27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ 'ਸਿੱਖ ਧਰਮ ਦੀ ਮੁਢਲੀ ਜਾਣਕਾਰੀ' ਦਾ ਕੋਰਸ ਕਰਨਾ ਹੋਇਆ ਲਾਜ਼ਮੀ

ਅਕਾਦਮਿਕ ਕੌਂਸਲ ਦੀ ਮੀਟਿੰਗ ਦੌਰਾਨ ਉਪ ਕੁਲਪਤੀ ਡਾ. ਕਰਮਜੀਤ ਸਿੰਘ ਨਾਲ ਡੀਨ ਡਾ. ਹਰਵਿੰਦਰ ਸਿੰਘ ਸੈਣੀ, ਰਜਿਸਟਰਾਰ ਡਾ. ਕੇ. ਐੱਸ. ਚਾਹਲ | ਤਸਵੀਰ : ਹਰਜੀਤ ਸਿੰਘ <br/> 07-03-2026
ਅੰਮਿ੍ਤਸਰ, 6 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਦੀ ਮੀਟਿੰਗ 'ਚ ਅਕਾਦਮਿਕ ਸਾਲ 2026-27 ਤੋਂ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ 'ਚ ਗੁਰੂ ਨਾਨਕ ਅਧਿਐਨ ਵਿਭਾਗ ਵਲੋਂ ਤਿਆਰ ਕੀਤਾ ਗਿਆ 'ਸਿੱਖ ਧਰਮ ਦੀ ਮੁੱਢਲੀ ਜਾਣਕਾਰੀ' ਦਾ ਕੋਰਸ ਯੂ. ਜੀ. ਪ੍ਰੋਗਰਾਮ 'ਚ ਲਾਜ਼ਮੀ ਵਿਸ਼ੇ ਵਜੋਂ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ | ਇਹ ਦੋ ਕ੍ਰੈਡਿਟ ਦਾ ਕੋਰਸ ਹੋਵੇਗਾ | ਉਪ ਕੁਲਪਤੀ ਵਲੋਂ ਪ੍ਰਵਾਣਤ ਬੋਰਡ ਆਫ ਕੰਟਰੋਲ, ਗੁਰੂ ਨਾਨਕ ਅਧਿਐਨ ਵਿਭਾਗ ਦੀ ਇਕੱਤਰਤਾ ਦੀ ਕਾਰਵਾਈ ਅਨੁਸਾਰ ਇਸ ਕੋਰਸ ਨੂੰ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ 'ਚ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣ ਸੰਬੰਧੀ ਸਿਫ਼ਾਰਸ਼ਾਂ 'ਤੇ ਅੱਜ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਵਲੋਂ ਮੋਹਰ ਲਗਾ ਦਿੱਤੀ ਗਈ | ਜਿਸ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਕਰਮਜੀਤ ਸਿੰਘ ਕਰ ਰਹੇ ਸਨ | ਇਹ ਕੋਰਸ ਆਨਲਾਈਨ ਮਾਧਿਅਮ ਰਾਹੀਂ ਓ.ਡੀ.ਐੱਲ. ਐਂਡ ਆਨਲਾਈਨ ਸਟੱਡੀ ਭਾਗ ਵਲੋਂ ਪੜ੍ਹਾਇਆ ਜਾਵੇਗਾ | ਮੀਟਿੰਗ ਦੌਰਾਨ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਯੂਨੀਵਰਸਿਟੀ ਕੈਂਪਸ 'ਚ ਸਥਿਤ ਸੈਂਟਰ ਫਾਰ ਸਾਊਥ ਸੈਂਟਰਲ ਏਸ਼ੀਆ ਸਟੱਡੀਜ਼ ਦਾ ਨਾਮ ਬਦਲ ਕੇ ਹੁਣ ਸੈਂਟਰ ਫਾਰ ਸੈਂਟਰਲ ਏਸ਼ੀਆ ਸਟੱਡੀਜ਼ ਰੱਖਿਆ ਜਾਵੇਗਾ | ਇਸ ਦੌਰਾਨ ਡਾਇਰੈਕਟਰ ਓ.