13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਹੁਸ਼ਿਆਰਪੁਰ ਦੇ ਰਹਿਣ ਵਾਲੇ ਨੌਜਵਾਨ ਨੇ ਅੰਮਿ੍ਤਸਰ 'ਚ ਪੁਲ ਤੋਂ ਮਾਰੀ ਛਾਲ

ਕਚਿਹਰੀ ਚੌਕ 'ਚ ਪੁੱਲ ਤੇ ਲਮਕਿਆ ਨੌਜਵਾਨ ਜਸਪਾਲ ਸਿੰਘ ਅਤੇ ਹੇਠਾਂ ਡਿੱਗਣ ਮਗਰੋਂ ਜ਼ਖ਼ਮੀ ਹਾਲਤ 'ਚ ਜਸਪਾਲ ਸਿੰਘ | ਤਸਵੀਰਾਂ : ਹਰਜੀਤ ਸਿੰਘ <br/> 01-02-2026
ਅੰਮਿ੍ਤਸਰ, 31 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਅੱਜ ਅੰਮਿ੍ਤਸਰ ਦੇ ਕਚਹਿਰੀ ਚੌਕ 'ਚ ਇਕ ਨੌਜਵਾਨ ਨੇ ਪੁਲ ਤੋਂ ਛਾਲ ਮਾਰ ਦਿੱਤੀ | ਸੂਚਨਾ ਮਿਲਦੇ ਹੀ ਅੰਮਿ੍ਤਸਰ ਪੁਲਿਸ ਅਤੇ ਫਾਇਰ ਬਿ੍ਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ | ਜ਼ਖ਼ਮੀ ਨੌਜਵਾਨ ਨੂੰ ਤੁਰੰਤ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਦੀ ਇਕ ਟੀਮ ਉਸਦਾ ਇਲਾਜ ਕਰ ਰਹੀ ਹੈ | ਨੌਜਵਾਨ ਦੀ ਪਛਾਣ ਜਸਪਾਲ ਸਿੰਘ (32) ਵਜੋਂ ਹੋਈ ਹੈ, ਜੋ ਕਿ ਚੱਬੇਵਾਲ, ਹੁਸ਼ਿਆਰਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ | ਇਸ ਸੰਬੰਧੀ ਇੰਸ: ਗੁਰਪ੍ਰੀਤ ਸਿੰਘ ਮੁੱਖੀ ਥਾਣਾ ਸਿਵਲ ਲਾਈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੌਕੇ 'ਤੇ ਮੌਜੂਦ ਪੁਲਿਸ ਵਲੋਂ ਉਕਤ ਨੌਜਵਾਨ ਨੂੰ ਬਚਾਉਣ ਅਤੇ ਪੁੱਲ ਤੋਂ ਹੇਠਾਂ ਉਤਾਰਣ ਦੀ ਕੋਸ਼ਿਸ ਕੀਤੀ ਗਈ ਸੀ ਪਰ ਉਸ ਨੇ ਪੁੱਲ ਤੋਂ ਹੇਠਾਂ ਛਾਲ ਮਾਰ ਦਿੱਤੀ, ਜਿਸ ਨੂੰ ਤੁਰੰਤ ਨੇੜੇ ਦੇ ਹਸਪਤਾਲ ਭੇਜ ਦਿੱਤਾ ਹੈ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ ਉਕਤ ਨੌਜਵਾਨ ਨੇ ਕੋਈ ਵੀ ਨਸ਼ਾ ਨਹੀਂ ਕੀਤਾ ਸੀ ਅਤੇ ਇਸ ਘਟਨਾ ਸੰਬੰਧੀ ਜਸਪਾਲ ਸਿੰਘ ਨੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ | ਇਸ ਮਾਮਲੇ ਦੀ ਵਾਇਰਲ ਹੋਈ ਵੀਡੀਓ ਅਨੁਸਾਰ ਨੌਜਵਾਨ ਛਾਲ ਮਾਰਨ ਤੋਂ ਪਹਿਲਾਂ ਲਗਭਗ ਦੋ ਮਿੰਟ ਤੱਕ ਪੁਲ ਦੀ ਸਲੈਬ ਨਾਲ ਲਟਕਿਆ ਰਿਹਾ | ਲੋਕ ਉਸਨੂੰ ਫੜਨ ਲਈ ਨੇੜੇ ਖੜ੍ਹੇ ਸਨ ਅਤੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਇਨਕਾਰ ਕਰ ਦਿੱਤਾ | ਚਸ਼ਮਦੀਦਾਂ ਦੇ ਅਨੁਸਾਰ, ਨੌਜਵਾਨ ਕੁਝ ਦੇਰ ਲਈ ਪੁਲ 'ਤੇ ਖੜ੍ਹਾ ਰਿਹਾ ਅਤੇ ਫਿਰ ਅਚਾਨਕ ਛਾਲ ਮਾਰ ਦਿੱਤੀ | ਉਹ ਹੇਠਾਂ ਖੜ੍ਹੇ ਲੋਕਾਂ ਦੇ ਹੱਥਾਂ ਨਾਲ ਟਕਰਾਉਣ ਤੋਂ ਬਾਅਦ ਜ਼ਮੀਨ 'ਤੇ ਡਿੱਗ ਪਿਆ ਅਤੇ ਜ਼ਖਮੀ ਹੋ ਗਿਆ |
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਮੂਧਲ 'ਚ ਸਾਲਾਨਾ ਅਰਦਾਸ ਦਿਵਸ ਮਨਾਇਆ <br/> ਅਗਲੀ ਖ਼ਬਰ ਜ਼ਖ਼ਮੀ ਹਾਲਤ 'ਚ ਹਸਪਤਾਲ ਕਰਵਾਇਆ ਦਾਖ਼ਲ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੌਜਵਾਨ ਨੇ ਅੰਮਿ੍ਤਸਰ 'ਚ ਪੁਲ ਤੋਂ ਮਾਰੀ ਛਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।