30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਨਵੇਂ ਵਰ੍ਹੇ ਮੌਕੇ ਵੱਡੀ ਗਿਣਤੀ ਸੰਗਤਾਂ ਦਰਸ਼ਨਾਂ ਲਈ ਪੁੱਜੀਆਂ ਸ੍ਰੀ ਹਰਿਮੰਦਰ ਸਾਹਿਬ <br/>

ਨਵੇਂ ਸਾਲ ਦੇ ਸੰਬੰਧ 'ਚ ਅੰਮਿ੍ਤਸਰ ਪੁੱਜੀਆਂ ਸੰਗਤਾਂ ਦਾ ਵਿਰਾਸਤੀ ਮਾਰਗ ਵਿਖੇ ਨਜ਼ਰ ਆ ਰਿਹਾ ਠਾਠਾਂ ਮਾਰਦਾ ਇਕੱਠ | <br/> 01-01-2026
ਅੰਮਿ੍ਤਸਰ, 31 ਦਸੰਬਰ (ਜਸਵੰਤ ਸਿੰਘ ਜੱਸ)- ਨਵਾਂ ਸਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਕੇ ਅਤੇ ਪਰਿਵਾਰਕ ਸੱੁਖ ਸ਼ਾਂਤੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਦਿਆਂ ਮਨਾਉਣ ਲਈ ਰਿਕਾਰਡ ਗਿਣਤੀ 'ਚ ਸੰਗਤਾਂ ਅੱਜ ਸ਼ਾਮ ਤੱਕ ਹੀ ਗੁਰੂ ਨਗਰੀ ਵਿਚ ਪੁੱਜ ਗਈਆਂ | ਸ੍ਰੀ ਹਰਿਮੰਦਰ ਸਾਹਿਬ ਦੇ ਆਸ ਪਾਸ ਦੇ ਪ੍ਰਮੁੱਖ ਬਾਜ਼ਾਰਾਂ ਅਤੇ ਹੋਰ ਪ੍ਰਮੁੱਖ ਚੌਕਾਂ ਵਿਚ ਆਵਾਜਾਈ ਜਾਮ ਵਰਗੀ ਸਥਿਤੀ ਬਣੀ ਹੋਈ ਸੀ | ਅੱਜ ਸ਼ਾਮ ਤੋਂ ਲੈ ਕੇ ਦੇਰ ਰਾਤ ਤੱਕ ਵੀ ਸ਼ਰਧਾਲੂਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਲੰਬਾ ਸਮਾਂ ਕਤਾਰਾਂ ਵਿਚ ਖੜੇ ਹੋਣਾ ਪਿਆ | ਸੰਗਤਾਂ ਦੀ ਭਾਰੀ ਆਮਦ ਕਾਰਨ ਵਾਹਨ ਪਾਰਕਿੰਗ ਫੁੱਲ ਹੋ ਗਈ | ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰੰਗੇੜਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਭਾਵੇਂ ਕਿ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ੍ਰੀ ਦਰਬਾਰ ਸਾਹਿਬ ਵਿਖੇ ਨਵਾਂ ਸਾਲ 1 ਚੇਤ, ਭਾਵ 14 ਮਾਰਚ ਨੂੰ ਮਨਾਇਆ ਜਾਣਾ ਹੈ, ਪਰ ਹਰ ਸਾਲ ਵਾਂਗ ਅੰਗਰੇਜ਼ੀ ਸਾਲ ਅਨੁਸਾਰ ਕੱਲ੍ਹ 1 ਜਨਵਰੀ ਨੂੰ ਨਵਾਂ ਸਾਲ ਮਨਾਉਣ ਲਈ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਦੁਰੋਂ ਨੇੜਿਓਾ ਪੁੱਜ ਰਹੇ ਹਨ, ਜਿਨ੍ਹਾਂ ਦੀ ਰਿਹਾਇਸ਼ ਤੇ ਲੰਗਰਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ | ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਦੀ ਸੁਵਿਧਾ ਲਈ ਸਟਾਫ ਦੀਆਂ ਦਿਨ ਰਾਤ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ ਹਨ | ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ (ਸਰਾਵਾਂ) ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨਵੇਂ ਸਾਲ ਦੀ ਆਮਦ ਮੌਕੇ ਲੱਖਾਂ ਦੀ ਗਿਣਤੀ ਵਿਚ ਗੁਰੂ ਘਰ ਪੁੱਜਣ ਵਾਲੇ ਸ਼ਰਧਾਲੂਆਂ ਦੇ ਆਰਜ਼ੀ ਰੈਣ ਬਸੇੇਰੇ ਲਈ ਸ਼ੋ੍ਰਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰੰਘ ਧਾਮੀ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਸਕੱਤਰ ਪ੍ਰਤਾਪ ਸਿੰਘ ਤੇ ਮੁੱਖ ਮੈਨੇਜਰ ਸ. ਧੰਗੇੜਾ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਵਾਲੇ ਸਾਰਾਗੜ੍ਹੀ ਨਿਵਾਸ ਸਮੇਤ ਸਮੂਹ 9 ਸਰਾਵਾਂ ਤੇ ਨਿਵਾਸਾਂ ਦੇ 800 ਕਮਰਿਆਂ ਤੇ ਵੱਡੇ ਹਾਲਾਂ ਤੋਂ ਇਲਾਵਾ ਭਾਈ ਗੁਰਦਾਸ ਹਾਲ ਅਤੇ ਕਈ ਸਕੂਲਾਂ ਵਿਚ ਪ੍ਰਬੰਧ ਕੀਤੇ ਗਏ ਹਨ |
ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਸਰਾਵਾਂ ਵਿਚ ਕਮਰਿਆਂ ਦੀ ਬੁਕਿੰਗ ਲਈ ਸ਼ੋ੍ਰਮਣੀ ਕਮੇਟੀ ਦੇ ਨਾਵਾਂ ਨਾਲ ਰਲਦੀਆਂ ਜ਼ਾਅਲੀ ਵੈੱਬਸਾਈਟਾਂ ਤੋਂ ਬਚਣ ਤੇ ਸ਼ੋ੍ਰਮਣੀ ਕਮੇਟੀ ਦੀ ਅਧਿਕਾਰਤ ਵੈੱਬ ਸਾਈਟ ਤੋਂ ਹੀ ਬੁਕਿੰਗ ਕਰਨ | ਇਸੇ ਦੌਰਾਨ ਅੱਜ ਸ਼ਾਮ ਤੱਕ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਵਿਚ ਵੀ ਹਰ ਪਾਸੇ ਸੰਗਤਾਂ ਦਾ ਠਾਠਾਂ ਮਾਰਦਾ ਸੁਮੰਦਰ

ਪਿਛਲੀ ਖ਼ਬਰ ਕੇ. ਟੀ. ਕਲਾ 'ਐਕਵਾ ਰੀਅਲਮਜ਼-ਪਾਣੀ ਵਿਚ ਪੰਜ ਦਿ੍ਸ਼ਟੀਕੋਣ' ਸੰਬੰਧੀ ਪ੍ਰਦਰਸ਼ਨੀ ਲਗਾਈ <br/> ਅਗਲੀ ਖ਼ਬਰ ਬਾਬਾ ਬਕਾਲਾ ਸਾਹਿਬ ਪੁਲਿਸ ਵਲੋਂ ਹੈਰੋਇਨ ਸਮੇਤ ਦੋਸ਼ੀ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।