10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਜਹਾਜ਼ਗੜ੍ਹ ਵਿਖੇ ਕਬਾੜ ਨੂੰ ਲੱਗੀ ਭਿਆਨਕ ਅੱਗ

ਅੰਮ੍ਰਿਤਸਰ, 9 ਨਵੰਬਰ (ਹਰਮਿੰਦਰ ਸਿੰਘ)-ਅੱਜ ਦੇਰ ਸ਼ਾਮ ਨੂੰ ਅੰਮ੍ਰਿਤਸਰ ਜੀ. ਟੀ.

ਅਜੀਤ ਡੈਸਕ 10-11-2026
ਅੰਮ੍ਰਿਤਸਰ, 9 ਨਵੰਬਰ (ਹਰਮਿੰਦਰ ਸਿੰਘ)-ਅੱਜ ਦੇਰ ਸ਼ਾਮ ਨੂੰ ਅੰਮ੍ਰਿਤਸਰ ਜੀ. ਟੀ. ਰੋਡ ‘ਤੇ ਸਥਿਤ ਰਾਮ ਤਲਾਈ ਮੰਦਰ ਦੇ ਪਿਛਲੇ ਪਾਸੇ ਸਥਿਤ ਜਹਾਜਗੜ੍ਹ ਇਲਾਕੇ ‘ਚ ਭਿਆਨਕ ਅੱਗ ਲੱਗ ਗਈ। ਸੋਮਵਾਰ ਤਕਰੀਬਨ 8 ਵਜੇ ਦੇ ਕਰੀਬ ਜਹਾਜਗੜ੍ਹ ਵਿਖੇ ਕਬਾੜ ਦੀਆਂ ਦੁਕਾਨਾਂ ਦੇ ਸਾਹਮਣੇ ਖਾਲੀ ਸਥਾਨ ਵਿਚ ਪਏ ਪਲਾਟ ਵਿਚ ਅਚਾਨਕ ਉਥੇ ਪਏ ਕਬਾੜ ਨੂੰ ਅੱਗ ਲੱਗ ਗਈ। ਦੇਖਦਿਆਂ ਹੀ ਦੇਖਦਿਆਂ ਅੱਗ ਨੇ ਭਿਆਨਕ ਰੂਪ ਅਖਤਿਆਰ ਕਰ ਲਿਆ। ਇਸ ਘਟਨਾ ਦੀ ਇਤਲਾਹ ਮਿਲਦਿਆਂ ਹੀ ਨਗਰ ਨਿਗਮ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਢਾਬ ਬਸਤੀ ਰਾਮ ਸਟੇਸ਼ਨ ਤੋਂ ਅੱਗ ਬੁਝਾਉ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਭਾਰੀ ਮੁਸ਼ੱਕਤ ਦੇ ਨਾਲ ਅੱਗ ‘ਤੇ ਕਾਬੂ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਅੱਗ ਲਗਾਤਾਰ ਫੈਲਦੀ ਹੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਉਕਤ ਪਲਾਟ ‘ਚ ਪੁਰਾਣੀਆਂ ਲੱਕੜਾਂ, ਗੱਡੀਆਂ ਦੀਆਂ ਸੀਟਾਂ, ਪੁਰਾਣੇ ਟਾਇਰ ਅਤੇ ਹੋਰ ਸਾਮਾਨ ਪਿਆ ਹੋਣ ਕਰਕੇ ਅੱਗ ਵਧਦੀ ਹੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਅੱਗ ਬੇਕਾਬੂ ਸੀ ਅਤੇ ਫਾਇਰਬ੍ਰਿਗੇਡ ਦੀਆਂ ਟੀਮਾਂ ਅੱਗ ‘ਤੇ ਕਾਬੂ ਪਾਉਣ ਦਾ ਯਤਨ ਕਰ ਰਹੀਆਂ ਹਨ। ਅੱਗ ਦੀਆਂ ਉੱਠ ਰਹੀਆਂ ਲਪਟਾਂ ਦੇ ਕਾਰਨ ਉਥੇ ਡਰ ਦਾ ਮਹੌਲ ਬਣਿਆ ਹੋਇਆ ਅਤੇ ਕੋਈ ਵੀ ਦੁਕਾਨਦਾਰ ਇਸ ਸਬੰਧੀ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ ਹੈ।
ਪਿਛਲੀ ਖ਼ਬਰ ਕੁਦਰਤ ਦਾ ਕਹਿਰ: ਚਾਰ ਦਿਨਾਂ ਦੇ ਵਕਫ਼ੇ ਵਿਚ ਦੋ ਸਕੇ ਭਰਾਵਾਂ ਦੀ ਮੌਤ ਅਗਲੀ ਖ਼ਬਰ ਦੀਵਾਲੀ ਨੂੰ ਪਟਾਕਿਆਂ ਦੇ ਤਿਉਹਾਰ ’ਚ ਬਦਲ ਦਿੱਤਾ ਗਿ­­ਆ –ਪ੍ਰੋ: ਚਾਵਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।