09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪਿੰਡ ਵਡਾਲਾ ਕਲਾਂ-ਖੁਰਦ ਵਿਖੇ ਤੀਸਰਾ ਧਾਰਮਿਕ ਸਮਾਗਮ 20 ਨੂੰ <br/>

ਅਜੀਤ ਡੈਸਕ 07-03-2026
ਬਾਬਾ ਬਕਾਲਾ ਸਾਹਿਬ, 6 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਵਡਾਲਾ ਕਲਾਂ-ਵਡਾਲਾ ਖੁਰਦ ਵਿਖੇ ਹੋਲੇ ਮਹੱਲੇ ਨੂੰ ਸਮਰਪਿਤ ਤੀਸਰਾ ਧਾਰਮਿਕ ਸਮਾਗਮ ਬਾਬਾ ਬਿਸ਼ਨ ਸਿੰਘ ਲੰਗਰ ਹਾਲ (ਸੂਏ ਵਾਲਾ ਪੁਲ) ਉਪਰ ਸਾਧ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ | 20 ਮਾਰਚ ਨੂੰ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਦਾਰਬਾਰ ਹੋਵੇਗਾ, ਜਿਸ ਵਿਚ ਸ਼ਾਮ 6 ਤੋਂ 11 ਵਜੇ ਰਾਤ ਤੱਕ ਭਾਈ ਬਲਜਿੰਦਰ ਸਿੰਘ ਹਜ਼ੂਰੀ ਰਾਗੀ ਗੁ: ਬਾਬਾ ਬਕਾਲਾ ਸਾਹਿਬ, ਭਾਈ ਹਰਪ੍ਰੀਤ ਸਿੰਘ ਜੰਡਿਆਲਾ ਗੁਰੂ ਪ੍ਰਚਾਰਕ, ਕਥਾ ਵਾਚਕ ਗਿਆਨੀ ਸਤਵੰਤ ਸਿੰਘ (ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅੰਮਿ੍ਤਸਰ) ਅਤੇ ਭਾਈ ਚਾਨਣ ਸਿੰਘ ਬੀ.ਏ. ਸੂਰਵਿੰਡ ਇੰਟਰਨੈਸ਼ਨਲ ਗੋਲਡ ਮੈਡਸਿਲਟ ਕਵੀਸ਼ਰੀ ਜਥੇ ਗੁਰੂ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ, ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਸ੍ਰੀ ਆਨੰਦਪੁਰ ਸਾਹਿਬ ਵਾਲੇ ਉਚੇਚੇ ਤੌਰ 'ਤੇ ਦਰਸ਼ਨ ਦੇਣਗੇ |

ਪਿਛਲੀ ਖ਼ਬਰ ਪਿੰਡ ਛੀਨਾ ਕਰਮ ਸਿੰਘ ਵਿਖੇ ਮੁਫ਼ਤ ਇਲਾਜ ਕਾਰਡ ਬਣਾਉਣ ਲਈ ਕੈਂਪ ਲਗਾਇਆ <br/> ਅਗਲੀ ਖ਼ਬਰ ਨਵ-ਨਿਯੁਕਤ ਚੇਅਰਮੈਨ ਯਾਦਵਿੰਦਰ ਸਿੰਘ ਪੰਧੇਰ ਨੂੰ ਤਲਬੀਰ ਗਿੱਲ ਨੇ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।