09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਨਵ-ਨਿਯੁਕਤ ਚੇਅਰਮੈਨ ਯਾਦਵਿੰਦਰ ਸਿੰਘ ਪੰਧੇਰ ਨੂੰ ਤਲਬੀਰ ਗਿੱਲ ਨੇ ਕੀਤਾ ਸਨਮਾਨਿਤ <br/>

ਅਜੀਤ ਡੈਸਕ 07-03-2026
ਮਜੀਠਾ, 6 ਮਾਰਚ (ਜਗਤਾਰ ਸਿੰਘ ਸਹਿਮੀ)-ਬੀਤੇ ਦਿਨ ਵਿਧਾਨ ਸਭਾ ਹਲਕਾ ਮਜੀਠਾ ਅਧੀਨ ਆਉਂਦੇ ਬਲਾਕ ਮਜੀਠਾ ਦੀ ਬਲਾਕ ਸੰਮਤੀ ਦੇ ਚੇਅਰਮੈਨ ਦੀ ਹੋਈ ਚੋਣ ਦੌਰਾਨ ਚੁਣੇ ਗਏ ਆਮ ਆਦਮੀ ਪਾਰਟੀ (ਆਪ) ਦੇ ਚੇਅਰਮੈਨ ਯਾਦਵਿੰਦਰ ਸਿੰਘ ਪੰਧੇਰ ਨੂੰ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਸ਼ੁੱਭ ਇਛਾਵਾਂ ਦਿੱਤੀਆਂ ਤੇ ਯਾਦਗਾਰੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨਵ ਨਿਯੁਕਤ ਚੇਅਰਮੈਨ ਯਾਦਵਿੰਦਰ ਸਿੰਘ ਪੰਧੇਰ ਨੇ ਤਲਬੀਰ ਸਿੰਘ ਗਿੱਲ ਨੂੰ ਵਿਸ਼ਵਾਸ ਦਿਵਾਇਆ ਤੇ ਕਿਹਾ ਕਿ ਜੋ ਉਨ੍ਹਾਂ ਨੂੰ ਪਾਰਟੀ ਵਲੋਂ ਬਲਾਕ ਸੰਮਤੀ ਦਾ ਚੇਅਰਮੈਨ ਨਿਯੁਕਤ ਕਰਕੇ ਵੱਡੀ ਤੇ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦਾ ਪੂਰਾ ਯਤਨ ਕਰਨਗੇ ਤਾਂ ਜੋ ਪਾਰਟੀ ਨੂੰ ਹਲਕੇ ਵਿਚ ਹੋਰ ਵੀ ਮਜਬੂਤ ਕੀਤਾ ਜਾਵੇ | ਇਸ ਮੌਕੇ ਡਾ. ਕਸ਼ਮੀਰ ਸਿੰਘ ਪੰਧੇਰ, ਜਸਵੰਤ ਸਿੰਘ ਸਰਪੰਚ ਵੀਰਮ, ਪਰਮਿੰਦਰ ਸਿੰਘ ਪੰਚ ਪੰਧੇਰ, ਬਲਜੀਤ ਸਿੰਘ ਪੰਦੇਰ, ਚਰਨਜੀਤ ਸਿੰਘ ਸਰਪੰਚ ਵਡਾਲਾ, ਗੁਰਪ੍ਰੀਤ ਸਿੰਘ ਸਰਪੰਚ ਮਹੱਦੀਪੁਰਾ, ਜੁਗਰਾਜ ਸਿੰਘ ਸਰਪੰਚ ਕੋਟਲਾ ਗੁਜਰਾ, ਦੁਰਗਾ ਦਾਸ ਸਰਪੰਚ ਧਰਮਕੋਟ, ਦਲੇਰ ਸਿੰਘ ਸੈਕਟਰੀ, ਰੁਪਿੰਦਰ ਸਿੰਘ ਬਲਾਕ ਪ੍ਰਧਾਨ, ਬੀਰੋ ਸਰਪੰਚ ਜੌਹਲ, ਗੁਰਨੂਪ ਸਿੰਘ ਸਰਪੰਚ ੀਂਦੇਰ ਖੁਰਦ, ਸੁਖਦੇਵ ਸਿੰਘ ਸਰਪੰਚ ਪਧੇਰ ਕਲਾਂ, ਸਿਮਰਜੀਤ ਸਿੰਘ ਪੰਧੇਰ, ਸੁਖਜਿੰਦਰ ਸਿੰਘ ਪੰਦੇਰ ਬਲਵੀਰ ਸਿੰਘ ਵਡਾਲਾ, ਜਰਮਨਜੀਤ ਸਿੰਘ ਸਰਪੰਚ ਦਾਦੂਪੁਰਾ, ਜਗਦੀਸ਼ ਪੰਧੇਰ, ਜਗਤਾਰ ਸਿੰਘ ਸਰਪੰਚ ਭੋਮਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਵਡਾਲਾ ਕਲਾਂ-ਖੁਰਦ ਵਿਖੇ ਤੀਸਰਾ ਧਾਰਮਿਕ ਸਮਾਗਮ 20 ਨੂੰ <br/> ਅਗਲੀ ਖ਼ਬਰ ਅੱਜ ਬਿਜਲੀ ਸਪਲਈ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।