12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਛੁੱਟੀ ਵਾਲੇ ਦਿਨ ਵੀ ਖੁਲ੍ਹੇ ਰਹੇ ਪ੍ਰਾਪਰਟੀ ਟੈਕਸ ਵਿਭਾਗ ਦੇ ਦਫ਼ਤਰ

ਅਜੀਤ ਡੈਸਕ 27-03-2026
ਅੰਮਿ੍ਤਸਰ, 26 ਮਾਰਚ (ਹਰਮਿੰਦਰ ਸਿੰਘ)-ਚਾਲੂ ਮਾਲੀ ਸਾਲ ਦੇ ਅਖੀਰਲੇ ਦਿਨਾਂ 'ਚ ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਦੇ ਟੀਚੇ ਨੂੰ ਪੂਰਾ ਕਰਨ ਅਤੇ ਜਾਇਦਾਦ ਕਰਦਾਤਾਂ ਨੂੰ ਜੁਰਮਾਨੇ ਤੋਂ ਬਚਾਉਣ ਲਈ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਗਾਹਕ ਸਹੂਲਤ ਕੇਂਦਰ ਅਤੇ ਪ੍ਰਾਪਰਟੀ ਟੈਕਸ ਵਿਭਾਗ ਦੇ ਵੱਖ ਵੱਖ ਜ਼ੋਨਾਂ 'ਚ ਮੌਜੂਦ ਦਫ਼ਤਰ ਖੁਲ੍ਹੇ ਰੱਖੇ ਗਏ | ਇਸ ਦੌਰਾਨ ਅੱਜ 16 ਲੱਖ ਰੁਪਏ ਦੀ ਰਾਸ਼ੀ ਟੈਕਸ ਵਜੋਂ ਜਮ੍ਹਾਂ ਹੋਈ | ਜਿਸ ਨਾਲ ਵਿਭਾਗ ਦੇ ਖਾਤੇ 'ਚ ਚਾਲੂ ਵਿੱਤੀ ਸਾਲ 'ਚ 43.72 ਕਰੋੜ ਰੁਪਏ ਪ੍ਰਾਪਰਟੀ ਟੈਕਸ ਵਜੋਂ ਜਮਾਂ ਹੋ ਗਏ ਹਨ | ਜਦੋਂ ਕਿ ਇਸ ਵਿਭਾਗ ਨੂੰ ਨਿਗਮ ਦੇ ਬਜਟ 'ਚ 55 ਕਰੋੜ ਦਾ ਟੀਚਾ ਦਿਤਾ ਗਿਆ ਸੀ | ਇਸ ਟੀਚੇ ਨੂੰ ਪੂਰਾ ਕਰਨ ਲਈ ਵਿਭਾਗ ਕੋਲ ਇਸ ਵੇਲੇ ਕੇਵਲ ਪੰਜ ਦਿਨ ਹੀ ਬਾਕੀ ਬਚੇ ਹਨ |
ਪਿਛਲੀ ਖ਼ਬਰ ਨਿਊ ਅੰਮਿ੍ਤਸਰ 'ਚ ਪ੍ਰਸ਼ਾਸਨਿਕ ਅਣਗਹਿਲੀ ਦੀ ਮਾਰ ਹੇਠ 7 ਏਕੜ ਪਾਰਕ ਗੰਦਗੀ, ਜੰਗਾਲੇ ਪੰਘੂੜੇ ਅਤੇ ਖਰਾਬ ਝੂਲੇ ਕਾਰਨ ਇ... ਅਗਲੀ ਖ਼ਬਰ ਨੌਜਵਾਨ ਦੀ ਤੇਜ਼ ਰਫ਼ਤਾਰ ਕਾਰ ਵਲੋਂ ਟੱਕਰ ਮਾਰਨ ਕਾਰਨ ਹੋਈ ਦਰਦਨਾਕ ਮੌਤ ਦਰਬਾਰ ਸਾਹਿਬ ਤੋਂ ਸੇਵਾ ਕਰਕੇ ਆ ਰਿਹਾ ਸੀ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।