ਡੀ.ਐੱਲ. ਅਤੇ ਆਨਲਾਈਨ ਸਟੱਡੀ ਅਧੀਨ ਚੱਲ ਰਹੇ ਪ੍ਰੋਗਰਾਮਾਂ ਦੇ ਸਿਲੇਬਸ ਵਿਚ ਯੂਨੀਵਰਸਿਟੀ ਅਤੇ ਕਾਲਜਾਂ ਵਿਚ ਪੜ੍ਹਾਏ ਜਾਂਦੇ ਇਨਵਾਇਰਨਮੈਂਟਲ ਸਟੱਡੀਜ਼, ਡਰੱਗ ਐਬਿਊਜ਼ ਪ੍ਰੋਬਲਮ ਮੈਨੇਜਮੈਂਟ ਐਂਡ ਪਿ੍ਵੈਂਸ਼ਨ, ਹਿਊਮਨ ਰਾਈਟਸ ਅਤੇ ਹਿਊਮਨ ਵੈਲਿਊਜ਼ ਐਂਡ ਅੰਡਰਸਟੈਂਡਿੰਗ ਹਾਰਮਨੀ ਵਰਗੇ ਕੋਰਸਾਂ ਨੂੰ ਸੈਸ਼ਨ 2026-27 ਤੋਂ ਆਨਲਾਈਨ ਮੋਡ ਵਿਚ ਲਾਗੂ ਕੀਤਾ ਜਾਵੇਗਾ | ਉਪ ਕੁਲਪਤੀ ਨੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਨੇ ਅਮਰੀਕਾ ਦੀ ਯੂਨੀਵਰਸਿਟੀ ਆਫ ਮੇਰੀਲੈਂਡ ਨਾਲ ਅਕਾਦਮਿਕ ਸਹਿਯੋਗ ਲਈ ਸਮਝੌਤਾ (ਐੱਮ.ਓ.ਯੂ.) ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ | ਉਨ੍ਹਾਂ ਅੱਗੇ ਦੱਸਿਆ ਕਿ ਸ਼ੁਰੂਆਤੀ ਪੜਾਅ ਵਿਚ ਕੰਪਿਊਟਰ ਸਾਇੰਸ ਨਾਲ ਜੁੜੇ ਲਗਭਗ 60 ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇਗੀ, ਜਿਨ੍ਹਾਂ ਵਿਚੋਂ 30 ਵਿਦਿਆਰਥੀਆਂ ਨੂੰ ਆਨਲਾਈਨ ਇੰਟਰਐਕਸ਼ਨ ਅਤੇ ਸਾਂਝੇ ਅਕਾਦਮਿਕ ਪ੍ਰੋਗਰਾਮਾਂ ਦਾ ਮੌਕਾ ਮਿਲੇਗਾ | ਮੀਟਿੰਗ ਦੀ ਸ਼ੁਰੂਆਤ ਵਿਚ ਡੀਨ ਅਕਾਦਮਿਕ ਮਾਮਲੇ ਡਾ. ਹਰਿੰਦਰ ਸਿੰਘ ਸੈਣੀ ਨੇ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਦਾ ਉਚੇਚੇ ਤੌਰ 'ਤੇ ਜ਼ਿਕਰ ਕੀਤਾ, ਜਦਕਿ ਬਾਅਦ ਵਿਚ ਰਜਿਸਟਰਾਰ ਡਾ. ਕੇ. ਐੱਸ. ਚਾਹਲ ਵਲੋਂ ਮੀਟਿੰਗ ਦਾ ਏਜੰਡਾ ਪੇਸ਼ ਕੀਤਾ ਗਿਆ |

ਪਿਛਲੀ ਖ਼ਬਰ ਮਹਿਲਾ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਸਿੱਖਿਆ ਦਫਤਰ ਵਿਖੇ ਸਿਹਤ ਜਾਗਰੂਕਤਾ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਨਿੱਜੀ ਹਸਪਤਾਲ 'ਚ ਦਾਖ਼ਲ ਹੋ ਕੇ ਮਰੀਜ਼ਾਂ 'ਤੇ ਰੰਗ ਪਾਉਣ ਵਾਲਾ ਨਾਬਾਲਗ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।