12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਸ਼ਹਿਰ 'ਚ ਪੈਟਰੋਲ/ਡੀਜ਼ਲ ਖ਼ਤਮ ਹੋਣ ਦੀਆਂ ਅਫ਼ਵਾਹਾਂ ਨੇ ਮਾਹੌਲ ਕੀਤਾ ਗਰਮ <br/>

ਅਜੀਤ ਡੈਸਕ 27-03-2026

ਅੰਮਿ੍ਤਸਰ, 26 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਅੱਜ ਸ਼ਾਮ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ ਸ਼ਹਿਰ ਦੇ ਵੱਖ-ਵੱਖ ਪੈਟਰੋਲ ਪੰਪਾਂ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ | ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀ ਘਾਟ ਬਾਰੇ ਸੋਸ਼ਲ ਮੀਡੀਆ 'ਤੇ ਫੈਲ ਰਹੀ ਗਲਤ ਜਾਣਕਾਰੀ ਕਾਰਨ ਲੋਕ ਤੇਲ ਭਰਨ ਲਈ ਪੰਪਾਂ 'ਤੇ ਭੱਜੇ | ਕੁਝ ਹੀ ਮਿੰਟਾਂ 'ਚ ਸ਼ਹਿਰ ਦੇ ਜ਼ਿਆਦਾਤਰ ਪੈਟਰੋਲ ਪੰਪਾਂ 'ਤੇ ਵੱਡੀ ਭੀੜ ਇਕੱਠੀ ਹੋ ਗਈ, ਜਿਸ ਨਾਲ ਆਵਾਜਾਈ 'ਚ ਵਿਘਨ ਪਿਆ | ਦਰਅਸਲ ਪੱਛਮੀ ਏਸ਼ੀਆ 'ਚ ਟਕਰਾਅ ਕਾਰਨ ਰਸੋਈ ਗੈਸ ਤੋਂ ਬਾਅਦ ਹੁਣ ਪੈਟਰੋਲ/ਡੀਜ਼ਲ ਨੂੰ ਲੈ ਕੇ ਸਥਿਤੀ ਵੀ ਵਿਗੜਨੀ ਸ਼ੁਰੂ ਹੋ ਗਈ ਹੈ | ਸ਼ਹਿਰ 'ਚ ਜਿਵੇਂ ਹੀ ਪੈਟਰੋਲ ਦੀ ਕਮੀ ਦੀ ਖ਼ਬਰ ਫੈਲੀ ਅਚਾਨਕ ਸ਼ਹਿਰ ਦੇ ਸਾਰਿਆਂ ਹੀ ਪੰਪਾਂ 'ਤੇ ਪੈਟਰੋਲ ਪੁਆਉਣ ਲਈ ਵਾਹਨ ਚਾਲਕਾਂ ਦੀ ਲੰਮੀਆਂ ਕਤਾਰਾਂ ਦਿਖਾਈ ਦਿੱਤੀਆਂ | ਇਨ੍ਹਾਂ ਅਫਵਾਹਾਂ ਦੇ ਚੱਲਦੇ ਸ਼ਹਿਰ ਦੇ ਕੋਰਟ ਰੋਡ, ਐੱਮ. ਐੱਮ. ਮਾਲਵੀਆ ਰੋਡ, ਟੇਲਰ ਰੋਡ, ਰੇਲਵੇ ਰੋਡ, 100 ਫੁੱਟੀ ਰੋਡ, ਰਾਮ ਤਲਾਈ ਚੌਂਕ, ਬਟਾਲਾ ਰੋਡ, ਮਜੀਠਾ ਰੋਡ, ਤਰਨ ਤਾਰਨ ਰੋਡ ਸਮੇਤ ਲਗਭਗ ਹਰੇਕ ਜਗ੍ਹਾ 'ਤੇ ਪੈਟਰੋਲ ਪੰਪਾਂ 'ਤੇ ਵਾਹਨ ਚਾਲਕਾਂ ਦੀ ਭਾਰੀ ਭੀੜ੍ਹ ਦੇਖਣ ਨੂੰ ਮਿਲੀ ਅਤੇ ਸਾਰੇ ਹੀ ਪੈਟਰੋਲ ਪੰਪਾਂ 'ਤੇ ਲੰਬੀਆਂ ਕਤਾਰਾਂ ਲੱਗ ਗਈਆਂ, ਜਿਸ ਨਾਲ ਲੋਕ ਘੰਟਿਆਂ ਤੱਕ ਪ੍ਰੇਸ਼ਾਨ ਰਹੇ | ਇਸ ਦੇ ਨਾਲ ਹੀ ਕਈ ਪੈਟਰੋਲ ਪੰਪ ਆਊਟ ਆਫ ਸਟਾਕ ਹੋਣ ਕਰਕੇ ਬੰਦ ਪਾਏ ਗਏ |

ਪਿਛਲੀ ਖ਼ਬਰ ਨਰਸਿੰਗ ਸਟਾਫ ਅਣਮਿੱਥੇ ਸਮੇਂ ਦੀ ਹੜਤਾਲ 'ਤੇ <br/> ਅਗਲੀ ਖ਼ਬਰ ਨਿਗਮ ਦੇ ਅਸਟੇਟ ਵਿਭਾਗ ਨੇ ਲਾਰੈਂਸ ਰੋਡ ਵਿਖੇ ਨਾਜਾਇਜ਼ ਕਬਜ਼ਿਆਂ 'ਤੇ ਕੀਤੀ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।