆਏ ਮਰੀਜ਼ਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਹਾਲਾਂਕਿ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਲਈ ਸਟਾਫ ਮੁਹੱਈਆ ਕਰਵਾਇਆ ਗਿਆ ਹੈ | ਅੱਜ ਇਥੇ ਯੂਨਾਈਟਿਡ ਨਰਸਿੰਗ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਮਨਜੀਤ ਸਿੰਘ ਗਿੱਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹੜਤਾਲ ਅਚਾਨਕ ਨਹੀਂ ਕੀਤੀ ਗਈ, ਬਲਕਿ ਪਿਛਲੇ ਲਗਭਗ 5-6 ਸਾਲਾਂ ਤੋਂ ਨਰਸਿੰਗ ਸਟਾਫ ਵਲੋਂ ਆਪਣੀ ਜਾਇਜ਼ ਮੰਗ ਅਤੇ ਸਰਕਾਰ ਵਲੋਂ ਗੈਰ-ਸੰਵਿਧਾਨਕ ਢੰਗ ਨਾਲ ਘਟਾਏ ਗਏ ਗ੍ਰੇਡ ਪੇਅ ਸੰਬੰਧੀ ਵੱਖ-ਵੱਖ ਸਰਕਾਰਾਂ ਅੱਗੇ ਵਾਰ-ਵਾਰ ਬੇਨਤੀਆਂ ਕੀਤੀਆਂ ਜਾ ਰਹੀਆਂ ਸਨ ਪਰ ਨਾ ਪਿਛਲੀਆਂ ਸਰਕਾਰਾਂ ਅਤੇ ਨਾ ਹੀ ਮੌਜੂਦਾ ਸਰਕਾਰ ਨੇ ਇਸ ਮੰਗ ਵੱਲ ਕੋਈ ਧਿਆਨ ਦਿੱਤਾ | ਉਨ੍ਹਾਂ ਦੱਸਿਆ ਕਿ ਨਰਸਿੰਗ ਸਟਾਫ ਦਾ ਗ੍ਰੇਡ ਪੇਅ ਸ਼ੁਰੂ ਤੋਂ 4600 ਰੁਪਏ ਸੀ, ਜਿਸ ਨੂੰ ਸਾਲ 2021 ਵਿਚ ਸਰਕਾਰ ਵਲੋਂ ਬਿਨਾਂ ਕਿਸੇ ਵਾਜਬ ਕਾਰਨ ਦੇ ਘਟਾ ਕੇ 2800 ਰੁਪਏ ਕਰ ਦਿੱਤਾ ਗਿਆ | ਇਸ ਕਾਰਨ ਨਰਸਿੰਗ ਕੈਡਰ ਦੀ ਤਨਖਾਹ ਵਿਚ ਲਗਭਗ ਅੱਧਾ ਘਾਟਾ ਪਿਆ ਹੈ | ਬੀਤੇ ਦਿਨ ਮੈਡੀਕਲ ਸਿੱਖਿਆ ਵਿਭਾਗ ਦੇ ਪਿ੍ੰਸੀਪਲ ਸਕੱਤਰ ਵਲੋਂ ਇਕ ਹੁਕਮ ਜਾਰੀ ਕਰਕੇ ਐਸਮਾ ਐਕਟ ਲਾਗੂ ਕੀਤਾ ਗਿਆ ਤਾਂ ਜੋ ਨਰਸਿੰਗ ਸਟਾਫ ਨੂੰ ਡਰਾ ਧਮਕਾ ਕੇ ਹੜਤਾਲ 'ਤੇ ਜਾਣ ਤੋਂ ਰੋਕਿਆ ਜਾ ਸਕੇ | ਪਰ ਇਸ ਦਾ ਨਰਸਿੰਗ ਸਟਾਫ 'ਤੇ ਕੋਈ ਅਸਰ ਨਹੀਂ ਪਿਆ ਅਤੇ ਤਿੰਨਾਂ ਸਰਕਾਰੀ ਮੈਡੀਕਲ ਕਾਲਜਾਂ 'ਅੰਮਿ੍ਤਸਰ, ਪਟਿਆਲਾ ਅਤੇ ਮੋਹਾਲੀ' ਦਾ ਸਮੂਹ ਨਰਸਿੰਗ ਸਟਾਫ ਐਸਮਾ ਲਾਗੂ ਹੋਣ ਦੇ ਬਾਵਜੂਦ ਆਪਣੇ ਹੱਕ ਲਈ ਧਰਨੇ 'ਤੇ ਬੈਠ ਗਿਆ | ਐਸੋਸੀਏਸ਼ਨ ਦੇ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਪਹਿਲਾਂ ਹੋ ਚੁੱਕੀਆਂ ਕਈ ਮੀਟਿੰਗਾਂ ਵਿਚ ਮੰਨ ਚੁੱਕੀ ਹੈ ਕਿ ਨਰਸਿੰਗ ਕੈਡਰ ਦੀ 4600 ਗ੍ਰੇਡ ਪੇ ਦੀ ਮੰਗ ਪੂਰੀ ਤਰ੍ਹਾਂ ਜਾਇਜ਼ ਹੈ, ਪਰ ਇਸ ਦੇ ਬਾਵਜੂਦ ਹੱਲ ਕਰਨ ਦੀ ਬਜਾਏ ਸਰਕਾਰ ਐਸਮਾ ਵਰਗੇ ਕਦਮ ਚੁੱਕ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਇਸ ਵਾਰ ਸਾਡੀ ਲੜਾਈ ਆਰ-ਪਾਰ ਦੀ ਹੈ |

ਪਿਛਲੀ ਖ਼ਬਰ ਜੁਲਾਈ ਇਨਟੇਕ ਲਈ ਆਸਟ੍ਰੇਲੀਆ ਦੇ ਵੱਡੇ ਪੱਧਰ 'ਤੇ ਵੀਜ਼ੇ ਲਗਵਾਏਗੀ 'ਔਜ਼ੀ ਹੱਬ'
ਅਗਲੀ ਖ਼ਬਰ ਸ਼ਹਿਰ 'ਚ ਪੈਟਰੋਲ/ਡੀਜ਼ਲ ਖ਼ਤਮ ਹੋਣ ਦੀਆਂ ਅਫ਼ਵਾਹਾਂ ਨੇ ਮਾਹੌਲ ਕੀਤਾ ਗਰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।